ਦਾਜ ਲਈ ਸਹੁਰਿਆਂ ਨੇ ਮਾਰਕੁੱਟ ਕੇ ਨੂੰਹ ਨੂੰ ਘਰੋਂ ਕੱਢਿਆ

06/23/2017 11:46:46 PM

ਅਬੋਹਰ(ਸੁਨੀਲ, ਰਹੇਜਾ)—ਇਕ ਵਿਆਹੁਤਾ ਔਰਤ ਨੇ ਆਪਣੇ ਸਹੁਰਿਆਂ 'ਤੇ ਉਸ ਨੂੰ ਦਾਜ ਲਈ ਮਾਰਕੁੱਟ ਕੇ ਘਰ 'ਚੋਂ ਕੱਢਣ ਤੇ ਉਸ ਦੀਆਂ ਬੱਚੀਆਂ ਉਸ ਤੋਂ ਖੋਹ ਲੈਣ ਦੇ ਦੋਸ਼ ਲਾਏ ਹਨ। ਜ਼ਖ਼ਮੀ ਔਰਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।ਜਾਣਕਾਰੀ ਅਨੁਸਾਰ ਰੇਖਾ ਪੁੱਤਰੀ ਬੰਸੀ ਲਾਲ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 3 ਸਾਲ ਪਹਿਲਾਂ ਹਨੂੰਮਾਨਗੜ੍ਹ ਟਾਊਨ ਵਾਸੀ ਸੂਰਜ ਕੁਮਾਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਘਰ ਦੋ ਬੇਟੀਆਂ ਨੇ ਜਨਮ ਲਿਆ। ਕੁਝ ਸਮੇਂ ਬਾਅਦ ਹੀ ਉਸ ਦੇ ਸਹੁਰਿਆਂ ਨੇ ਦਾਜ ਲਈ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਬੀਤੇ ਦਿਨੀਂ ਉਸ ਦੇ ਪਤੀ ਤੇ ਉਸ ਦੇ ਸਹੁਰਾ ਪਰਿਵਾਰ ਦੇ ਹੋਰ ਮੈਂਬਰਾਂ ਨੇ ਉਸ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ। ਜਦੋਂ ਉਸ ਨੇ ਇਸ ਗੱਲ ਦੀ ਸੂਚਨਾ ਆਪਣੇ ਪੇਕੇ ਪਰਿਵਾਰ ਨੂੰ ਦਿੱਤੀ ਤਾਂ ਉਨ੍ਹਾਂ ਦੇ ਉਥੇ ਪਹੁੰਚਣ 'ਤੇ ਸਹੁਰਿਆਂ ਨੇ ਉਨ੍ਹਾਂ ਨਾਲ ਵੀ ਕਥਿਤ ਮਾਰਕੁੱਟ ਕੀਤੀ ਅਤੇ ਉਸ ਨੂੰ ਘਰ ਵਿਚੋਂ ਕੱਢ ਦਿੱਤਾ ਤੇ ਉਸ ਦੀਆਂ ਬੱਚੀਆਂ ਉਸ ਤੋਂ ਖੋਹ ਲਈਆਂ।


Related News