ਸਾਥੀ ਸੰਗਮ ਨੂੰ ਮਰਵਾਉਣ ਦੇ ਸ਼ੱਕ ਕਾਰਨ ਕੀਤੀ ਗੁਰਦੀਪ ਦੀ ਹੱਤਿਅਾ

06/15/2018 1:42:51 AM

ਅੰਮ੍ਰਿਤਸਰ,  (ਸੰਜੀਵ)-  ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਹੱਤਿਆਕਾਂਡ ਵਿਚ ਪੁਲਸ ਰਿਮਾਂਡ ’ਤੇ ਲਿਅਾਂਦੇ ਗੈਂਗਸਟਰ ਜੱਗੂ ਭਗਵਾਨਪੁਰੀਆ, ਸੋਨੂ ਕੰਗਲਾ ਅਤੇ ਬੌਬੀ ਮਲਹੋਤਰਾ ਨੇ ਅੱਜ ਜਾਂਚ ਦੌਰਾਨ ਹੱਤਿਆ ਦੀ ਜ਼ਿੰਮੇਦਾਰੀ ਲੈ ਲਈ ਹੈ। ਤਿੰਨਾਂ ਗੈਂਗਸਟਰਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਸ਼ੱਕ ਸੀ  ਕਿ ਉਨ੍ਹਾਂ ਦੇ ਸਾਥੀ ਸੰਗਮ ਮਲਹੋਤਰਾ ਨੂੰ ਮਰਵਾਉਣ ਵਿਚ ਗੁਰਦੀਪ ਪਹਿਲਵਾਨ ਦਾ ਹੱਥ ਹੈ, ਜਿਸ ਕਾਰਨ ਉਨ੍ਹਾਂ ਨੇ ਉਸ ਦੀ ਹੱਤਿਆ ਦੀ ਯੋਜਨਾ ਬਣਾ ਕੇ ਉਸ ਨੂੰ ਮਰਵਾ ਦਿੱਤਾ। ਆਪਣਾ ਜੁਰਮ ਮੰਨਣ ਦੇ ਬਾਅਦ ਜ਼ਿਲਾ ਪੁਲਸ ਨੇ ਥਾਣਾ ਸਿਵਲ ਲਾਈਨ ਵਿਚ ਦਰਜ ਗੁਰਦੀਪ ਹੱਤਿਆਕਾਂਡ ਦੇ ਮਾਮਲੇ ਵਿਚ ਤਿੰਨਾਂ ਗੈਂਗਸਟਰਾਂ ਦੀ ਗ੍ਰਿਫਤਾਰੀ ਪਾ ਦਿੱਤੀ। ਅੱਜ ਗੈਂਗਸਟਰ ਜੱਗੂ ਅਤੇ ਗੈਂਗਸਟਰ ਕੰਗਲਾ ਦੇ ਰਿਮਾਂਡ ਦੀ ਮਿਆਦ ਖਤਮ ਹੋਣ ’ਤੇ ਦੋਨਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਜੱਗੂ ਨੂੰ ਹੁਸ਼ਿਆਰਪੁਰ ਜੇਲ ਅਤੇ ਕੰਗਲਾ ਨੂੰ ਫਰੀਦਕੋਟ ਜੇਲ ਭੇਜਿਆ ਗਿਆ ਹੈ। ਜ਼ਿਲਾ ਪੁਲਸ ਨੇ ਦੋਵਾਂ ਗੈਂਗਸਟਰਾਂ ਦਾ ਰਿਮਾਂਡ ਵਧਾਉਣ ਦੀ ਮਿਆਦ ਮੰਗੀ ਸੀ ਪਰ ਅਦਾਲਤ ਵੱਲੋ ਉਸ ਨੂੰ ਖਾਰਿਜ ਕਰ ਦਿੱਤਾ ਗਿਆ ।  


Related News