ਜ਼ੋਨ-ਬੀ ’ਚ ਡਬਲ ਸਟੈਂਡਰਡ! ਅਫ਼ਸਰਾਂ ਨੂੰ ਨਜ਼ਰ ਨਹੀਂ ਆ ਰਿਹਾ ਨਾਜਾਇਜ਼ ਤੌਰ ’ਤੇ ਬਣ ਰਿਹਾ ਸ਼ਰਾਬ ਦਾ ਠੇਕਾ

Monday, Jul 15, 2024 - 12:49 PM (IST)

ਲੁਧਿਆਣਾ (ਹਿਤੇਸ਼)– ਇਕ ਪਾਸੇ ਜਿੱਥੇ ਨਗਰ ਨਿਗਮ ਜ਼ੋਨ-ਬੀ ਦੀ ਬਿਲਡਿੰਗ ਬ੍ਰਾਂਚ ਦੇ ਅਫਸਰਾਂ ਵੱਲੋਂ ਬਕਾਇਆ ਸੀ. ਐੱਲ. ਯੂ. ਚਾਰਜ ਦੀ ਵਸੂਲੀ ਲਈ ਸ਼ਰਾਬ ਠੇਕੇ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਉੱਥੇ ਉਨ੍ਹਾਂ ਨੂੰ ਚੀਮਾ ਚੌਕ ਨੇੜੇ ਨਾਜਾਇਜ਼ ਤੌਰ ’ਤੇ ਬਣ ਰਿਹਾ ਸ਼ਰਾਬ ਦਾ ਠੇਕਾ ਨਜ਼ਰ ਨਹੀਂ ਆ ਰਿਹਾ। ਇਹ ਸ਼ਰਾਬ ਦਾ ਠੇਕਾ ਵਿਜੇ ਨਗਰ ਵਿਚ ਮੱਛੀ ਮੰਡੀ ਨੇੜੇ ਬਣ ਰਿਹਾ ਹੈ, ਜਿਸ ਦੇ ਲਈ ਨਗਰ ਨਿਗਮ ਤੋਂ ਫੀਸ ਜਮ੍ਹਾ ਕਰਵਾ ਕੇ ਕੋਈ ਮਨਜ਼ੂਰੀ ਨਹੀਂ ਲਈ ਗਈ।

ਇਹ ਖ਼ਬਰ ਵੀ ਪੜ੍ਹੋ - ਲੋਕਾਂ ਨਾਲ ਕੀਤਾ ਵਾਅਦਾ ਨਿਭਾਉਣਗੇ CM ਮਾਨ, ਚੋਣਾਂ ਤੋਂ ਪਹਿਲਾਂ ਕੀਤਾ ਸੀ ਐਲਾਨ

ਜਾਣਕਾਰੀ ਮੁਤਾਬਕ ਇਸ ਸ਼ਰਾਬ ਦੇ ਠੇਕੇ ਦੇ ਨਿਰਮਾਣ ਨੂੰ ਲੈ ਕੇ ਨਗਰ ਨਿਗਮ ਜ਼ੋਨ-ਬੀ ਦੀ ਬਿਲਡਿੰਗ ਬ੍ਰਾਂਚ ਦੇ ਫੀਲਡ ਸਟਾਫ ਕੋਲ ਸ਼ਿਕਾਇਤ ਪੁੱਜੀ ਹੋਈ ਹੈ ਪਰ ਉਹ ਮੁਲਾਜ਼ਮ ਸਾਈਟ ’ਤੇ ਕੰਮ ਬੰਦ ਕਰਵਾਉਣ ਦੀ ਜਗ੍ਹਾ ਠੇਕੇਦਾਰ ਨੂੰ ਜਲਦ ਨੂੰ ਕੰਮ ਪੂਰਾ ਕਰਵਾਉਣ ਦੀ ਸਲਾਹ ਦੇ ਰਹੇ ਹਨ। ਭਾਵੇਂ ਐਡੀਸ਼ਨਲ ਕਮਿਸ਼ਨਰ ਪਰਮਦੀਪ ਸਿੰਘ, ਐੱਮ. ਟੀ. ਪੀ. ਪ੍ਰਵੀਨ ਸਿੰਗਲਾ ਤੇ ਜ਼ੋਨ-ਬੀ ਦੇ ਏ. ਟੀ. ਪੀ. ਹਰਵਿੰਦਰ ਹਨੀ ਵੱਲੋਂ ਇਸ ਮਾਮਲੇ ’ਚ ਕਾਰਵਾਈ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਮਾਸੂਮ ਬੱਚੀਆਂ ਨਾਲ ਕੀਤਾ ਸ਼ਰਮਨਾਕ ਕਾਰਾ! ਹੈਰਾਨ ਕਰੇਗਾ ਪੂਰਾ ਮਾਮਲਾ

ਚੰਦ ਕਦਮਾਂ ਦੀ ਦੂਰੀ ’ਤੇ ਬਣੇ ਮੰਦਰ ਨੂੰ ਕੀਤਾ ਜਾ ਰਿਹੈ ਨਜ਼ਰਅੰਦਾਜ਼

ਇਸ ਮਾਮਲੇ ਨਾਲ ਜੁੜਿਆ ਪਹਿਲੂ ਇਹ ਵੀ ਹੈ ਕਿ ਚੀਮਾ ਚੌਕ ਨੇੜੇ ਜਿਸ ਜਗ੍ਹਾ ’ਤੇ ਨਾਜਾਇਜ਼ ਰੂਪ ’ਚ ਸ਼ਰਾਬ ਦਾ ਠੇਕਾ ਬਣ ਰਿਹਾ ਹੈ, ਉਸ ਤੋਂ ਚੰਦ ਕਦਮਾਂ ਦੀ ਦੂਰੀ ’ਤੇ ਮੰਦਰ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਨੇੜੇ ਦੇ ਲੋਕਾਂ ਵੱਲੋਂ ਐਕਸਾਈਜ਼ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਨਿਯਮਾਂ ਮੁਤਾਬਕ ਸਿਰਫ ਧਾਰਮਿਕ ਸਥਾਨ ਦੇ 50 ਮੀਟਰ ਦੇ ਦਾਇਰੇ ’ਚ ਸ਼ਰਾਬ ਦੇ ਠੇਕੇ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ ਹੈ, ਜਿਸ ਨੂੰ ਲੈ ਕੇ ਨੇੜੇ ਦੇ ਲੋਕਾਂ ਵੱਲੋਂ ਐਕਸਾਈਜ਼ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਨਿਯਮਾਂ ਮੁਤਾਬਕ ਧਾਰਮਿਕ ਸਥਾਨ ਦੇ 50 ਮੀਟਰ ਦੇ ਦਾਇਰੇ ’ਚ ਸ਼ਰਾਬ ਦੇ ਠੇਕੇ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ ਪਰ ਐਕਸਾਈਜ਼ ਵਿਭਾਗ ਵੱਲੋਂ ਸ਼ਰਾਬ ਦੇ ਠੇਕੇ ਦੇ ਨਿਰਮਾਣ ਨੂੰ ਰੋਕਣ ਦੀ ਕਾਰਵਾਈ ਕਰਨ ਦੀ ਬਜਾਏ ਇਹ ਕਹਿ ਕੇ ਮੰਦਰ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਕਿ ਉਸ ਦਾ ਨਿਰਮਾਣ ਸਰਕਾਰੀ ਜਗ੍ਹਾ ’ਤੇ ਕਬਜ਼ਾ ਕਰ ਕੇ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News