ਦੋਹਰੇ ਕਤਲ ਕਾਂਡ ’ਚ ਗ੍ਰਿਫਤਾਰ ਤਿੰਨੋਂ ਦੋਸ਼ੀ 2 ਦਿਨਾ ਪੁਲਸ ਰਿਮਾਂਡ ’ਤੇ

Friday, Jun 22, 2018 - 05:53 AM (IST)

ਦੋਹਰੇ ਕਤਲ ਕਾਂਡ ’ਚ ਗ੍ਰਿਫਤਾਰ ਤਿੰਨੋਂ ਦੋਸ਼ੀ 2 ਦਿਨਾ ਪੁਲਸ ਰਿਮਾਂਡ ’ਤੇ

 ਅੰਮ੍ਰਿਤਸਰ,  (ਸੰਜੀਵ) -  ਸੁਲਤਾਨਵਿੰਡ ਸਥਿਤ ਟਾਹਲੀ ਵਾਲਾ ਚੌਕ ’ਚ ਪਿਉ-ਪੁੱਤਰ ਦੇ ਦੋਹਰੇ ਕਤਲ ਕਾਂਡ ਵਿਚ ਸ਼ਾਮਿਲ ਮਨਪ੍ਰੀਤ ਸਿੰਘ ਵਾਸੀ ਗਲੀ ਫੱਟ ਵਾਲੀ, ਪ੍ਰੇਮਪ੍ਰੀਤ ਸਿੰਘ ਪ੍ਰਿੰਸ ਵਾਸੀ ਚੌਕ ਟਾਹਲੀ ਵਾਲਾ ਤੇ ਹਰਦੀਪ ਸਿੰਘ ਵਾਸੀ ਗੁਰੂ ਰਾਮਦਾਸ ਨਗਰ ਸੁਲਤਾਨਵਿੰਡ ਰੋਡ ਨੂੰ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਜਾਂਚ ਲਈ 2 ਦਿਨਾਂ ਦੇ ਪੁਲਸ ਰਿਮਾਂਡ ’ਤੇ ਲਿਆ ਹੈ। ਜ਼ਿਲਾ ਪੁਲਸ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਜਾਣਕਾਰੀ ਵਿਚ ਇਹ ਸਪੱਸ਼ਟ ਕੀਤਾ ਗਿਆ ਕਿ 16 ਜੂਨ ਦੁਪਹਿਰ 12:30 ਦੇ ਕਰੀਬ ਕੇਬਲ ਬਾਕਸ ਠੀਕ ਕਰਵਾਉਣ ਨੂੰ ਲੈ ਕੇ ਹੋਏ ਝਗਡ਼ੇ ’ਚ ਉਕਤ ਦੋਸ਼ੀਆਂ ਨੇ ਗਗਨਦੀਪ ਸਿੰਘ ਤੇ ਉਸ ਦੇ ਪਿਤਾ ਧਰਮਵੀਰ ਸਿੰਘ ਦੀ ਹੱਤਿਆ ਕਰ ਦਿੱਤੀ ਸੀ। ਵਾਰਦਾਤ ਉਪਰੰਤ ਦੋਸ਼ੀ ਅੰਡਰਗਰਾਊਂਡ ਹੋ ਗਏ ਸਨ, ਜਿਨ੍ਹਾਂ ਨੂੰ ਪੁਲਸ ਨੇ ਬਾਅਦ ’ਚ ਗ੍ਰਿਫਤਾਰ ਕਰ ਲਿਆ।
 ਥਾਣਾ ਬੀ-ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਪ੍ਰਵੇਸ਼ ਚੋਪਡ਼ਾ ਨੇ ਦੱਸਿਆ ਕਿ ਜਾਂਚ ਦੌਰਾਨ ਉਕਤ ਦੋਸ਼ੀਆਂ ਨੇ ਮੰਨਿਆ ਕਿ ਜਿਸ ਸਿਰੀ ਸਾਹਿਬ ਨਾਲ ਪਿਤਾ-ਪੁੱਤਰ ਦੀ ਹੱਤਿਆ ਕੀਤੀ ਗਈ ਉਹ ਉਸ ਨੂੰ ਭਿੱਖੀਵਿੰਡ ਸਥਿਤ ਆਪਣੇ ਦੋਸਤ ਦੇ ਘਰ ’ਤੇ ਲੁਕਾ ਕੇ ਆਏ ਹਨ, ਜਿਸ ਨੂੰ ਪੁਲਸ ਰਿਮਾਂਡ ਦੌਰਾਨ ਬਰਾਮਦ ਕਰੇਗੀ। ਦੋਸ਼ੀਆਂ ਵਿਰੁੱਧ ਜਾਂਚ ਕੀਤੀ ਜਾ ਰਹੀ ਹੈ।
 


Related News