ਬੰਦ ਰਹੇਗਾ ਦੋਮੋਰੀਆ ਪੁਲ਼! ਇਸ ਦਿਨ ਤੋਂ ਰੋਕੀ ਜਾਵੇਗੀ ਆਵਾਜਾਈ, ਜਾਣੋ ਬਦਲਵੇਂ ਰਾਹ

Wednesday, Nov 20, 2024 - 02:52 PM (IST)

ਬੰਦ ਰਹੇਗਾ ਦੋਮੋਰੀਆ ਪੁਲ਼! ਇਸ ਦਿਨ ਤੋਂ ਰੋਕੀ ਜਾਵੇਗੀ ਆਵਾਜਾਈ, ਜਾਣੋ ਬਦਲਵੇਂ ਰਾਹ

ਲੁਧਿਆਣਾ (ਸੰਨੀ)- ਦੋਮੋਰੀਆ ਪੁਲ ਰੇਲ ਅੰਡਰ ਬ੍ਰਿਜ ਦੀ ਚੌੜਾਈ ਵਧਾਉਣ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਰੇਲਵੇ ਵਿਭਾਗ ਦੇ ਪੱਤਰ ਤੋਂ ਬਾਅਦ ਟ੍ਰੈਫਿਕ ਪੁਲਸ ਇਸ ਨੂੰ ਆਵਾਜਾਈ ਲਈ ਬੰਦ ਕਰ ਦੇਵੇਗੀ। ਪਹਿਲਾਂ ਇਹ 20 ਨਵੰਬਰ ਤੋਂ ਬੰਦ ਹੋਣਾ ਸੀ ਪਰ ਹੁਣ ਉਸਾਰੀ ਕੰਪਨੀ ਦੀ ਸੂਚਨਾ ’ਤੇ ਪੁਲ 24 ਨਵੰਬਰ ਨੂੰ ਬੰਦ ਕਰ ਦਿੱਤਾ ਜਾਵੇਗਾ। ਪੁਲ਼ ਨੂੰ 3 ਮਹੀਨਿਆਂ ਲਈ ਬੰਦ ਰੱਖਿਆ ਜਾਣਾ ਹੈ। ਇਹ 3 ਮਹੀਨੇ ਟ੍ਰੈਫਿਕ ਪੁਲਸ ਲਈ ਇਮਤਿਹਾਨ ਦੀ ਘੜੀ ਵਰਗੇ ਹੋਣਗੇ। ਜਦੋਂਕਿ ਆਵਾਜਾਈ ਦਾ ਸਾਰਾ ਬੋਝ ਲੱਕੜ ਪੁਲ ਆਰ. ਓ. ਬੀ. ’ਤੇ ਪੈ ਜਾਵੇਗਾ। ਇਸ ਦੇ ਲਈ ਟ੍ਰੈਫਿਕ ਪੁਲਸ ਨੇ ਡਾਇਵਰਸ਼ਨ ਪਲਾਨ ਤਿਆਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ ’ਤੇ ਬੋਰਡ ਵੀ ਲਗਾਏ ਜਾਣਗੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀ ਆਨਲਾਈਨ ਹੋਵੇਗੀ ਪੜ੍ਹਾਈ, ਕੱਲ ਤੋਂ ਹੀ ਸ਼ੁਰੂ ਹੋਣਗੀਆਂ ਕਲਾਸਾਂ

ਡਾਇਵਰਸ਼ਨ ਪੁਆਇੰਟ 1 : ਪੁਰਾਣੀ ਸਬਜ਼ੀ ਮੰਡੀ ਚੌਕ

ਪੁਰਾਣੀ ਸਬਜ਼ੀ ਮੰਡੀ ਚੌਕ ਤੋਂ ਦੀਪਕ ਸਿਨੇਮਾ ਚੌਕ ਤੋਂ ਦੋਮੋਰੀਆ ਪੁਲ ਵੱਲ ਜਾਣ ਵਾਲੀ ਟ੍ਰੈਫਿਕ ਨੂੰ ਲੱਕੜ ਪੁਲ਼ ਆਰ. ਓ. ਬੀ. ਪੁਰਾਣੇ ਸੈਸ਼ਨ ਚੌਕ ਵੱਲ ਭੇਜਿਆ ਜਾਵੇਗਾ।

ਡਾਇਵਰਸ਼ਨ ਪੁਆਇੰਟ 2 : ਮਾਤਾ ਰਾਣੀ ਚੌਕ

ਮਾਤਾ ਰਾਣੀ ਚੌਕ ਤੋਂ ਦੀਪਕ ਸਿਨੇਮਾ ਤੋਂ ਦਾਮੋਰੀਆ ਪੁਲ ਵੱਲ ਜਾਣ ਵਾਲੀ ਟ੍ਰੈਫਿਕ ਨੂੰ ਵੀ ਲੱਕੜ ਪੁਲ਼ ਆਰ. ਓ. ਬੀ. ਪੁਰਾਣੇ ਸੈਸ਼ਨ ਚੌਕ ਵੱਲ ਭੇਜਿਆ ਜਾਵੇਗਾ।

ਡਾਇਵਰਸ਼ਨ ਪੁਆਇੰਟ 3 : ਘੰਟਾਘਰ ਚੌਕ

ਘੰਟਾਘਰ ਚੌਕ ਤੋਂ ਦੀਪਕ ਸਿਨੇਮਾ, ਦਾਮੋਰੀਆ ਪੁਲ ਤੋਂ ਹੋਣ ਵਾਲੀ ਟ੍ਰੈਫਿਕ ਨੂੰ ਵੀ ਲੱਕੜ ਪੁਲ਼ ਆਰ. ਓ. ਬੀ. ਤੋਂ ਓਲਡ ਸੈਸ਼ਨ ਚੌਕ ਵੱਲ ਮੋੜ ਦਿੱਤਾ ਜਾਵੇਗਾ।

ਡਾਇਵਰਸ਼ਨ ਪੁਆਇੰਟ 4 : ਦੀਪਕ ਸਿਨੇਮਾ ਚੌਕ

ਦੀਪਕ ਸਿਨੇਮਾ ਚੌਕ ਮੁੱਖ ਡਾਇਵਰਸ਼ਨ ਪੁਆਇੰਟ ਹੋਵੇਗਾ। ਇਸ ਚੌਕ ਤੋਂ ਦੋਮੋਰੀਆ ਪੁਲ ਵੱਲ ਜਾਣ ਵਾਲੀ ਆਵਾਜਾਈ ਨੂੰ ਘੰਟਾਘਰ, ਲੱਕੜ ਪੁਲ਼ ਆਰ. ਓ. ਬੀ. ਤੋਂ ਪੁਰਾਣੇ ਸੈਸ਼ਨ ਚੌਕ ਤੋਂ ਅੱਗੇ ਰਵਾਨਾ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ

ਡਾਇਵਰਸ਼ਨ ਪੁਆਇੰਟ 5 : ਕੈਲਾਸ਼ ਚੌਕ

ਕੈਲਾਸ਼ ਚੌਕ ਤੋਂ ਗੋਲ ਮਾਰਕੀਟ ਚੌਕ ਤੋਂ ਦੋਮੋਰੀਆ ਪੁਲ ਵੱਲ ਜਾਣ ਵਾਲੀ ਟ੍ਰੈਫਿਕ ਨੂੰ ਪੁਰਾਣੇ ਸੈਸ਼ਨ ਚੌਕ ਤੋਂ ਲੱਕੜ ਪੁਲ਼ ਆਰ. ਓ. ਬੀ. ਵੱਲੋਂ ਅੱਗੇ ਭੇਜ ਦਿੱਤਾ ਜਾਵੇਗਾ।

ਡਾਇਵਰਸ਼ਨ ਪੁਆਇੰਟ 6 : ਗੋਲ ਮਾਰਕੀਟ ਚੌਕ

ਗੋਲ ਮਾਰਕੀਟ ਚੌਕ ਤੋਂ ਦੋਮੋਰੀਆ ਪੁਲ ਵੱਲ ਜਾਣ ਵਾਲੀ ਟ੍ਰੈਫਿਕ ਨੂੰ ਕੈਲਾਸ਼ ਚੌਕ ਤੋਂ ਪੁਰਾਣੇ ਸੈਸ਼ਨ ਚੌਕ ਰਾਹੀਂ ਅੱਗੇ ਭੇਜ ਦਿੱਤਾ ਜਾਵੇਗਾ।

ਨਿਰਮਾਣ ਕੰਪਨੀ ਤੋਂ ਲਏ ਜਾਣਗੇ ਵਾਲੰਟੀਅਰ : ਏ. ਸੀ. ਪੀ. ਬਾਂਸਲ

ਉੱਥੇ ਏ. ਸੀ. ਪੀ. ਟ੍ਰੈਫਿਕ ਜਤਿਨ ਬਾਂਸਲ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਦੋਮੋਰੀਆ ਪੁਲ ਆਰ. ਯੂ. ਬੀ. ਨੂੰ ਬੰਦ ਕਰਨ ਦੀ ਤਿਆਰੀ ਪੂਰੀ ਕਰ ਲਈ ਗਈ ਹੈ। ਡਾਇਵਰਸ਼ਨ ਪਲਾਨ ਤਿਆਰ ਕੀਤਾ ਜਾ ਚੁੱਕਾ ਹੈ। ਜਗ੍ਹਾ-ਜਗ੍ਹਾ ਬੋਰਡ ਵੀ ਲਗਵਾਏ ਜਾ ਰਹੇ ਹਨ ਪਰ ਦੋਮੋਰੀਆ ਪੁਲ ਆਰ. ਯੂ. ਬੀ. ਨੂੰ ਹੁਣ 20 ਦੀ ਬਜਾਏ 24 ਨਵੰਬਰ ਤੋਂ ਬੰਦ ਕੀਤਾ ਜਾਣਾ ਹੈ। ਇਸ ਦੇ ਨਾਲ ਹੀ ਪੁਲ ਦੀ ਚੌੜਾਈ ਦਾ ਕੰਮ ਕਰਨ ਵਾਲੀ ਠੇਕੇਦਾਰ ਕੰਪਨੀ ਤੋਂ ਵੀ ਵਾਲੰਟੀਅਰ ਲਏ ਜਾਣਗੇ, ਤਾਂ ਕਿ ਖੇਤਰ ’ਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News