ਲੁਧਿਆਣਾ ''ਚ ਘਰੇਲੂ ਕਲੇਸ਼ ਦੀ ਵੀਡੀਓ ਵਾਇਰਲ, ਨੌਜਵਾਨ ਹਿਰਾਸਤ ''ਚ

Thursday, Mar 28, 2019 - 08:44 AM (IST)

ਲੁਧਿਆਣਾ ''ਚ ਘਰੇਲੂ ਕਲੇਸ਼ ਦੀ ਵੀਡੀਓ ਵਾਇਰਲ, ਨੌਜਵਾਨ ਹਿਰਾਸਤ ''ਚ

ਲੁਧਿਆਣਾ (ਨਰਿੰਦਰ) : ਸ਼ਹਿਰ ਦੇ ਹੈਬੋਵਾਲ ਰਣਜੋਤ ਪਾਰਕ 'ਚ ਘਰੇਲੂ ਝਗੜੇ ਦੌਰਾਨ ਜੰਮ ਕੇ ਗੰਡਾਸੇ, ਸੋਟੇ, ਡਾਂਗਾਂ ਅਤੇ ਗਾਲੀ-ਗਲੌਚ ਚੱਲਿਆ, ਜਿਸ ਦੀ ਵੀਡੀਓ ਵੀ ਵਾਇਰਲ ਹੋ ਗਈ, ਹਾਲਾਂਕਿ ਵੀਡੀਓ 'ਚ ਪੁਲਸ ਮੁਲਾਜ਼ਮ ਦੋਹਾਂ ਪੱਖਾਂ ਦਾ ਬਚਾਅ ਕਰਦੇ ਹੋਏ ਨਜ਼ਰ ਆਏ। ਜਾਣਕਾਰੀ ਮੁਤਾਬਕ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਦੀ ਮੌਤ ਨੂੰ 5 ਸਾਲ ਹੋ ਚੁੱਕੇ ਹਨ ਅਤੇ ਨੂੰਹ ਨੀਰਜ ਕੁਮਾਰੀ ਨਾਲ ਉਨ੍ਹਾਂ ਦਾ ਝਗੜਾ ਚੱਲ ਰਿਹਾ ਹੈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਆਪਣੇ ਨਾਲ ਕੁਝ ਨੌਜਵਾਨ ਲੈ ਕੇ ਆਈ, ਜਿਨ੍ਹਾਂ ਨੇ ਪੂਰੇ ਪਰਿਵਾਰ 'ਤੇ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਮੁਹੱਲੇ ਦਾ ਇਕ ਨੌਜਵਾਨ ਜ਼ਖਮੀਂ ਹੋ ਗਿਆ।

ਦੂਜੇ ਪਾਸੇ ਨੂੰਹ ਨੀਰਜ ਕੁਮਾਰੀ ਦਾ ਕਹਿਣਾ ਹੈ ਕਿ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਸਹੁਰੇ ਲਗਾਤਾਰ ਉਸ ਨੂੰ ਤੰਗ-ਪਰੇਸ਼ਾਨ ਕਰ ਰਹੇ ਹਨ ਅਤੇ ਦੋਹਾਂ ਧਿਰਾਂ ਵਿਚਕਾਰ ਜਿਸ ਦਿਨ ਫੈਸਲਾ ਹੋਣਾ ਸੀ, ਉਸ ਦਿਨ ਸਹੁਰੇ ਪਰਿਵਾਰ ਵਲੋਂ ਉਸ 'ਤੇ ਅਤੇ ਉਸ ਦੇ 2 ਬੱਚਿਆਂ 'ਤੇ ਹਮਲਾ ਕਰਵਾ ਦਿੱਤਾ ਗਿਆ, ਜਿਸ ਦੌਰਾਨ ਉਹ ਜ਼ਖਮੀਂ ਹੋ ਗਏ। ਇਸ ਬਾਰੇ ਜਦੋਂ ਇੰਸਪੈਕਟਰ ਨਵਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਕ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਦੋਹਾਂ ਪੱਖਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਧਿਰ ਦੀ ਗਲਤੀ ਹੋਵੇਗੀ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News