ਘਰੇਲੂ ਮਜ਼ਬੂਰੀਆਂ ਤੋਂ ਪਰੇਸ਼ਾਨ ਦੋ ਬੱਚਿਆਂ ਦੇ ਪਿਤਾ ਨੇ ਲਿਆ ਫਾਹਾ
Tuesday, Sep 12, 2017 - 04:47 PM (IST)
ਤਪਾ ਮੰਡੀ (ਮਾਰਕੰਡਾ) - ਘਰੇਲੂ ਮਜ਼ਬੂਰੀਆਂ ਤੋਂ ਪਰੇਸ਼ਾਨ ਹੋ ਕੇ ਵਿਅਕਤੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਰੂੜੇਕੇ ਕਲਾਂ ਅਧੀਨ ਪੈਂਦੇ ਪਿੰਡ ਕਾਲੇਕੇ ਵਿਖੇ 2 ਬੱਚਿਆਂ ਦੇ ਪਿਤਾ ਵੱਲੋਂ ਆਪਣੇ ਹੀ ਖੇਤ 'ਚ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਦੇ ਪਿਤਾ ਹਰੀ ਸਿੰਘ ਵਾਸੀ ਕਾਲੇਕੇ ਨੇ ਪੁਲਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਮੇਰਾ ਪੁੱਤਰ ਰੇਸ਼ਮ ਸਿੰਘ ਸ਼ਾਮੀ 7 ਵਜੇ ਖੇਤ ਗਿਆ ਸੀ ਪਰ ਵਾਪਸ ਨਾ ਆਉਣ 'ਤੇ ਫੋਨ ਕੀਤਾ ਪਰ ਉਸ ਨੇ ਨਹੀਂ ਚੁੱਕਿਆ ਤੇ ਜਦੋਂ ਖੇਤ ਜਾ ਕੇ ਦੇਖਿਆ ਤਾਂ ਰੇਸ਼ਮ ਦੀ ਲਾਸ਼ ਦਰੱਖਤ ਲਟਕ ਰਹੀ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਘਰ 'ਚ ਚੱਲ ਰਹੀਆਂ ਪਰੇਸ਼ਾਨੀਆਂ ਕਾਰਨ ਅਜਿਹਾ ਕਦਮ ਚੁੱਕਿਆ ਹੈ।
ਜਾਂਚ ਅਧਿਕਾਰੀ ਬਲਵਿੰਦਰ ਸਿੰਘ ਸਹਾਇਕ ਥਾਣੇਦਾਰ ਨੇ ਮ੍ਰਿਤਕ ਦੇ ਪਿਤਾ ਹਰੀ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆ ਲਾਸ਼ ਨੂੰ ਪੋਸਟਮਾਰਟ ਲਈ ਭੇਜ ਦਿੱਤਾ ਗਿਆ ਹੈ।
