ਮਾਨਸਾ 'ਚ ਆਵਾਰਾ ਕੁੱਤਿਆਂ ਦਾ ਕਹਿਰ, ਮਾਤਾ ਨੂੰ ਨੋਚ-ਨੋਚ ਖਾ ਗਏ ਕੁੱਤੇ, ਸਿਰ ਵੀ ਕੀਤਾ ਵੱਖ
Tuesday, Oct 06, 2020 - 08:12 PM (IST)
ਮਾਨਸਾ (ਸੰਦੀਪ ਮਿੱਤਲ) : ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮੂ ਵਿਖੇ ਆਵਾਰਾ ਕੁੱਤਿਆਂ ਨੇ ਅਜਿਹਾ ਕਹਿਰ ਵਰਤਾਇਆ ਕਿ ਇਕ ਬਜ਼ੁਰਗ ਮਾਤਾ ਨੂੰ ਨੋਚ-ਨੋਚ ਜਿਊਂਦੀ ਨੂੰ ਹੀ ਖਾ ਗਏ। ਜਾਣਕਾਰੀ ਅਨੁਸਾਰ ਪਿੰਡ ਕੋਟ ਧਰਮੂ ਦੀ ਦਲੀਪ ਕੌਰ (80) ਪਤਨੀ ਤਾਰਾ ਸਿੰਘ ਆਪਣੇ ਘਰ 'ਚ ਇਕੱਲੀ ਸੀ, ਉਸ ਦਾ ਪੁੱਤਰ ਕਾਕਾ ਸਿੰਘ ਮਜ਼ਦੂਰੀ ਆਦਿ ਕਰਨ ਲਈ ਗਿਆ ਹੋਇਆ ਸੀ। ਇਨ੍ਹਾਂ ਦਾ ਘਰ ਹੱਡਾ ਰੋੜੀ ਤੋਂ ਤਕਰੀਬਨ ਦੋ-ਢਾਈ ਸੌ ਮੀਟਰ ਦੀ ਦੂਰੀ 'ਤੇ ਹੈ। ਇਸ ਘਰ ਦੇ ਆਲੇ ਦੁਆਲੇ ਤਕਰੀਬਨ ਪੰਜਾਹ ਦੇ ਕਰੀਬ ਹੋਰ ਪਰਿਵਾਰ ਰਹਿੰਦੇ ਹਨ ਪਰ ਹੱਡਾ ਰੋੜੀ ਦੇ ਕੁੱਤਿਆਂ ਨੇ ਅਚਾਨਕ ਇਨ੍ਹਾਂ ਦੇ ਘਰ 'ਤੇ ਹਮਲਾ ਕਰ ਦਿੱਤਾ ਅਤੇ ਬਜ਼ੁਰਗ ਮਾਤਾ ਦਲੀਪ ਕੌਰ ਨੂੰ ਜਿਊਂਦਿਆਂ ਹੀ ਨੋਚ-ਨੋਚ ਕੇ ਖਾ ਗਏ।
ਇਹ ਵੀ ਪੜ੍ਹੋ : ਪੁੱਤ ਨੇ ਕਿਰਚ ਮਾਰ-ਮਾਰ ਬਾਹਰ ਕੱਢੀਆਂ ਪਿਓ ਦੀਆਂ ਅੰਤੜੀਆਂ, ਹੋਸ਼ 'ਚ ਆਏ ਭਰਾ ਨੇ ਬਿਆਨ ਕੀਤਾ ਭਿਆਨਕ ਮੰਜ਼ਰ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁੱਤੇ ਮਾਤਾ ਦੀ ਇਕ ਬਾਂਹ ਵੀ ਆਪਣੇ ਨਾਲ ਹੀ ਲੈ ਗਏ ਅਤੇ ਉਸ ਦਾ ਸਿਰ ਅਤੇ ਹੋਰ ਸਰੀਰ ਪੂਰੀ ਤਰ੍ਹਾਂ ਕੁੱਤਿਆਂ ਵੱਲੋਂ ਨੋਚ ਨੋਚ ਕੇ ਖਾਧਾ ਜਾ ਚੁੱਕਿਆ ਸੀ। ਪਤਾ ਲੱਗਣ 'ਤੇ ਰੌਲਾ ਪਾਉਣ ਤੋਂ ਬਾਅਦ ਕੁੱਤਿਆਂ ਨੂੰ ਭਜਾਇਆ ਗਿਆ ਪਰ ਉਸ ਸਮੇਂ ਤੱਕ ਕੁੱਤਿਆਂ ਵੱਲੋਂ ਮਾਤਾ ਦਾ ਕਾਫੀ ਹਿੱਸਾ ਖਾਧਾ ਜਾ ਚੁੱਕਾ ਸੀ। ਨੇੜੇ ਰਹਿਣ ਵਾਲੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਪ੍ਰਸ਼ਾਸਨ ਨੂੰ ਲਿਖ ਕੇ ਦੇ ਚੁੱਕੇ ਹਨ ਕਿ ਇਸ ਹੱਡਾ ਰੋੜੀ ਨੂੰ ਕਿਤੇ ਦੂਰ ਬਣਾਇਆ ਜਾਵੇ ਪਰ ਉਨ੍ਹਾਂ ਦੀ ਇਸ ਸਮੱਸਿਆ ਵੱਲ ਅੱਜ ਤੱਕ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ : ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਗੈਂਗਸਟਰ ਭੁੱਲਰ ਗ੍ਰਿਫ਼ਤਾਰ
ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਹੱਡਾ ਰੋੜੀ ਨੂੰ ਇਥੋਂ ਬਦਲ ਕੇ ਕਿਤੇ ਹੋਰ ਦੂਰ ਜਗ੍ਹਾ ਕੀਤਾ ਜਾਵੇ ਤਾਂ ਕਿ ਅਜਿਹੀ ਘਟਨਾ ਫਿਰ ਨਾ ਵਾਪਰੇ। ਸਰਪੰਚ ਕੁਲਵਿੰਦਰ ਸਿੰਘ ਕੋਟਧਰਮੂ ਨੇ ਦੱਸਿਆ ਹੱਡਾ ਰੋੜੀ ਪਿੰਡ ਦੇ ਬਿਲਕੁਲ ਨਜ਼ਦੀਕ ਹੈ, 'ਚ 20-25 ਆਵਾਰਾ ਕੁੱਤੇ ਹਨ, ਜੋ ਅਕਸਰ ਲੋਕਾਂ ਦੀ ਜਾਨ ਦਾ ਖੌਅ ਬਣਦੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੋਂ ਅਚਾਨਕ ਗਾਇਬ ਹੋਇਆ ਬੱਚਾ