ਮਰ ਗਈ ਇਨਸਾਨੀਅਤ, ਕੁੱਤੇ ਵੱਲੋਂ ਵੱਢਣ ’ਤੇ ਪਹਿਲਾਂ ਲੋਹੇ ਦੀ ਰਾਡ ਨਾਲ ਕੁੱਟਿਆ, ਫਿਰ ਦਿੱਤੀ ਦਰਦਨਾਕ ਮੌਤ

08/18/2021 12:10:24 PM

ਜਲੰਧਰ (ਸੁਧੀਰ, ਸੋਨੂੰ)–ਸਥਾਨਕ ਗੁਲਾਬ ਦੇਵੀ ਰੋਡ ’ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਚਾਹ ਵਾਲੇ ਨੂੰ ਇਕ ਕੁੱਤੇ ਨੇ ਵੱਢਿਆ ਤਾਂ ਉਸ ਨੇ ਗੁੱਸੇ ਵਿਚ ਲੋਹੇ ਦੀ ਰਾਡ ਨਾਲ ਕੁੱਤੇ ’ਤੇ ਬੇਰਹਿਮੀ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਉਪਰੰਤ ਕੁੱਤੇ ਦੇ ਗਲੇ ਵਿਚ ਰੱਸੀ ਪਾ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਉਥੇ ਜੰਮ ਕੇ ਹੰਗਾਮਾ ਹੋਇਆ।

PunjabKesari

ਘਟਨਾ ਦੀ ਸੂਚਨਾ ਮਿਲਦੇ ਹੀ ਇਕ ਐੱਨ. ਜੀ. ਓ. ਦੇ ਕੁਝ ਮੈਂਬਰ ਪਹੁੰਚੇ ਅਤੇ ਉਨ੍ਹਾਂ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਗੋਪਾਲ ਨਗਰ ਨਿਵਾਸੀ ਇਕ ਔਰਤ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਦੇ ਕਿਸੇ ਜਾਣਕਾਰ ਨੇ ਉਨ੍ਹਾਂ ਨੂੰ ਘਟਨਾ ਸਬੰਧੀ ਸੂਚਿਤ ਕੀਤਾ, ਜਿਸ ਤੋਂ ਬਾਅਦ ਉਹ ਮੌਕੇ ’ਤੇ ਪੁੱਜੀ ਅਤੇ ਇਸ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਚਾਹ ਵਾਲਾ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕੁੱਤੇ ਨਾਲ ਕੁੱਟਮਾਰ ਕਰ ਰਿਹਾ ਸੀ। ਔਰਤ ਨੇ ਥਾਣਾ ਨੰਬਰ 2 ਦੀ ਪੁਲਸ ਨੂੰ ਸ਼ਿਕਾਇਤ ਦੇ ਕੇ ਚਾਹ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸਰੀਰਕ ਸੰਬੰਧ ਬਣਾਉਣ ਤੋਂ ਮਨ੍ਹਾ ਕਰਨ ’ਤੇ ਬਣਾਈ ਅਸ਼ਲੀਲ ਵੀਡੀਓ ਤੇ ਤਸਵੀਰਾਂ ਕਰ ਦਿੱਤੀਆਂ ਵਾਇਰਲ

PunjabKesari

ਜਾਨਵਰਾਂ ਲਈ ਸੰਸਥਾ ਚਲਾਉਣ ਵਾਲੀ ਸੋਸ਼ਲ ਵਰਕਰ ਰਾਜੂ ਨੇ ਦੱਸਿਆ ਕਿ ਇਹ ਕੁੱਤਾ ਸੜਕ 'ਤੇ ਹੀ ਘੁੰਮਦਾ ਰਹਿੰਦਾ ਸੀ ਪਰ ਕਿਸੇ  ਕੁਝ ਨਹੀਂ ਕਹਿੰਦਾ ਸੀ। ਇਸ ਵਿਅਕਤੀ ਦੀ ਖ਼ੂਬ ਕੁੱਟਮਾਰ ਕੀਤੀ ਪਰ ਇਸ ਤਰ੍ਹਾਂ ਇਸ ਨੂੰ ਜਾਨ ਤੋਂ ਮਾਰਨ ਦਾ ਕੋਈ ਮਤਲਬ ਨਹੀਂ ਸੀ। ਉਸ ਦੇ ਮੁਤਾਬਕ ਜਦੋਂ ਉਸ ਨੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਨਾਲ ਵੀ ਗਾਲੀ-ਗਲੌਚ ਕੀਤੀ ਗਈ। 

PunjabKesari
ਥਾਣਾ ਡਿਵੀਜ਼ਨ-2 ਦੇ ਇੰਚਾਰਜ ਸੇਵਾ ਸਿੰਘ ਨੇ ਕਿਹਾ ਕਿ ਅਸੀਂ ਉਕਤ ਔਰਤ ਤੋਂ ਸ਼ਿਕਾਇਤ ਲੈ ਲਈ ਹੈ। ਇਸ ਦੇ ਨਾਲ ਸੰਜੀਵ ਕੁਮਾਰ ਨੇ ਜੋ ਕੁੱਟਮਾਰ ਕੀਤੀ ਹੈ, ਧਾਰਾ 7-51 ਦਾ ਮਾਮਲਾ ਦਰਜ ਕਰ ਲਿਆ ਹੈ। ਕੁੱਤੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਕਪੂਰਥਲਾ 'ਚ ਪਤੀ ਨੇ ਪਤਨੀ ਨੂੰ ਦਿੱਤੀ ਰੂਹ ਕੰਬਾਊ ਮੌਤ, 7 ਸਾਲ ਪਹਿਲਾਂ ਹੋਈ ਸੀ 'ਲਵ ਮੈਰਿਜ'

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News