ਕੀ ਸਰਕਾਰ ਨੂੰ ਸਿਰਫ ਸ਼ਰਾਬ ਦੇ ਠੇਕਿਆਂ ਦਾ ਨੁਕਸਾਨ ਹੀ ਨਜ਼ਰ ਆਉਂਦਾ ਹੈ ਅਨਾਜ ਦੀ ਬਰਬਾਦੀ ਨਹੀਂ?

Sunday, May 10, 2020 - 07:39 PM (IST)

ਰੂਪਨਗਰ - ਰੂਪਨਗਰ ਵਿਚ ਸਰਕਾਰੀ ਖਰੀਦ ਏਜੰਸੀਆਂ ਦੀ ਲਾਪ੍ਰਵਾਹੀ ਦੇ ਚੱਲਦੇ ਖੁੱਲ੍ਹੇ ਅਸਮਾਨ ਹੇਠ ਸਰਕਾਰ ਦਾ ਕਰੋਡ਼ਾਂ ਰੁਪਏ ਨਾਲ ਖਰੀਦਿਆ ਅਨਾਜ ਤਰ ਹੁੰਦਾ ਰਿਹਾ । ਸਿਤਮ ਦੀ ਗੱਲ ਤਾਂ ਇਹ ਰਹੀ ਕਿ ਸਰਕਾਰ ਵੱਲੋਂ ਤਰਪਾਲਾਂ ਤਾਂ ਦਿ੍ਤੀਆਂ ਗਈਆਂ ਸਨ ਪਰ ਅਨਾਜ ਨੂੰ ਢੱਕਣ ਲਈ ਮੌਕੇ 'ਤੇ ਤਿੰਨ ਅਧਕਾਰੀਆਂ ਤੋਂ ਇਲਾਵਾ ਕੋਈ ਮੁਲਾਜ਼ਮ ਹੀ ਨਜ਼ਰ ਨਹੀਂ ਆਇਆ। ਤਰਪਾਲਾਂ ਤਾਂ ਪਾਈਆਂ ਸਨ ਪ੍ਰੰਤੂ ਮੀਂਹ ਵਿਚ ਹੇਠਾਂ ਖੁੱਲ੍ਹਆਿ ਕਰੋਡ਼ਾਂ ਰੁਪਏ ਦਾ ਅਨਾਜ ਪਾਣੀ ਦੇ ਵਿਚ ਤਰ ਹੁੰਦਾ ਨਜ਼ਰ ਆਇਆ । 

ਇਸੇ ਤਰ੍ਹਾਂ ਸਰਕਾਰ ਦੀ ਖਰੀਦ ਏਜੰਸੀ ਮਾਰਕਫੈੱਡ ਅਤੇ ਪਨਸਪ ਦੇ ਗੁਦਾਮਾਂ ਵਿਚ ਜੋ ਕਰੋਡ਼ਾਂ ਦੀ ਖ਼ਰੀਦੀ ਗਈ ਕਣਕ ਸਟਾਕ ਕੀਤੀ ਗਈ ਹੈ ਉਹ ਵੀ ਖੁੱਲ੍ਹੇ ਹੱਥ ਸਾਮਾਨ ਦੇ ਥੱਲੇ ਤੇਜ਼ ਮੀਂਹ ਦੇ ਪਾਣੀ ਹੇਠ ਤਰ ਹੁੰਦੀ ਨਜ਼ਰ ਆਈ । ਸਿਤਮ ਦੀ ਗੱਲ ਤਾਂ ਇਹ ਰਹੀ ਕਿ ਮੌਕੇ ਤੇ ਕਣਕ ਨੂੰ ਸੰਭਾਲਣ ਲਈ ਨਾ ਤਾਂ ਕੋਈ ਖਰੀਦ ਏਜੰਸੀ ਦਾ ਅਧਕਾਰੀ ਨਜ਼ਰ ਆਇਆ ਤੇ ਨਾ ਹੀ ਕੋਈ ਮੁਲਾਜ਼ਮ ਨਜ਼ਰ ਆਇਆ ।

ਅਗਰ ਕੋਈ ਨਜ਼ਰ ਆਇਆ ਤਾਂ ਉਹ ਟਰੱਕ ਡਰਾਈਵਰ ਨਜ਼ਰ ਆਏ ਜਿਹੜੇ ਤਿੰਨ ਦਿਨਾਂ ਤੋਂ ਟਰੱਕ ਖਾਲੀ ਕਰਨ ਦੇ ਲਈ ਸਡ਼ਕਾਂ ਤੇ ਰੁਲ ਰਹੇ ਸਨ ।  ਡਰਾਈਵਰਾਂ ਨੇ ਦੱਸਆਿ ਕਿ ਲਗਾਤਾਰ ਸਾਰੀ ਰਾਤ ਮੀਂਹ ਦੇ ਵਿਚ ਕਣਕ ਭਿੱਜਦੀ ਰਹੀ ਪ੍ਰੰਤੂ ਕੋਈ ਵੀ ਸਾਂਭਣ ਨਹੀਂ ਆਇਆ। ਉਨ੍ਹਾਂ ਦੱਸਆਿ ਕਿ ਉਨ੍ਹਾਂ ਨੂੰ ਤਿੰਨ ਦਿਨ ਹੋ ਚੁੱਕੇ ਹਨ ਸਡ਼ਕਾਂ 'ਤੇ ਖਡ਼੍ਹੇ ਹੋਏ ਪ੍ਰੰਤੂ ਉਨ੍ਹਾਂ ਦੇ ਟਰੱਕ ਖਾਲੀ ਕਰਨ ਲਈ ਲੇਬਰ ਨਹੀਂ ਮਿਲ ਰਹੀ ।


Harinder Kaur

Content Editor

Related News