ਕੀ ਹੁਣ ਵੀ ਕੋਈ ਭਗਤ ਰਾਮ ਰਹੀਮ ਦੀਆਂ ਇੰਨਾ ਸਬਜ਼ੀਆਂ ਨੂੰ ਲੱਖਾਂ ਰੁਪਏ ''ਚ ਲੈਣਾ ਚਾਹੁੰਦੈ...?

Wednesday, Sep 20, 2017 - 08:07 AM (IST)

ਕੀ ਹੁਣ ਵੀ ਕੋਈ ਭਗਤ ਰਾਮ ਰਹੀਮ ਦੀਆਂ ਇੰਨਾ ਸਬਜ਼ੀਆਂ ਨੂੰ ਲੱਖਾਂ ਰੁਪਏ ''ਚ ਲੈਣਾ ਚਾਹੁੰਦੈ...?

ਚੰਡੀਗੜ੍ਹ — ਰਾਮ ਰਹੀਮ ਦੇ ਸਿਰਫ ਹੱਥ ਲਗਾਉਣ ਨਾਲ ਹੀ ਸਬਜ਼ੀਆਂ ਦਾ ਮੁੱਲ ਹਜ਼ਾਰਾਂ ਰੁਪਏ ਹੋ ਜਾਂਦਾ ਸੀ ਅਤੇ ਸਬਜ਼ੀ ਅੰਮ੍ਰਿਤ ਬਣ ਜਾਂਦੀਆਂ ਸਨ। ਉਹ ਹੀ ਰਾਮ ਰਹੀਮ ਹੁਣ ਜੇਲ 'ਚ ਅਸਲ 'ਚ ਹੀ ਸਬਜ਼ੀਆਂ ਉਗਾ ਰਿਹਾ ਹੈ। ਜੇਲ ਦੇ ਡੀਜੀਪੀ ਕੇ.ਪੀ. ਸਿੰਘ ਨੇ ਇਸ ਬਾਰੇ ਦੱਸਿਆ ਕਿ ਜੇਲ 'ਚ ਰਾਮ ਰਹੀਮ ਨੂੰ ਹੁਣ ਸਬਜ਼ੀਆਂ ਉਗਾਉਣ ਦਾ ਕੰਮ ਦਿੱਤਾ ਗਿਆ ਹੈ। ਡੀਜੀਪੀ ਨੇ ਕਿਹਾ ਕਿ ਰਾਮ ਰਹੀਮ ਦੀ ਤਬੀਅਤ ਹੁਣ ਬਿਲਕੁਲ ਠੀਕ ਹੈ ਅਤੇ ਉਹ ਸਿਹਤਮੰਦ ਹੈ। ਉਨ੍ਹਾਂ ਨੇ ਦੱਸਿਆ ਕਿ ਪੀਜੀਆਈ ਦੀ ਟੀਮ ਰਾਮ ਰਹੀਮ ਦੀ ਸਿਹਤ 'ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੀ ਹੈ। ਫਿਲਹਾਲ ਰਾਮ ਰਹੀਮ ਪੂਰੀ ਤਰ੍ਹਾਂ ਠੀਕ ਹੈ। ਡੀਜੀਪੀ ਦੇ ਅਨੁਸਾਰ ਰਾਮ ਰਹੀਮ ਨੇ 10 ਲੋਕਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ ਅਤੇ ਉਨ੍ਹਾਂ ਦੀ ਸੂਚੀ ਜੇਲ ਪ੍ਰਸ਼ਾਸਨ ਨੂੰ ਦੇ ਦਿੱਤੀ ਹੈ। ਇਸ ਦੇ ਨਾਲ ਹੀ ਜੇਲ 'ਚ ਸੁਰੱਖਿਆ ਦੇ ਪੱਕੇ ਇੰਤਜ਼ਾਮ ਕੀਤੇ ਹਨ। ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜੇਲ 'ਚ ਰਾਮ ਰਹੀਮ ਨੂੰ ਬਾਕੀ ਕੈਦੀਆਂ ਦੀ ਤਰ੍ਹਾਂ  ਹੀ ਰੱਖਿਆ ਜਾ ਰਿਹਾ ਹੈ।
ਇਹ ਉਹ ਹੀ ਰਾਮ ਰਹੀਮ ਹੈ ਜਿਹੜਾ ਆਪਣੇ ਭਗਤਾਂ ਨੂੰ ਲੱਖਾਂ ਕਰੋੜਾਂ 'ਚ ਸਬਜ਼ੀਆਂ ਵੇਚਦਾ ਸੀ। ਆਪਣੇ ਹੱਥ ਲੱਗੀਆਂ ਹੋਈਆਂ ਸਬਜ਼ੀਆਂ ਨੂੰ ਅੰਮ੍ਰਿਤ ਬਣ ਜਾਣ ਦਾ ਦਾਅਵਾ ਕਰਦਾ ਸੀ। ਉਸਦੇ ਅਡੰਬਰ ਨੂੰ ਉਸਦੇ ਭਗਤ ਵੀ ਮੰਨ ਲੈਂਦੇ ਸਨ। ਆਪਣੇ ਇਸੇ ਅਡੰਬਰ ਦੇ ਕਾਰਨ ਉਹ ਆਪਣੇ ਭਗਤਾਂ ਨੂੰ ਲੱਖਾਂ ਕਰੋੜਾਂ ਰੁਪਏ 'ਚ ਸਬਜ਼ੀਆਂ ਵੇਚਦਾ ਸੀ। ਹੁਣ ਸਜ਼ਾ ਹੋਣ ਤੋਂ ਬਾਅਦ ਰਾਮ ਰਹੀਮ ਨੂੰ ਜੇਲ 'ਚ ਸਬਜ਼ੀਆਂ ਦਾ ਹੀ ਕੰਮ ਦਿੱਤਾ ਗਿਆ ਹੈ ਹੁਣ ਰਾਮ ਰਹੀਮ ਨੂੰ ਅਸਲੀ ਤਜ਼ਰਬਾ ਹੋ ਰਿਹਾ ਹੋਵੇਗਾ। ਕੀ ਹੁਣ ਵੀ ਕੋਈ ਭਗਤ ਹੈ ਜਿਹੜਾ ਰਾਮ ਰਹੀਮ ਦੀਆਂ ਇੰਨਾ ਸਬਜ਼ੀਆਂ ਨੂੰ ਲੱਖਾਂ ਕਰੋੜਾਂ 'ਚ ਲੈਣਾ ਚਾਹੇ?


Related News