ਡਾਕਟਰਾਂ ਨੇ ਹੜਤਾਲ ਲਈ ਵਾਪਸ
Tuesday, Jan 02, 2018 - 05:30 PM (IST)

ਨਵੀਂ ਦਿੱਲੀ — ਨੈਸ਼ਨਲ ਮੈਡੀਕਲ ਕਮਿਸ਼ਨ ਬਿਲ ਨੂੰ ਸੰਸਦ ਦੀ ਸਥਾਈ ਕਮੇਟੀ ਦੇ ਕੋਲ ਭੇਜ ਦਿੱਤਾ ਹੈ। ਇਸ ਖ਼ਬਰ ਦੇ ਆਉਂਦੇ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਬੈਨਰ ਹੇਠ ਪੂਰੇ ਦੇਸ਼ 'ਚ ਜਾਰੀ ਡਾਕਟਰਾਂ ਦੀ ਹੜਤਾਲ ਨੂੰ ਵਾਪਸ ਲੈ ਲਿਆ ਗਿਆ ਹੈ। ਬਿਲ ਦੇ ਵਿਰੋਧ 'ਚ ਭਾਰਤੀ ਮੈਡੀਕਲ ਪ੍ਰੀਸ਼ਦ ਨੂੰ ਹਟਾਉਣ ਵਰਗੇ ਕਈ ਪ੍ਰਬੰਧ ਸਨ, ਜਿਸ ਦਾ ਦੇਸ਼ ਭਰ ਦੇ ਡਾਕਟਰ ਵਿਰੋਧ ਕਰ ਰਹੇ ਸਨ।