14 ਵਾਰ ਰੁਕੀ ਦਿਲ ਦੀ ਧੜਕਨ, ਫਿਰ ਵੀ ਬਚਾ ਲਈ ਜਾਨ
Saturday, Oct 12, 2024 - 02:43 PM (IST)
ਲੁਧਿਆਣਾ: ''ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ''। ਇਸ ਦੀ ਮਿਸਾਲ ਉਸ ਵੇਲੇ ਫ਼ਿਰ ਵੇਖਣ ਨੂੰ ਮਿਲੀ, ਜਦੋਂ ਇਕ ਔਰਤ ਦੀ ਦਿਲ ਦੀ ਧੜਕਨ 14 ਵਾਰ ਰੁਕੀ, ਫਿਰ ਵੀ ਉਸ ਦੀ ਜਾਨ ਬੱਚ ਗਈ। ਮਾਮਲਾ ਲੁਧਿਆਣਾ ਦੇ ਹੀਰੋ DMC ਹਾਰਟ ਇੰਸਟੀਚਿਊਟ ਦਾ ਹੈ ਜਿੱਥੇ ਡਾਕਟਰਾਂ ਨੇ 56 ਸਾਲਾ ਔਰਤ ਦੀ ਜਾਨ ਬਚਾਈ।
ਉਕਤ ਔਰਤ ਸਤੰਬਰ ਦੇ ਦੂਜੇ ਹਫ਼ਤੇ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਦਾਖਲ ਹੋਈ ਸੀ। ਮੈਡੀਕਲ ਟੀਮ ਨੇ ਔਰਤ ਨੂੰ ਬਚਾਉਣ ਲਈ ਦਿਲ ਦੀਆਂ ਨਾੜਾਂ ਬਲਾਕ ਕਰਨ ਵਾਲੇ ਕਲਾਟ ਨੂੰ ਤੌੜਣ ਈ ਇਕ ਵਿਸ਼ੇਸ਼ ਦਵਾਈ ਦਿੱਤੀ ਪਰ 24 ਘੰਟਿਆਂ ਦੇ ਅੰਦਰ ਹੀ ਉਸ ਦੀ ਹਾਲਤ ਖ਼ਰਾਬ ਹੋ ਗਈ। ਉਸ ਦੇ ਦਿਲ ਨੂੰ ਆਮ ਸਥਿਤੀ ਵਿਚ ਲਿਆਉਣ ਲਈ ਕਈ ਵਾਰ ਬਿਜਲੀ ਦੇ ਝਟਕੇ ਦੇਣੇ ਪਏ। ਦਵਾਈ ਤੇ ਅਸਥਾਈ ਪੇਸਮੇਕਰ ਦੇ ਬਾਵਜੂਦ ਉਸ ਦਾ ਬਲੱਡ ਪ੍ਰੈਸ਼ਰ ਹੇਠਾਂ ਡਿੱਗ ਰਿਹਾ ਸੀ। ਡਾਕਟਰਾਂ ਨੇ ਬਲੱਡ ਪ੍ਰੈਸ਼ਰ ਨੂੰ ਸਹਾਰਾ ਦੇਣ ਲਈ IABP ਨਾਂ ਦੇ ਇਕ ਜੰਤਰ ਦੀ ਵਰਤੋਂ ਕੀਤੀ ਤੇ ਵੈਂਟੀਲੇਟਰ 'ਤੇ ਰੱਖਿਆ। ਇਸ ਮਗਰੋਂ ਪਰਿਵਾਰ ਤੇ ਮੈਡੀਕਲ ਟੀਮ ਨਾਲ ਚਰਚਾ ਕਰਨ ਮਗਰੋਂ ਵੀ.ਏ. ਐਕਮੋ ਨਾਲ ਇਲਾਜ ਕਰਨ ਦਾ ਫ਼ੈਸਲਾ ਲਿਆ ਗਿਆ। ਇਹ ਮਸ਼ੀਨ ਉਦੋਂ ਹੀ ਦਿਲ ਨੂੰ ਸਹਾਰਾ ਦਿੰਦੀ ਹੈ, ਜਦੋਂ ਤਕ ਉਹ ਠੀਕ ਤਰ੍ਹਾਂ ਕੰਮ ਨਹੀਂ ਕਰਦਾ। \
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Red Alert! ਥਾਈਂ-ਥਾਈਂ ਲੱਗੇ ਹਾਈਟੈੱਕ ਨਾਕੇ
ਮੈਡੀਕਲ ਟੀਮ ਦੀ ਅਗਵਾਈ ਹੀਰੋ ਡੀ.ਐੱਮ.ਸੀ. ਦੇ ਮੁੱਖ ਹਾਰਟ ਸਪੈਸ਼ਲਿਸਟ ਡਾ. ਬਿਸ਼ਵ ਮੋਹਨ ਨੇ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵੀ.ਏ. ਈ.ਸੀ.ਐੱਮ.ਓ. ਦੀ ਮਦਦ ਨਾਲ ਉਸ ਦੀ ਹਾਲਤ ਵਿਚ ਸੁਧਾਰ ਹੋਣ ਲੱਗਿਆ। ਮਹਿਲਾ ਦਾ ਬਲੱਡ ਪ੍ਰੈਸ਼ਰ ਸਥਿਰ ਹੋ ਗਿਆ ਤੇ ਹਾਰਟਬੀਟ ਵੀ ਆਮ ਹੋ ਗਈ। 23 ਸਤੰਬਰ ਨੂੰ ਇੰਜਿਓਗ੍ਰਾਫ਼ੀ ਕੀਤੀ ਗਈ ਜਿਸ ਵਿਚ 2 ਨਾੜਾਂ ਵਿਚ ਬਲਾਕੇਜ ਪਾਈ ਗਈ। ਇਨ੍ਹਾਂ ਵਿਚ ਸਟੰਟ ਪਾਏ ਗਏ ਤੇ ਅਗਲੇ ਦਿਨ ਵੀ.ਏ. ਈ.ਸੀ.ਐੱਮ.ਓ. ਮਸ਼ੀਨ ਤੇ 25 ਸਤੰਬਰ ਤਕ ਉਸ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ। ਇਸ ਤੋਂ 5 ਦਿਨ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ।
ਡਾ. ਬਿਸ਼ਵ ਮੋਹਨ ਮੁਤਾਬਕ ਮਹਿਲਾ ਨੂੰ 14 ਵਾਰ ਹਾਰਟ ਅਰੈਸਟ ਦੀ ਸਮੱਸਿਆ ਹੋਈ। ਨਾੜੀ ਬਲਾਕ ਹੋ ਗਈ ਤੇ ਦਿਲ ਦੀ ਧੜਕਨ ਵੀ ਰੁਕ ਗਈ ਸੀ। ਇਕੱਠਿਆਂ 3 ਸਮੱਸਿਆਵਾਂ ਆਈਆਂ। ਇਹ ਦੁਰਲਭ ਮਾਮਲਾ ਸੀ। ਪਰ ਅਸੀਂ ਮਰੀਜ਼ ਦਾ ਇਲਾਜ ਕਰਨ ਵਿਚ ਸਫ਼ਲ ਰਹੇ ਹਾਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8