ਮੁਕਤਸਰ ’ਚ ਹੋਏ ਡਾਕਟਰ ਦੇ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਪਤਨੀ ਦੇ ਕਾਰੇ ਨੇ ਉਡਾਏ ਸਭ ਦੇ ਹੋਸ਼

Wednesday, Jun 14, 2023 - 07:23 PM (IST)

ਮੁਕਤਸਰ ’ਚ ਹੋਏ ਡਾਕਟਰ ਦੇ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਪਤਨੀ ਦੇ ਕਾਰੇ ਨੇ ਉਡਾਏ ਸਭ ਦੇ ਹੋਸ਼

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ, ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਬੀਤੇ ਦਿਨੀਂ ਪਿੰਡ ਬੁਰਜ ਸਿੱਧਵਾਂ ਵਿਖੇ ਹੋਏ ਡਾਕਟਰ ਦੇ ਕਤਲ ਦੇ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ। ਪੁਲਸ ਅਨੁਸਾਰ ਕਤਲ ਦੀ ਇਸ ਘਟਨਾ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਡਾਕਟਰ ਦੀ ਪਤਨੀ ਨੇ ਹੀ ਅੰਜਾਮ ਦਿੱਤਾ ਸੀ। ਪਿੰਡ ਬੁਰਜ ਸਿੱਧਵਾਂ ਵਿਖੇ 9 ਅਤੇ 10 ਜੂਨ ਦੀ ਦਰਮਿਆਨੀ ਰਾਤ ਦੌਰਾਨ ਪਿੰਡ ਵਿਚ ਆਰ. ਐੱਮ. ਪੀ. ਡਾਕਟਰ ਵਜੋਂ ਕੰਮ ਕਰਦੇ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਸੁਖਵਿੰਦਰ ਸਿੰਘ ਦੇ ਦੋਵੇਂ ਬੱਚੇ ਵਿਦੇਸ਼ ਵਿਚ ਹਨ, ਉਹ ਅਤੇ ਉਸਦੀ ਪਤਨੀ ਪਰਮਿੰਦਰ ਕੌਰ ਹੀ ਘਰ ਵਿਚ ਰਹਿੰਦੇ ਸਨ। ਕਤਲ ਵਾਲੇ ਦਿਨ ਪਤਨੀ ਨੇ ਦੱਸਿਆ ਕਿ ਬੀਤੀ ਰਾਤ ਘਰ ਵਿਚ ਲੁਟੇਰੇ ਆਏ ਅਤੇ ਉਹ 30 ਹਜ਼ਾਰ ਰੁਪਏ ਲੈ ਗਏ ਅਤੇ ਉਨ੍ਹਾਂ ਨੇ ਹੀ ਸੁਖਵਿੰਦਰ ਸਿੰਘ ਦਾ ਕਤਲ ਕੀਤਾ। 

ਇਹ ਵੀ ਪੜ੍ਹੋ : ਪ੍ਰਵਾਸੀ ਮਜ਼ਦੂਰਾਂ ਨੂੰ 14 ਤੱਕ ਪਿੰਡ ਛੱਡਣ ਦਾ ਅਲਟੀਮੇਟਮ, ਪੂਰਾ ਮਾਮਲਾ ਜਾਣ ਹੋਵੋਗੇ ਹੈਰਾਨ

ਇਸ ਦੌਰਾਨ ਜਦੋਂ ਪੁਲਸ ਨੇ ਬਾਰੀਕੀ ਨਾਲ ਸਾਰੀ ਘਟਨਾ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਸੁਖਵਿੰਦਰ ਸਿੰਘ ਦਾ ਕਤਲ ਉਸਦੀ ਪਤਨੀ ਪਰਮਿੰਦਰ ਕੌਰ ਨੇ ਹੀ ਕੀਤਾ ਹੈ। ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਡਾਕਟਰ ਸੁਖਵਿੰਦਰ ਸਿੰਘ ਦੇ ਸਬੰਧ ਕਿਸੇ ਹੋਰ ਔਰਤ ਨਾਲ ਸਨ ਅਤੇ ਇਸ ਸਬੰਧੀ ਉਸਦੀ ਪਤਨੀ ਨੂੰ ਪਤਾ ਲੱਗ ਗਿਆ ਸੀ, ਜਿਸ ਕਾਰਣ ਦੋਵਾਂ ਦਰਮਿਆਨ ਤਲਖੀ ਵਧੀ ਹੋਈ ਸੀ। ਇਸ ਦੇ ਚੱਲਦਿਆ ਪਰਮਿੰਦਰ ਕੌਰ ਨੇ ਉਕਤ ਦਰਮਿਆਨੀ ਰਾਤ ਦੌਰਾਨ ਪਤੀ ਸੁਖਵਿੰਦਰ ਸਿੰਘ ਦੇ ਸਿਰ ’ਤੇ ਹਥੌੜੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ : ਲੁਧਿਆਣਾ ’ਚ ਹੋਈ 8.49 ਕਰੋੜ ਰੁਪਏ ਦੀ ਲੁੱਟ ਮਾਮਲੇ ’ਚ ਵੱਡੀ ਖ਼ਬਰ, ਜਨਾਨੀ ਸਮੇਤ ਤਿੰਨ ਗ੍ਰਿਫ਼ਤਾਰ

ਇਸ ਵਾਰਦਾਤ ਦੌਰਾਨ ਜਿੱਥੇ ਪਰਮਿੰਦਰ ਨੇ ਘਰ ਦੇ ਸੀ. ਸੀ. ਟੀ. ਵੀ. ਕੈਮਰੇ ਬੰਦ ਕਰ ਦਿੱਤੇ, ਉੱਥੇ ਹੀ ਖੁਦ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਹਮਣੇ ਗੁਆਂਢ ਵਿਚ ਜਾ ਕੇ ਦੱਸਿਆ ਕਿ ਘਰ ਵਿਚ ਲੁਟੇਰੇ ਆਏ ਅਤੇ 30 ਹਜ਼ਾਰ ਲੁੱਟ ਕੇ ਲੈ ਗਏ ਅਤੇ ਲੁਟੇਰਿਆਂ ਨੇ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਹੈ। ਪੁਲਸ ਨੇ ਘਟਨਾ ਦੀ ਜਦੋਂ ਬਾਰੀਕੀ ਨਾਲ ਜਾਂਚ ਕੀਤੀ ਤਾਂ ਵਾਰਦਾਤ ਦਾ ਸਾਰਾ ਸੱਚ ਸਾਹਮਣੇ ਆ ਗਿਆ। 

ਇਹ ਵੀ ਪੜ੍ਹੋ : ਕੈਨੇਡੀਅਨ ਪੀ. ਆਰ. ਨੂੰਹ ਨੇ ਚਾੜ੍ਹਿਆ ਚੰਨ, ਕੀਤਾ ਅਜਿਹਾ ਵਾਕਾ ਕਿ ਹੱਕਾ-ਬੱਕਾ ਰਹਿ ਗਏ ਸਹੁਰੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News