ਜੇ ਦੀਵਾਲੀ ਅਜਿਹੀ ਹੋਵੇ ਤਾਂ ਰੌਸ਼ਨ ਸਿਰਫ ਘਰ ਨਹੀਂ ਜ਼ਿੰਦਗੀਆਂ ਹੁੰਦੀਆਂ ਨੇ (ਦੇਖੋ ਤਸਵੀਰਾਂ)
Saturday, Oct 31, 2015 - 09:02 AM (IST)

ਚੰਡੀਗੜ੍ਹ— ਦੀਵਾਲੀ ਦਾ ਤਿਉਹਾਰ ਇਕ ਅਜਿਹਾ ਤਿਉਹਾਰ ਹੈ, ਜਿਸ ਨੂੰ ਪੂਰੇ ਭਾਰਤ ਵਿਚ ਮਨਾਇਆ ਜਾਂਦਾ ਹੈ। ਇਸ ਮੌਕੇ ਹਮੇਸ਼ਾਂ ਵਾਂਗ ਦੀਪਮਾਲਾ ਕਰਕੇ ਜਾਂ ਲਾਈਟਾਂ ਲਗਾ ਕੇ ਘਰਾਂ ਨੂੰ ਤਾਂ ਰੌਸ਼ਨ ਕੀਤਾ ਜਾਂਦਾ ਹੈ ਪਰ ਜੇਕਰ ਇਸ ਤਿਉਹਾਰ ਨੂੰ ਸਾਰਥਕ ਤਰੀਕੇ ਨਾਲ ਮਨਾਇਆ ਜਾਵੇ ਤਾਂ ਰੌਸ਼ਨ ਸਿਰਫ ਘਰ ਨਹੀਂ ਜ਼ਿੰਦਗੀਆਂ ਹੋਣਗੀਆਂ, ਜੋ ਇਸ ਤਿਉਹਾਰ ਦਾ ਮੁੱਖ ਮਕਸਦ ਵੀ ਹੋਣਾ ਚਾਹੀਦਾ ਹੈ। ਚੰਡੀਗੜ੍ਹ ਦੇ ਮੁਕੁਟ ਹਸਪਤਾਲ ਦੇ ਡਾ. ਸੰਦੀਪ ਕੁਝ ਇਸੇ ਤਰ੍ਹਾਂ ਦੀ ਦੀਵਾਲੀ ਮਨਾਉਂਦੇ ਹਨ।
ਡਾ. ਸੰਦੀਪ ਗਰੀਬ ਬੱਚਿਆਂ ਦੇ ਨਾਲ ਦੀਵਾਲੀ ਦਾ ਤਿਉਹਾਰ ਮਨਾਉਂਦੇ ਹਨ। ਦੀਵਾਲੀ ਤੋਂ ਇਕ ਦਿਨ ਪਹਿਲਾਂ ਚੰਡੀਗੜ੍ਹ ਪੀ. ਜੀ. ਆਈ. ਵਿਚ ਦਾਖਲ ਬੱਚਿਆਂ ਦੇ ਨਾਲ ਦੀਵਾਲੀ ਮਨਾਉਂਦੇ ਹਨ ਤਾਂ ਜੋ ਉਨ੍ਹਾਂ ਨੂੰ ਇਕੱਲੇਪਣ ਦਾ ਅਹਿਸਾਸ ਨਾ ਹੋਵੇ। ਇਸ ਦੌਰਾਨ ਉਹ ਬੱਚਿਆਂ ਨੂੰ ਗਿਫਟ ਦਿੰਦੇ ਹਨ ਤੇ ਮਿੱਕੀ ਮਾਊਸ ਤੇ ਟੈਡੀ ਬੀਅਰ ਉਨ੍ਹਾਂ ਲਈ ਲੈ ਕੇ ਆਉਂਦੇ ਹਨ। ਇਸ ਤਰ੍ਹਾਂ ਦੀਵਾਲੀ ਮਨਾਉਣ ਨਾਲ ਬੀਮਾਰ ਬੱਚਿਆਂ ਦੇ ਚਿਹਰਿਆਂ ''ਤੇ ਜੋ ਮੁਸਕਰਾਹਟ ਤੇ ਚਮਕ ਆਉਂਦੀ ਹੈ, ਉਹ ਹਜ਼ਾਰ ਬੋਲਟ ਦੀ ਰੌਸ਼ਨੀ ਤੋਂ ਵੀ ਕਿਤੇ ਜ਼ਿਆਦਾ ਰੌਸ਼ਨ ਹੁੰਦੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।