ਫਿਲਮੀ ਸਟਾਈਲ ''ਚ ਮਰੀਜ਼ ਬਣ ਕੇ ਡਾਕਟਰ ਦੇ ਘਰ ''ਚ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

10/24/2017 6:17:31 PM

ਅੰਮ੍ਰਿਤਸਰ (ਸਮਿੰਤ ਖੰਨਾ) - ਅੰਮ੍ਰਿਤਸਰ 'ਚ ਫਿਲਮੀ ਸਟਾਈਲ 'ਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਕਿਸ਼ਨ ਕੋਟ ਇਲਾਕੇ ਦੇ ਰਹਿਣ ਵਾਲੇ ਡਾਕਟਰ ਧਰਮਪਾਲ ਘਰ ਦੇ ਨੀਚੇ ਹੀ ਕਲੀਨਿਕ ਚਲਾਉਂਦੇ ਹਨ। ਉਨ੍ਹਾਂ ਕੋਲ ਇਕ ਲੜਕੀ 3 ਦਿਨ ਪਹਿਲਾਂ ਆਪਣੇ ਪਤੀ ਨਾਲ ਦਵਾਈ ਲੈ ਕੇ ਗਈ। ਉਹ ਬੀਤੀ ਰਾਤ 12.30 ਦੇ ਕਰੀਬ ਲੜਕੀ ਉਨ੍ਹਾਂ ਕੋਲ ਰੋਦੀ ਹੋਈ ਆਈ। ਉਸ ਨੇ ਦੱਸਿਆ ਕਿ ਉਸਦੀ ਸਿਹਤ ਬਹੁਤ ਖਰਾਬ ਹੈ। 
ਉਸ 'ਤੇ ਵਿਸ਼ਵਾਸ ਕਰਦੇ ਹੋਏ ਡਾਕਟਰ ਉਸ ਨੂੰ ਤੇ ਉਸ ਦੇ ਨਾਲ ਆਏ ਹੋਏ ਨੌਜਵਾਨ ਨੂੰ ਕਲੀਨਿਕ 'ਚ ਲੈ ਆਏ ਤੇ ਦਰਵਾਜ਼ਾ ਬੰਦ ਕਰ ਦਿੱਤਾ। ਡਾਕਟਰ ਲੜਕੀ ਦਾ ਚੈਕਐਪ ਕਰਨ ਲੱਗਾ ਉੱਥੇ ਹੀ ਨੌਜਵਾਨ ਨੇ ਕਲੀਨਿਕ ਦਾ ਦਰਵਾਜ਼ਾ ਖੋਲ ਦਿੱਤਾ ਅਤੇ ਚਾਰ ਹੋਰ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਕਲੀਨਿਕ 'ਚ ਦਾਖਲ ਹੋ ਗਏ। ਦੋਸ਼ੀਆਂ ਨੇ ਡਾਕਟਰ ਨੂੰ ਗਨ ਪੁਆਇੰਟ 'ਤੇ ਲੈ ਕੇ ਡਾਕਟਰ ਤੇ ਉਸ ਦੇ ਪੂਰੇ ਪਰਿਵਾਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਡਾਕਟਰ ਦੀ ਹੱਤਿਆ ਕਰਨ ਦੀ ਧਮਕੀ ਦੇ ਕੇ ਘਰ 'ਚ ਪਈ ਹੋਈ 2 ਲੱਖ ਦੇ ਕਰੀਬ ਦੀ ਨਕਦੀ ਅਤੇ 15 ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ। ਪੁਲਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।


Related News