ਦੋਆਬਾ ਗੰਨਾ ਸੰਘਰਸ਼ ਕਮੇਟੀ ਵੱਲੋਂ ਮਿੱਲ ਅੰਦਰ ਰੋਸ ਧਰਨਾ

02/06/2018 7:11:44 AM

ਦਸੂਹਾ, (ਝਾਵਰ)- ਦੋਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰਾਂ, ਵਰਕਰਾਂ ਅਤੇ ਕਿਸਾਨਾਂ ਵੱਲੋਂ ਸ਼ੂਗਰ ਮਿੱਲ ਰੰਧਾਵਾ ਦਸੂਹਾ ਦੇ ਪ੍ਰਸ਼ਾਸਨਿਕ ਕੰਪਲੈਕਸ ਸਥਿਤ ਪ੍ਰੈਜ਼ੀਡੈਂਟ ਰਮਨਦੀਪ ਸਿੰਘ ਸਿੱਧੂ ਦੇ ਦਫ਼ਤਰ ਦੇ ਬਾਹਰ ਆਊਟਰ ਏਰੀਏ ਦੀਆਂ ਪਰਚੀਆਂ ਬੰਦ ਕਰਨ ਲਈ ਸੰਘਰਸ਼ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਅਤੇ ਵਾਈਸ ਪ੍ਰਧਾਨ ਰਣਜੀਤ ਸਿੰਘ ਬਾਜਵਾ ਦੀ ਅਗਵਾਈ ਵਿਚ ਰੋਸ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਸੰਘਰਸ਼ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਨੇ ਕਿਸਾਨਾਂ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਊਟਰ ਏਰੀਏ ਦੀਆਂ ਪਰਚੀਆਂ ਕਾਰਨ ਬੋਦਲ-ਰੰਧਾਵਾ ਅਤੇ ਰੰਧਾਵਾ-ਦਸੂਹਾ ਸੜਕਾਂ 'ਤੇ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਉਨ੍ਹਾਂ ਮਿੱਲ ਅੰਦਰ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵੀ ਮੈਨੇਜਮੈਂਟ ਨੂੰ ਤਾੜਿਆ। ਇਸ ਮੌਕੇ ਸ਼ੂਗਰ ਮਿੱਲ ਦੇ ਸੀਨੀਅਰ ਮੈਨੇਜਰ ਠਾਕੁਰ ਦੇਸ ਰਾਜ ਅਤੇ ਵਾਈਸ ਕੇਨ ਮੈਨੇਜਰ ਪੰਕਜ ਕੁਮਾਰ ਦੋਆਬਾ ਸ਼ੂਗਰ ਮਿੱਲ ਦੇ ਪ੍ਰਧਾਨ ਦੀ ਹਾਜ਼ਰੀ 'ਚ ਕਿਹਾ ਕਿ ਕਿਸਾਨਾਂ ਦੀ ਹਰ ਮੰਗ ਪੂਰੀ ਕੀਤੀ ਜਾਵੇਗੀ ਅਤੇ ਬਿਨਾਂ ਨਾਗਾ 430 ਪਰਚੀਆਂ ਇਲਾਕੇ ਦੇ ਕਿਸਾਨਾਂ ਨੂੰ ਪ੍ਰਤੀ ਦਿਨ ਦਿੱਤੀਆਂ ਜਾਣਗੀਆਂ, ਜਦਕਿ ਮੋਢੇ ਗੰਨੇ ਅਤੇ ਬੀਜੜ ਗੰਨੇ ਦਾ ਕੈਲੰਡਰ ਇਕ ਹਫ਼ਤੇ ਤੱਕ ਜਾਰੀ ਕਰ ਦਿੱਤਾ ਜਾਵੇਗਾ। ਸੰਘਰਸ਼ ਕਮੇਟੀ ਦੇ ਨੁਮਾਇੰਦੇ ਨੇ ਕਿਹਾ ਕਿ ਦੋਆਬਾ ਸੰਘਰਸ਼ ਕਮੇਟੀ ਦੀਆਂ ਮੰਗਾਂ ਮੰਨਣ ਤੋਂ ਬਾਅਦ ਵੀ ਜੇਕਰ ਇਹ ਲਾਗੂ ਨਾ ਹੋਈਆਂ ਤਾਂ ਸੰਘਰਸ਼ ਕਮੇਟੀ ਦੇ ਕਿਸਾਨ ਆਪਣਾ ਧਰਨਾ ਜਾਰੀ ਰੱਖਣਗੇ। ਇਸ ਮੌਕੇ ਬਲਵੀਰ ਸਿੰਘ, ਜੁਝਾਰ ਸਿੰਘ, ਜਰਨੈਲ ਸਿੰਘ, ਅਮਰਜੀਤ ਸਿੰਘ, ਪ੍ਰਿਤਪਾਲ ਸਿੰਘ, ਪ੍ਰੀਤ ਮੋਹਨ, ਅਵਤਾਰ ਸਿੰਘ ਚੀਮਾ, ਬਲਵੀਰ ਸਿੰਘ ਬਾਜਵਾ, ਮੋਦੀ ਕੁਰਾਲਾ, ਦਵਿੰਦਰ ਛਾਗਲਾ, ਰਾਜੀਵ, ਪੰਮਾ ਤਲਵੰਡੀ, ਸੋਨੂੰ ਕੋਟਲੀ, ਅਵਤਾਰ ਕੰਧਾਲਾ ਜੱਟਾਂ ਆਦਿ ਹਾਜ਼ਰ ਸਨ।


Related News