Diwali 2020 : ਦੀਵਾਲੀ ’ਤੇ ਜੇਕਰ ਤੁਹਾਨੂੰ ਹੁੰਦੇ ਹਨ ਇਨ੍ਹਾਂ ਚੀਜ਼ਾਂ ਦੇ ਦਰਸ਼ਨ ਤਾਂ ਸਮਝੋ ‘ਸ਼ੁੱਭ ਸ਼ਗਨ’

Saturday, Nov 14, 2020 - 09:00 AM (IST)

Diwali 2020 : ਦੀਵਾਲੀ ’ਤੇ ਜੇਕਰ ਤੁਹਾਨੂੰ ਹੁੰਦੇ ਹਨ ਇਨ੍ਹਾਂ ਚੀਜ਼ਾਂ ਦੇ ਦਰਸ਼ਨ ਤਾਂ ਸਮਝੋ ‘ਸ਼ੁੱਭ ਸ਼ਗਨ’

ਜਲੰਧਰ (ਬਿਊਰੋ) - ਹਿੰਦੂ ਧਰਮ ਦੇ ਮੁੱਖ ਤਿਉਹਾਰਾਂ 'ਚੋਂ ਇਕ ਦੀਵਾਲੀ ਦਾ ਤਿਉਹਾਰ ਹੈ। ਵੈਸੇ ਤਾਂ ਦੀਵਾਲੀ ਮਾਂ ਲਛਮੀ ਨੂੰ ਖ਼ੁਸ਼ ਕਰ ਕੇ ਉਨ੍ਹਾਂ ਦੀ ਕ੍ਰਿਪਾ ਪ੍ਰਾਪਤ ਕਰਨ ਦਾ ਤਿਉਹਾਰ ਹੈ। ਦੀਵਾਲੀ ਦੇ ਦਿਨ ਹੋਣ ਵਾਲੀਆਂ ਕੁਝ ਘਟਨਾਵਾਂ ਨੂੰ ਸ਼ੁੱਭ ਤੇ ਅਸ਼ੁੱਭ ਸਗਨ ਦੇ ਰੂਪ 'ਚ ਦੇਖਿਆ ਜਾਂਦਾ ਹੈ। ਜੋਤਸ਼ੀ ਮੁਤਾਬਿਕ ਦੀਵਾਲੀ 'ਤੇ ਮਾਂ ਲਛਮੀ ਦਾ ਸਵਾਗਤ ਵਿਧੀਵਿਧਾਨ ਨਾਲ ਪੂਜਾ-ਅਰਚਨਾ ਨਾਲ ਕੀਤਾ ਜਾਂਦਾ ਹੈ। ਧਾਰਮਿਕ ਮਾਨਤਾ ਮੁਤਾਬਿਕ ਦੀਵਾਲੀ ਦੇ ਦਿਨ ਜੇ ਕੁਝ ਚੀਜ਼ਾਂ ਦੇ ਦਰਸ਼ਨ ਹੋ ਜਾਣ ਤਾਂ ਇਹ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹਾ ਕਿਹਾ ਗਿਆ ਹੈ ਕਿ ਇਨ੍ਹਾਂ ਦੇ ਦਿਖਾਈ ਦੇਣ ਨਾਲ ਘਰ-ਪਰਿਵਾਰ ਦੀ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਤੇ ਸਾਲ ਭਰ ਪੈਸਿਆਂ ਦੀ ਤੰਗੀ ਨਹੀਂ ਰਹਿੰਦੀ। ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਦਾ ਦਿਖਾਈ ਦੇਣਾ ਮਾਂ ਲਛਮੀ ਦੇ ਘਰ ਆਉਣ ਦਾ ਸੂਚਕ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ

ਇਹ ਦਿਖਾਈ ਦੇਣ ਤਾਂ ਸਮਝੋ ਮੰਗਲ ਹੀ ਮੰਗਲ

- ਉੱਲੂ ਨੂੰ ਦੇਵੀ ਲਛਮੀ ਦਾ ਵਾਹਨ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਦੀਵਾਲੀ ਦੀ ਕਾਲੀ ਅਮਾਵਾਸ ਰਾਤ 'ਚ ਦੇਵੀ ਲਛਮੀ ਆਪਣੇ ਵਾਹਨ ਉੱਲੂ 'ਤੇ ਬੈਠ ਕੇ ਪ੍ਰਿਥਵੀ ਸੈਰ ਕਰਦੀ ਹੈ। ਇਸਲਈ ਇਸ ਦਿਨ ਉੱਲੂ ਦਾ ਦਿਖਣਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ।

- ਹਿੰਦੂ ਧਰਮ 'ਚ ਬਿੱਲੀ ਦਿਸਣਾ ਬਹੁਤ ਸ਼ੁੱਭ ਨਹੀਂ ਸਮਝਿਆ ਜਾਂਦਾ ਹੈ। ਪਰ ਦੀਵਾਲੀ ਦੇ ਦਿਨ ਬਿੱਲੀ ਦਾ ਦਿਖਾਈ ਦੇਣਾ ਚੰਗਾ ਮੰਨਿਆ ਜਾਂਦਾ ਹੈ। ਇਸ ਨੂੰ ਮਾਤਾ ਲਛਮੀ ਦੇ ਆਉਣ ਦੇ ਸੰਕੇਤ ਦੇ ਤੌਰ 'ਤੇ ਦੇਖਿਆ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - Diwali 2020 : ਦੀਵਾਲੀ ਦੇ ਮੌਕੇ ਜਾਣੋ ਕੀ ਕਰਨਾ ਹੁੰਦੈ ‘ਸ਼ੁੱਭ’ ਅਤੇ ਕੀ ਨਾ ਕਰਨਾ ਹੈ ‘ਅਸ਼ੁੱਭ’

- ਛਿਪਕਲੀ ਘਰ 'ਚ ਹਮੇਸ਼ਾ ਦਿਖਾਈ ਦੇ ਜਾਂਦੀ ਹੈ। ਜੇ ਇਹ ਦੀਵਾਲੀ ਦੀ ਰਾਤ ਨੂੰ ਘਰ 'ਚ ਕਿਤੇ ਦਿਖਾਈ ਦੇ ਜਾਵੇ ਤਾਂ ਇਹ ਕਾਫੀ ਸ਼ੁੱਭ ਨਤੀਜਾ ਦੇਣ ਵਾਲਾ ਮੰਨਿਆ ਜਾਂਦਾ ਹੈ। ਦੀਵਾਲੀ ਤੇ ਛਿਪਕਲੀ ਦਾ ਦਿਖਾਈ ਦੇਣਾ ਮਾਂ ਲਛਮੀ ਦੇ ਖ਼ੁਸ਼ ਹੋਣ ਦਾ ਸੂਚਕ ਮੰਨਿਆ ਜਾਂਦਾ ਹੈ।

- ਦੀਵਾਲੀ ਦੀ ਰਾਤ ਨੂੰ ਜੇ ਤੁਹਾਡੇ ਘਰ ਛਛੁੰਦਰ ਦਿਖਾਈ ਦੇ ਜਾਵੇ ਤਾਂ ਖ਼ੁਸ਼ ਹੋ ਜਾਈਓ। ਛਛੁੰਦਰ ਆਉਂਦੀ ਹੈ ਤਾਂ ਆਪਣੇ ਨਾਲ ਪੈਸੇ ਵੀ ਲੈ ਕੇ ਆਉਂਦੀ ਹੈ। ਇਸ ਨੂੰ ਦੇਖਣ 'ਤੇ ਭਜਾਓ ਨਹੀਂ ਤੇ ਆਪਣੇ ਰਸਤੇ 'ਚ ਜਾਣ ਦਿਓ।

ਪੜ੍ਹੋ ਇਹ ਵੀ ਖ਼ਬਰ - ਸਟੂਡੈਂਟ ਸਪਾਊਸ ਦੇ ਓਪਨ ਵਰਕ ਪਰਮਿਟ ਜਾਣੋਂ ਕਿਉਂ ਹੋ ਰਹੇ ਨੇ ‘ਧੜਾਧੜ ਰਿਫਿਊਜ’

ਪੜ੍ਹੋ ਇਹ ਵੀ ਖ਼ਬਰ - Dhanteras 2020: ਧਨਤੇਰਸ 'ਤੇ ਕੀ ਖ਼ਰੀਦਣਾ ਸ਼ੁੱਭ ਹੁੰਦਾ ਹੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ


author

rajwinder kaur

Content Editor

Related News