ਪੀਸੀਏ ਘੁਟਾਲੇ ''ਤੇ ਮੁੱਖ ਮੰਤਰੀ ਚੁੱਪ ਕਿਉਂ ਹਨ : ਕੇਵਲ ਸਿੰਘ ਢਿੱਲੋਂ

Saturday, Oct 17, 2026 - 08:17 AM (IST)

ਪੀਸੀਏ ਘੁਟਾਲੇ ''ਤੇ ਮੁੱਖ ਮੰਤਰੀ ਚੁੱਪ ਕਿਉਂ ਹਨ : ਕੇਵਲ ਸਿੰਘ ਢਿੱਲੋਂ

ਚੰਡੀਗੜ੍ਹ : ਪੰਜਾਬ ਕ੍ਰਿਕਟ ਐਸੋਸੀਏਸ਼ਨ ਵਿੱਚ 77.99 ਕਰੋੜ ਰੁਪਏ ਦੇ ਕਥਿਤ ਜ਼ਮੀਨ ਘੁਟਾਲੇ ਦਾ ਭਾਰਤੀ ਜਨਤਾ ਪਾਰਟੀ ਨੇ ਸਖ਼ਤ ਨੋਟਿਸ ਲਿਆ ਹੈ। ਈਡੀ ਦੇ ਜਲੰਧਰ ਜ਼ੋਨ ਵਲੋਂ ਮੋਹਾਲੀ ਦੇ ਐੱਸਐੱਸਪੀ ਨੂੰ ਪੱਤਰ ਲਿਖ ਕੇ ਪੀਸੀਏ ਖ਼ਿਲਾਫ਼ ਐੱਫਆਈਆਰ ਦਰਜ ਲਈ ਲਿਖੀ ਚਿੱਠੀ ਉੱਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਵਾਲ ਕੀਤਾ ਕਿ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਚੁੱਪ ਕਿਉਂ ਹਨ।

ਢਿੱਲੋਂ ਨੇ ਕਿਹਾ, “ਇਸ ਸਰਕਾਰ ਦਾ ਇੱਕ ਹੋਰ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਪੀਸੀਏ ਦੇ ਪ੍ਰਧਾਨ ਅਤੇ ਉਸਦਾ ਪੁੱਤਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਨ, ਜੋ ਈਡੀ ਦੇ ਨਿਸ਼ਾਨੇ ’ਤੇ ਹਨ।” ਢਿੱਲੋਂ ਨੇ ਕਿਹਾ ਕਿ ਜ਼ਮੀਨ ਘੁਟਾਲੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੰਜਾਬ ਮਾਡਲ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਈਡੀ ਦੀ ਮੁੱਢਲੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਅਮਰਜੀਤ ਮਹਿਤਾ ਅਤੇ ਪਦਮਜੀਤ ਮਹਿਤਾ ਦੇ ਕਾਰਜਕਾਲ ਦੌਰਾਨ ਅਜਨਾਲਾ ਅਤੇ ਬਠਿੰਡਾ ਵਿੱਚ ਕਿਸਾਨਾਂ ਤੋਂ ਸਸਤੇ ਭਾਅ ’ਤੇ ਜ਼ਮੀਨ ਖਰੀਦ ਕੇ ਪੀਸੀਏ ਨੂੰ 15.4 ਗੁਣਾ ਮਹਿੰਗੇ ਭਾਅ ’ਤੇ ਵੇਚੀ ਗਈ।

ਇਹ ਵੀ ਪੜ੍ਹੋ : ਦਿਲਜੀਤ ਦੋਸਾਂਝ ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਗ੍ਰਿਫ਼ਤਾਰ! ਮੋਗਾ ਨਾਲ ਜੁੜੇ ਤਾਰ

ਉਨ੍ਹਾਂ ਕਿਹਾ, “ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ ਕੀ ਇਹੀ ਉਨ੍ਹਾਂ ਦਾ ਪੰਜਾਬ ਮਾਡਲ ਹੈ? ਉਹ ਇਹ ਵੀ ਦੱਸਣ ਕਿ ਚਾਰ ਮਹੀਨਿਆਂ ਵਿੱਚ ਜ਼ਮੀਨ ਦੇ ਭਾਅ 15 ਗੁਣਾ ਮਹਿੰਗੇ ਕਿਵੇਂ ਹੋ ਗਏ?” ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ, “ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੀਸੀਏ ਨੇ ਅਜਨਾਲਾ ਵਿੱਚ 155 ਕਨਾਲ 15 ਮਰਲੇ ਜ਼ਮੀਨ 58 ਕਰੋੜ ਰੁਪਏ ਵਿੱਚ ਅਤੇ ਬਠਿੰਡਾ ਵਿੱਚ 100 ਕਨਾਲ 10 ਮਰਲੇ ਜ਼ਮੀਨ ਲਗਭਗ 19.76 ਕਰੋੜ ਰੁਪਏ ਵਿੱਚ ਖਰੀਦੀ। ਕੁਝ ਮਹੀਨੇ ਪਹਿਲਾਂ ਦੋ ਕੰਪਨੀਆਂ ਨੇ ਇਹ ਜ਼ਮੀਨ ਕਿਸਾਨਾਂ ਤੋਂ ਬਹੁਤ ਘੱਟ ਕੀਮਤ ’ਤੇ ਖਰੀਦੀ ਸੀ। ਇੱਕ ਕੰਪਨੀ ਨੇ ਕਿਸਾਨਾਂ ਤੋਂ 61 ਕਨਾਲ ਜ਼ਮੀਨ 2.22 ਲੱਖ ਰੁਪਏ ਪ੍ਰਤੀ ਕਨਾਲ ਦੇ ਹਿਸਾਬ ਨਾਲ ਕੁੱਲ 1.36 ਕਰੋੜ ਰੁਪਏ ਵਿੱਚ ਖਰੀਦੀ ਅਤੇ ਚਾਰ ਮਹੀਨਿਆਂ ਬਾਅਦ ਇਸ ਨੂੰ ਪੀਸੀਏ ਨੂੰ 37.4 ਲੱਖ ਰੁਪਏ ਪ੍ਰਤੀ ਕਨਾਲ ਦੇ ਹਿਸਾਬ ਨਾਲ 12.03 ਕਰੋੜ ਰੁਪਏ ਵਿੱਚ ਵੇਚ ਦਿੱਤਾ। ਇਸੇ ਤਰ੍ਹਾਂ ਦੂਜੀ ਕੰਪਨੀ ਨੇ ਕਿਸਾਨਾਂ ਤੋਂ 224 ਕਨਾਲ ਜ਼ਮੀਨ 5.56 ਕਰੋੜ ਰੁਪਏ ਵਿੱਚ ਖਰੀਦੀ ਅਤੇ ਇਸ ਨੂੰ ਪੀਸੀਏ ਨੂੰ 46.18 ਕਰੋੜ ਰੁਪਏ ਵਿੱਚ ਵੇਚ ਦਿੱਤਾ।”

ਢਿੱਲੋਂ ਨੇ ਕਿਹਾ ਕਿ ਇਹ ਨਕਦੀ ਦੇ ਬਦਲੇ ਤਬਾਦਲੇ ਵਾਲੀ ਸਰਕਾਰ ਦਾ ਇੱਕ ਹੋਰ ਕਾਰਨਾਮਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਕਹਿੰਦੀ ਸੀ ਕਿ ਉਹ ਕ੍ਰਿਕਟ ਨੂੰ ਉਤਸ਼ਾਹਿਤ ਕਰੇਗੀ, ਉਸ ਨੇ ਅੱਜ ਪੀਸੀਏ ਨੂੰ ਕਿਸਾਨਾਂ ਦੀ ਲੁੱਟ ਕਰਨ ਵਾਲੀ ਫੈਕਟਰੀ ਬਣਾ ਦਿੱਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸੂਬਾ ਸਰਕਾਰ ਦੱਸੇ ਕਿ ਕਿਸਾਨਾਂ ਤੋਂ ਕਥਿਤ ਤੌਰ ’ਤੇ ਲੁੱਟਿਆ ਗਿਆ ਪੈਸਾ ਕਿੱਥੇ ਗਿਆ। ਢਿੱਲੋਂ ਨੇ ਕਿਹਾ ਕਿ ਭਾਜਪਾ ਦੀ ਮੰਗ ਹੈ ਕਿ ਮੋਹਾਲੀ ਦੇ ਐੱਸਐੱਸਪੀ ਇਸ ਮਾਮਲੇ ਵਿੱਚ ਤੁਰੰਤ ਐੱਫਆਈਆਰ ਦਰਜ ਕਰਨ। ਮਾਮਲੇ ਦੀ ਸਮਾਂਬੱਧ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News