ਮਿੱਟੀ ਦੇ ਦੀਵਿਆਂ ''ਚ ਤੇਲ ਪਾਉਣਾ ਭੁੱਲੇ ਲੋਕ, ਚਾਈਨੀਜ਼ ਲੜੀਆਂ ਨਾਲ ਮਨਾ ਰਹੇ ''ਦੀਵਾਲੀ''

Tuesday, Oct 10, 2017 - 11:03 AM (IST)

ਚੰਡੀਗੜ੍ਹ : ਇਕ ਸਮਾਂ ਸੀ, ਜਦੋਂ ਦੀਵਾਲੀ ਵਾਲੇ ਦਿਨ ਹਰ ਘਰ ਮਿੱਟੀ ਦੇ ਦੀਵਿਆਂ ਨਾਲ ਜਗਮਾਉਂਦਾ ਸੀ ਪਰ ਅੱਜ ਦੇ ਜ਼ਮਾਨੇ 'ਚ ਲੋਕ ਮਿੱਟੀ ਦੇ ਦੀਵਿਆਂ 'ਚ ਤੇਲ ਪਾਉਣਾ ਭੁੱਲ ਗਏ ਹਨ ਅਤੇ ਚਾਈਨੀਜ਼ ਲੜੀਆਂ ਅਤੇ ਲਾਈਟਾਂ ਨੂੰ ਹੀ ਪਹਿਲ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਚਾਈਨੀਜ਼ ਸਮਾਨ ਦੇ ਬਾਈਕਾਟ ਨੂੰ ਲੈ ਕੇ ਕਾਫੀ ਸਮੇਂ ਤੋਂ ਮੁਹਿੰਮ ਚੱਲੀ ਆ ਰਹੀ ਹੈ ਪਰ ਚਾਈਨੀਜ਼ ਲਾਈਟਿੰਗ, ਲੜੀਆਂ ਆਦਿ ਦਾ ਬਾਈਕਾਟ ਸਿਰਫ ਸੋਸ਼ਲ ਮੀਡੀਆ ਤੱਕ ਹੀ ਸੀਮਤ ਨਜ਼ਰ ਆ ਰਿਹਾ ਹੈ। ਸ਼ਹਿਰ 'ਚ ਮਿੱਟੀ ਦਾ ਸਮਾਨ ਬਣਾਉਣ ਵਾਲੇ ਘੁਮਿਆਰਾਂ ਦੀ ਮੰਨੀਏ ਤਾਂ ਇਹ ਸੰਦੇਸ਼ ਸਿਰਫ ਮੋਬਾਇਲ ਤੱਕ ਹੀ ਸੀਮਤ ਹੈ। ਪੂਜਾ-ਪਾਠ ਦੌਰਾਨ ਇਸਤੇਮਾਲ 'ਚ ਲਿਆਂਦੇ ਜਾਣ ਵਾਲੇ ਮਿੱਟੀ ਦੇ ਦੀਵੇ ਹੁਣ ਪੁਰਾਣੇ ਜ਼ਮਾਨੇ ਦੇ ਬਣ ਕੇ ਰਹਿ ਗਏ ਹਨ। ਦੀਵਾਲੀ ਦਾ ਤਿਉਹਾਰ ਨੇੜੇ ਹੈ, ਇਸ ਲਈ ਬਾਜ਼ਾਰਾਂ 'ਚ ਚਾਈਨੀਜ਼ ਲਾਈਟਾਂ, ਲੜੀਆਂ ਜ਼ਿਆਦਾ ਵਿਕ ਰਹੀਆਂ ਹਨ ਕਿਉਕਿ ਲੋਕ ਦੀਵੇ ਜਾਂ ਮੋਮਬੱਤੀਆਂ ਦੀ ਜਗ੍ਹਾ ਰੰਗ-ਬਿਰੰਗੀਆਂ ਲਾਈਟਾਂ ਨੂੰ ਜਗਾਉਣਾ ਜ਼ਿਆਦਾ ਪਸੰਦ ਕਰ ਰਹੇ ਹਨ, ਜਦੋਂ ਕਿ ਪਿਛਲੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਦੀਵੇ ਦਾ ਕੋਈ ਖਾਸ ਮਹੱਤਵ ਨਹੀਂ ਰਹਿ ਗਿਆ ਹੈ। ਚਾਈਨੀਜ਼ ਸਮਾਨ ਬਾਜ਼ਾਰ 'ਚ ਆਉਣ ਕਾਰਨ ਬਹੁਤੇ ਘੁਮਿਆਰ ਬੇਰੋਜ਼ਗਾਰ ਹੋ ਰਹੇ ਹਨ। ਅੱਜ ਦੇ ਸਮੇਂ 'ਚ ਲੋਕ ਆਧੁਨਿਕਤਾ ਵੱਲ ਜ਼ਿਆਦਾ ਵਧ ਰਹੇ ਹਨ ਅਤੇ ਆਪਣੀ ਪੁਰਾਣੀ ਸੱਭਿਆਤ ਨੂੰ ਭੁੱਲਦੇ ਜਾ ਰਹੇ ਹਨ। ਜੇਕਰ ਦੇਸ਼ ਦੇ ਸਾਰੇ ਲੋਕ ਚੀਨੀ ਸਮਾਨ ਦਾ ਬਾਈਕਾਟ ਕਰਕੇ ਸਵਦੇਸ਼ੀ ਸਮਾਨ ਅਪਣਾ ਲੈਣ ਤਾਂ ਚੀਨ ਨੂੰ ਸਬਕ ਸਿਖਾਇਆ ਜਾ ਸਕਦਾ ਹੈ ਅਤੇ ਜਦੋਂ ਲੋਕ ਇਸ ਗੱਲ ਨੂੰ ਸਮਝ ਜਾਣਗੇ ਤਾਂ ਦੇਸ਼ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੋ ਜਾਵੇਗੀ।
 


Related News