ਦੀਵਾਲੀ ਮੌਕੇ ਇਸ ਸ਼ੁੱਭ ਮਹੂਰਤ 'ਚ ਕਰੋ ਮਾਂ ਲਕਸ਼ਮੀ ਜੀ ਦੀ ਪੂਜਾ, ਪੂਰੀਆਂ ਹੋਣਗੀਆਂ ਮਨੋਕਾਮਨਾਵਾਂ
Sunday, Nov 12, 2023 - 06:01 AM (IST)
ਜੈਤੋ (ਪਰਾਸ਼ਰ) – ਦੀਵਾਲੀ ’ਤੇ ਇਸ ਵਾਰ ਪੂਜਾ ਲਈ ਸ਼ਾਮ 5.27 ਵਜੇ ਤੋਂ ਰਾਤ 10.30 ਵਜੇ ਤੱਕ ਲਗਾਤਾਰ ਬਹੁਤ ਸ਼ੁੱਭ ਮਹੂਰਤ ਹੈ। ਇਸ ਸਾਲ ਦੀਵਾਲੀ ਦਾ ਪਵਿੱਤਰ ਤਿਉਹਾਰ 12 ਨਵੰਬਰ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਸਨਾਤਨ ਧਰਮ ਪ੍ਰਚਾਰਕ ਮਸ਼ਹੂਰ ਵਿਦਵਾਨ ਬ੍ਰਹਮਰਿਸ਼ੀ ਪੰਡਤ ਪੂਰਨ ਚੰਦਰ ਜੋਸ਼ੀ ਨੇ ਦੱਸਿਆ ਕਿ ਧਨਤੇਰਸ ਸ਼ੁੱਕਰਵਾਰ 10 ਨਵੰਬਰ ਨੂੰ ਮਨਾਇਆ ਜਾਵੇਗਾ। 11 ਨਵੰਬਰ ਨੂੰ ਨਰਕ ਚਤੁਰਦਸ਼ੀ ਮਨਾਈ ਜਾਵੇਗੀ, ਜਿਸ ਨੂੰ ਆਮ ਭਾਸ਼ਾ ’ਚ ਛੋਟੀ ਦੀਵਾਲੀ ਕਿਹਾ ਜਾਂਦਾ ਹੈ। ਲਕਸ਼ਮੀ ਪੂਜਾ/ਦੀਵਾਲੀ ਐਤਵਾਰ 12 ਨਵੰਬਰ ਨੂੰ ਮਨਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - Diwali 2023: ਦੀਵਾਲੀ ਦੇ ਖ਼ਾਸ ਮੌਕੇ 'ਤੇ ਜਾਣੋ ਕੀ ਕਰਨਾ ਹੁੰਦੈ ‘ਸ਼ੁੱਭ’ ਅਤੇ ‘ਅਸ਼ੁੱਭ’
ਗੋਵਰਧਨ ਪੂਜਾ ਸੋਮਵਾਰ 13 ਨਵੰਬਰ ਨੂੰ ਮਨਾਈ ਜਾਵੇਗੀ। ਭਾਈ ਦੂਜ ਮੰਗਲਵਾਰ 14 ਨਵੰਬਰ ਨੂੰ ਮਨਾਈ ਜਾਵੇਗੀ। ਇਹ ਧਾਰਮਿਕ ਉਤਸਵ ਆਮ ਤੌਰ ’ਤੇ 5 ਦਿਨਾਂ ਤੱਕ ਚੱਲਦਾ ਹੈ, ਜੋ ਧਨਤੇਰਸ ਤੋਂ ਸ਼ੁਰੂ ਹੋ ਕੇ ਭਾਈ ਦੂਜ ’ਤੇ ਖ਼ਤਮ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਧਨਤੇਰਸ ਮੌਕੇ 13 ਦੀਵੇ ਜਗਾਉਣ ਦਾ ਕੀ ਹੈ ਰਾਜ਼? ਇੱਕ-ਇੱਕ ਦੀਵਾ ਰੱਖਦੈ ਖ਼ਾਸ ਅਹਿਮੀਅਤ
ਦੀਵਾਲੀ ਦੇ ਤਿਉਹਾਰ ਦਾ ਸ਼ੁੱਭ ਮਹੂਰਤ
ਅਮਾਵਸ ਦੀ ਤਾਰੀਖ਼ ਦੀ ਸ਼ੁਰੂਆਤ - ਦੁਪਹਿਰ 2.44 ਵਜੇ (12 ਨਵੰਬਰ, 2023)
ਅਮਾਵਸ ਦੀ ਤਾਰੀਖ਼ ਸਮਾਪਤ - ਦੁਪਹਿਰ 2.56 ਵਜੇ (13 ਨਵੰਬਰ, 2023)
ਦੀਵਾਲੀ- 12 ਨਵੰਬਰ, 2023 (ਐਤਵਾਰ)
ਪ੍ਰਦੋਸ਼ ਕਾਲ ਮਹੂਰਤ - ਸ਼ਾਮ 5.29 ਵਜੇ ਤੋਂ ਰਾਤ 8.08 ਵਜੇ ਤੱਕ
ਲਕਸ਼ਮੀ ਪੂਜਾ ਦਾ ਸ਼ੁੱਭ ਮਹੂਰਤ
ਸ਼ਾਮ 5.39 ਵਜੇ ਤੋਂ ਰਾਤ 7.35 ਮਿੰਟ ਤੱਕ
ਦੀਵਾਲੀ ਮੌਕੇ ਇਸ ਸ਼ੁੱਭ ਮਹੂਰਤ 'ਤੇ ਪੂਜਾ ਕਰਨਾ ਬਹੁਤ ਸ਼ੁੱਭ ਹੈ। ਇਸ ਸਮਾਂ ਸ਼੍ਰੀ ਗਣੇਸ਼ ਜੀ, ਲਕਸ਼ਮੀ ਜੀ ਦਾ (ਮਾਂ ਸਰਸਵਤੀ) ਜੀ ਦਾ ਪੂਜਨ, ਬਹੀ ਖਾਤਾ ਪੂਜਨ ਦੀਪ ਜਗਾਉਣ ਲਈ ਬਹੁਤ ਸ਼ੁੱਭ ਮਹੂਰਤ ਹੈ। ਪੰਡਿਤ ਜੋਸ਼ੀ ਅਨੁਸਾਰ, ਦੀਵਾਲੀ ਦੀ ਪੂਜਾ ਹਮੇਸ਼ਾ ਸ਼ੁੱਭ ਮਹੂਰਤ ’ਚ ਹੀ ਕਰਨੀ ਚਾਹੀਦੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8