ਦੀਵਾਲੀ ਦੇ ਆਲੇ-ਦੁਆਲੇ ਪੰਜਾਬ ਤੇ ਹਿਮਾਚਲ ''ਚ ਪ੍ਰਦੂਸ਼ਣ ਦੀ ਮਾਤਰਾ ਦੀ ਵਿਸ਼ੇਸ਼ ਰੂਪ ਨਾਲ ਜਾਂਚ ਹੋਵੇਗੀ

Thursday, Nov 01, 2018 - 09:11 AM (IST)

ਦੀਵਾਲੀ ਦੇ ਆਲੇ-ਦੁਆਲੇ ਪੰਜਾਬ ਤੇ ਹਿਮਾਚਲ ''ਚ ਪ੍ਰਦੂਸ਼ਣ ਦੀ ਮਾਤਰਾ ਦੀ ਵਿਸ਼ੇਸ਼ ਰੂਪ ਨਾਲ ਜਾਂਚ ਹੋਵੇਗੀ

ਜਲੰਧਰ (ਧਵਨ)— ਦੀਵਾਲੀ ਤੋਂ ਪਹਿਲਾਂ ਅਤੇ ਦੀਵਾਲੀ ਤੋਂ ਬਾਅਦ ਹਵਾ ਤੇ ਸ਼ੋਰ ਪ੍ਰਦੂਸ਼ਣ ਦੀ ਮਾਤਰਾ ਨੂੰ ਚੈੱਕ ਕਰਨ ਲਈ ਪੰਜਾਬ ਤੇ ਹਿਮਾਚਲ ਸੂਬੇ 'ਚ ਵਿਸ਼ੇਸ਼ ਟੀਮਾਂ ਨੂੰ ਸਾਰੇ ਜ਼ਿਲਿਆਂ 'ਚ ਭੇਜਣ ਦਾ ਫੈਸਲਾ ਲਿਆ ਗਿਆ ਹੈ। ਸਰਕਾਰੀ  ਹਲਕਿਆਂ ਨੇ ਦੱਸਿਆ ਕਿ ਸੁਪਰੀਮ ਕੋਰਟ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹੁਕਮਾਂ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਤੇ ਹਿਮਾਚਲ ਸੂਬੇ ਨੇ ਵੱਡੇ ਤੇ ਛੋਟੇ ਸ਼ਹਿਰਾਂ 'ਚ ਹਵਾ ਤੇ ਸ਼ੋਰ ਪ੍ਰਦੂਸ਼ਣ ਦੀ ਮਾਤਰਾ ਨੂੰ ਚੈੱਕ ਕਰਨ  ਲਈ  ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ।

ਸਰਕਾਰੀ ਹਲਕਿਆਂ ਨੇ ਦੱਸਿਆ ਕਿ ਸੁਪਰੀਮ ਕੋਰਟ ਵਲੋਂ ਹੁਣੇ ਜਿਹੇ ਪਟਾਕੇ 8 ਤੋਂ 10 ਵਜੇ ਤਕ ਚਲਾਉਣ ਦੇ ਦਿੱਤੇ ਗਏ ਹੁਕਮਾਂ ਤੋਂ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ ਇਹ ਪਤਾ ਲਗਾਏਗਾ ਕਿ  ਇਸ ਨਾਲ ਹਵਾ ਤੇ ਸ਼ੋਰ ਪ੍ਰਦੂਸ਼ਣ ਦੀ ਮਾਤਰਾ 'ਚ ਕਿੰਨੀ ਕਮੀ ਆਈ ਹੈ।
ਪੰਜਾਬ ਦੇ 5 ਸ਼ਹਿਰਾਂ 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ  ਵਲੋਂ 1 ਤੋਂ 15 ਨਵੰਬਰ ਤਕ ਪ੍ਰਦੂਸ਼ਣ ਦੀ ਮਾਤਰਾ ਦਾ ਪਤਾ ਲਗਾਇਆ ਜਾਏਗਾ। ਇਨ੍ਹਾਂ ਸ਼ਹਿਰਾਂ 'ਚ ਪਟਿਆਲਾ, ਮੰਡੀ ਗੋਬਿੰਦਗੜ੍ਹ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ  ਸ਼ਾਮਲ ਹੈ। ਇਸ ਤੋਂ ਇਲਾਵਾ ਟੀਮਾਂ ਹੋਰ ਸ਼ਹਿਰਾਂ 'ਚ ਵੀ ਪ੍ਰਦੂਸ਼ਣ ਦੀ ਮਾਤਰਾ 'ਤੇ ਨਜ਼ਰ ਰੱਖਣਗੀਆਂ। ਸ਼ੋਰ ਪ੍ਰਦੂਸ਼ਣ ਦੇ ਪੱਧਰ ਦਾ ਪੰਜਾਬ ਦੇ 11 ਸ਼ਹਿਰਾਂ 'ਚੋਂ 1 ਤੋਂ 7 ਨਵੰਬਰ ਤਕ ਪਤਾ ਲਗਾਇਆ ਜਾਏਗਾ। ਇਨ੍ਹਾਂ ਸ਼ਹਿਰਾਂ 'ਚ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਪਟਿਆਲਾ, ਲੁਧਿਆਣਾ, ਮੰਡੀ ਗੋਬਿੰਦਗੜ੍ਹ, ਬਠਿੰਡਾ, ਮੋਹਾਲੀ, ਬਟਾਲਾ, ਸੰਗਰੂਰ ਤੇ ਫਰੀਦਕੋਟ ਸ਼ਾਮਲ ਹੈ। 

ਹਿਮਾਚਲ ਪ੍ਰਦੇਸ਼ 'ਚ ਵੀ 12 ਥਾਵਾਂ ਨੂੰ ਮਾਰਕ ਕੀਤਾ ਗਿਆ ਹੈ। ਇਨ੍ਹਾਂ ਥਾਵਾਂ 'ਤੇ 31 ਅਕਤੂਬਰ ਤੋਂ ਲੈ ਕੇ 14 ਨਵੰਬਰ ਤਕ ਹਵਾ ਦੀ ਕੁਆਲਿਟੀ ਦੀ ਜਾਂਚ ਕੀਤੀ ਜਾਏਗੀ। ਪੰਜਾਬ ਅਤੇ ਹਿਮਾਚਲ 'ਚ ਹਵਾ ਤੇ ਸ਼ੋਰ ਪ੍ਰਦੂਸ਼ਣ ਦੀ ਮਾਤਰਾ ਦੀ ਰੀਡਿੰਗ ਲੈਣ ਤੋਂ ਬਾਅਦ ਉਨ੍ਹਾਂ  ਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਭੇਜਿਆ ਜਾਏਗਾ।


Related News