ਫ਼ਸਲ ਨਾ ਵਿਕਣ ਕਾਰਨ ਦੀਵਾਲੀ ਦੀ ਰਾਤ ਮੰਡੀ ’ਚ ਬਤੀਤ ਕਰਨਗੇ ਕਿਸਾਨ

Friday, Nov 13, 2020 - 05:56 PM (IST)

ਫ਼ਸਲ ਨਾ ਵਿਕਣ ਕਾਰਨ ਦੀਵਾਲੀ ਦੀ ਰਾਤ ਮੰਡੀ ’ਚ ਬਤੀਤ ਕਰਨਗੇ ਕਿਸਾਨ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਦੀਵਾਲੀ ਦਾ ਤਿਉਹਾਰ ਆ ਗਿਆ ਹੈ ਪਰ ਅਜੇ ਵੀ ਕਿਸਾਨ ਅਨਾਜ ਮੰਡੀਆਂ ’ਚ ਰੁਲ ਰਿਹਾ ਹੈ। ਅਨਾਜ ਮੰਡੀ ਬਰਨਾਲਾ, ਜੋ ਏਸ਼ੀਆ ਦੀ ਸਭ ਤੋਂ ਵੱਡੀਆਂ ਅਨਾਜ ਮੰਡੀਆਂ ’ਚੋਂ ਇਕ ਹੈ, ਉਥੇ ਕਿਸਾਨ ਪਿਛਲੇ ਇਕ ਹਫਤੇ ਤੋਂ ਜੀਰੀ ਨਾ ਵਿਕਣ ਕਾਰਣ ਰੁਲ ਰਹੇ ਹਨ। ਇਸੇ ਕਰਕੇ ਦੀਵਾਲੀ ਦੀ ਰਾਤ ਕਿਸਾਨਾਂ ਨੂੰ ਅਨਾਜ ਮੰਡੀਆਂ ’ਚ ਹੀ ਲੰਘਾਉਣੀ ਪਵੇਗੀ। ਦੀਵਾਲੀ ਦੀ ਰਾਤ ਆਪਣੇ ਪਰਿਵਾਰ ਨਾਲ ਬਤੀਤ ਨਾ ਕਰਨ ਕਰਕੇ ਕਿਸਾਨਾਂ ’ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਸਟੂਡੈਂਟ ਸਪਾਊਸ ਦੇ ਓਪਨ ਵਰਕ ਪਰਮਿਟ ਜਾਣੋਂ ਕਿਉਂ ਹੋ ਰਹੇ ਨੇ ‘ਧੜਾਧੜ ਰਿਫਿਊਜ’

ਦੂਜੇ ਪਾਸੇ ਆੜ੍ਹਤੀਏ ਵੀ ਬਾਰਦਾਨੇ ਦੀ ਕਮੀ ਕਾਰਣ ਪ੍ਰੇਸ਼ਾਨੀ ਝੱਲ ਰਹੇ ਹਨ। ਬਾਰਦਾਨੇ ਦੀ ਕਮੀ ਕਾਰਣ ਅਨਾਜ ਮੰਡੀਆਂ ’ਚ ਆ ਰਹੀ ਜੀਰੀ ਬਾਰਦਾਨੇ ’ਚ ਭਰੀ ਨਹੀਂ ਜਾ ਰਹੀ, ਜਿਸ ਕਾਰਣ ਕਿਸਾਨ, ਮਜ਼ਦੂਰ ਅਤੇ ਆੜ੍ਹਤੀਏ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਇਕ ਆੜ੍ਹਤੀਏ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਬਾਰਦਾਨੇ ਦੀ ਕਮੀ ਕਾਰਣ ਅਸੀਂ ਜੀਰੀ ਭਰ ਨਹੀਂ ਸਕਦੇ। ਜਦੋਂ ਸਾਡੇ ਵੱਲੋਂ ਖ਼ਰੀਦ ਏਜੰਸੀਆਂ ਤੋਂ ਬਾਰਦਾਨਾ ਮੰਗਿਆ ਜਾਂਦਾ ਹੈ ਤਾਂ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਬਾਰਦਾਨਾ ਸ਼ੈਲਰ ਵਾਲਿਆਂ ਤੋਂ ਲਵੋ, ਜਿਸ ਕਾਰਣ ਸਾਰੇ ਲੋਕ ਪ੍ਰੇਸ਼ਾਨੀ ਝੱਲ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - Diwali 2020 : ਦੀਵਾਲੀ ’ਤੇ ਜੇਕਰ ਤੁਹਾਨੂੰ ਹੁੰਦੇ ਹਨ ਇਨ੍ਹਾਂ ਚੀਜ਼ਾਂ ਦੇ ਦਰਸ਼ਨ ਤਾਂ ਸਮਝੋ ‘ਸ਼ੁੱਭ ਸ਼ਗਨ’  

ਪੰਜ ਦਿਨ ਹੋ ਗਏ ਅਨਾਜ ਮੰਡੀ ’ਚ ਰੁਲਦੇ ਨੂੰ, ਸਰਕਾਰ ਕਹਿੰਦੀ ਸੀ 24 ਘੰਟਿਆਂ ’ਚ ਕਰ ਦਿਆਂਗੇ ਵਿਹਲਾ
ਕਿਸਾਨ ਸੁਖਦੇਵ ਸਿੰਘ ਖੁੱਡੀ ਨੇ ਕਿਹਾ ਕਿ ਮੈਨੂੰ ਅਨਾਜ ਮੰਡੀ ’ਚ ਆਪਣੀ ਜੀਰੀ ਦੀ ਫ਼ਸਲ ਲੈ ਕੇ ਆਏ ਨੂੰ 5 ਦਿਨ ਹੋ ਚੁੱਕੇ ਹਨ। ਮੇਰੀ ਫ਼ਸਲ ਵੀ ਸੁੱਕੀ ਹੈ ਪਰ ਅਜੇ ਤੱਕ ਮੇਰੀ ਫ਼ਸਲ ਨਹੀਂ ਵਿਕੀ। ਸਰਕਾਰ ਕਹਿੰਦੀ ਹੈ ਕਿ ਅਨਾਜ ਮੰਡੀਆਂ ’ਚ ਕਿਸਾਨਾਂ ਨੂੰ 24 ਘੰਟਿਆਂ ਵਿਚ ਵਿਹਲਾ ਕਰ ਦਿੱਤਾ ਜਾਵੇਗਾ ਪਰ ਮੈਨੂੰ ਤਾਂ 5 ਦਿਨ ਹੋ ਗਏ ਹਨ, ਪਤਾ ਨਹੀਂ ਮੇਰੀ ਫ਼ਸਲ ਕਦੋਂ ਵਿਕੇਗੀ ਅਤੇ ਕਦੋਂ ਮੈਂ ਵਿਹਲਾ ਹੋ ਕੇ ਆਪਣੇ ਬੱਚਿਆਂ ’ਚ ਜਾਵਾਂਗਾ।

ਪੜ੍ਹੋ ਇਹ ਵੀ ਖ਼ਬਰ - Diwali 2020 : ਦੀਵਾਲੀ ਦੇ ਮੌਕੇ ਜਾਣੋ ਕੀ ਕਰਨਾ ਹੁੰਦੈ ‘ਸ਼ੁੱਭ’ ਅਤੇ ਕੀ ਨਾ ਕਰਨਾ ਹੈ ‘ਅਸ਼ੁੱਭ’

ਕੀ ਅਸੀਂ ਦੀਵਾਲੀ ਦਾ ਤਿਉਹਾਰ ਵੀ ਆਪਣੇ ਬੱਚਿਆਂ ਨਾਲ ਨਹੀਂ ਮਨਾ ਸਕਦੇ
ਕਿਸਾਨ ਬਲਜੀਤ ਸਿੰਘ ਸੰਘੇੜਾ ਨੇ ਕਿਹਾ ਕਿ ਮੈਨੂੰ ਵੀ 5 ਦਿਨ ਹੋ ਚੁੱਕੇ ਹਨ ਆਪਣੀ ਫ਼ਸਲ ਲੈ ਕੇ ਅਨਾਜ ਮੰਡੀ ’ਚ ਆਏ ਨੂੰ। ਮੇਰੀ ਫ਼ਸਲ ਬਿਲਕੁਲ ਸੁੱਕੀ ਹੈ। ਅਜੇ ਮੈਂ ਆਪਣੀ ਪਹਿਲੀ ਫ਼ਸਲ ਹੀ ਲੈ ਕੇ ਆਇਆ ਹਾਂ ਬਾਕੀ ਜੀਰੀ ਦੀ ਫ਼ਸਲ ਅਜੇ ਖੇਤਾਂ ’ਚ ਖੜ੍ਹੀ ਹੈ। ਮੈਂ ਮੰਡੀ ’ਚ ਰੁਲ ਰਿਹਾ ਹਾਂ ਅਤੇ ਉਥੇ ਖੇਤਾਂ ਵਿਚ ਖੜ੍ਹੀ ਫ਼ਸਲ ਖ਼ਰਾਬ ਹੋ ਰਹੀ ਹੈ। ਰਾਤ ਦੇ ਸਮੇਂ ਕੋਹਰਾ ਪੈਣ ਲੱਗਾ ਹੈ, ਜਿਸ ਕਾਰਣ ਖੇਤਾਂ ’ਚ ਖੜ੍ਹੀ ਫ਼ਸਲ ਗਿੱਲੀ ਹੋ ਰਹੀ ਹੈ। ਸਾਨੂੰ ਫਿਰ ਤੋਂ ਅਨਾਜ ਮੰਡੀਆਂ ’ਚ ਰੁਲਣਾ ਪਵੇਗਾ।

ਪੜ੍ਹੋ ਇਹ ਵੀ ਖ਼ਬਰ - ਸਰੀਰ ਦੀ ਚਰਬੀ ਤੇ ਭਾਰ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਪੀਓ ‘ਜੀਰੇ ਦਾ ਪਾਣੀ’ ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ 

ਕਿਸਾਨ ਮਲਕੀਤ ਸਿੰਘ ਛੀਨੀਵਾਲ ਨੇ ਕਿਹਾ ਕਿ ਮੈਨੂੰ 3 ਦਿਨ ਹੋ ਚੁੱਕੇ ਹਨ ਆਪਣੀ ਫ਼ਸਲ ਲੈ ਕੇ ਆਏ ਨੂੰ ਪਰ ਮੇਰੀ ਵੀ ਫ਼ਸਲ ਨਹੀਂ ਵਿਕੀ। ਦੀਵਾਲੀ ਦਾ ਤਿਉਹਾਰ ਆ ਚੁੱਕਾ ਹੈ। ਕੀ ਅਸੀਂ ਆਪਣੇ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਵੀ ਨਹੀਂ ਮਨਾ ਸਕਦੇ? ਇੰਨਾ ਹੀ ਨਹੀਂ ਰਾਤ ਸਮੇਂ ਨੀਂਦ ਵੀ ਨਹੀਂ ਆਉਂਦੀ, ਕਿਉਂਕਿ ਸਾਰੀ ਰਾਤ ਮੱਛਰ ਕੱਟਦਾ ਰਹਿੰਦਾ ਹੈ, ਜਿਸ ਕਾਰਣ ਬੀਮਾਰੀ ਫੈਲਣ ਦਾ ਡਰ ਹੈ।

ਪੜ੍ਹੋ ਇਹ ਵੀ ਖ਼ਬਰ - Beauty Tips : ਚਿਹਰੇ ਦੇ ਤਿਲਾਂ ਤੋਂ ਹਮੇਸ਼ਾ ਲਈ ਮੁਕਤੀ ਪਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਦੇਸੀ ਨੁਸਖ਼ੇ  


author

rajwinder kaur

Content Editor

Related News