ਦਿਵਿਤ ਓਲਕ ਦੀ ਅੰਤਿਮ ਅਰਦਾਸ 'ਚ ਅਮਰਿੰਦਰ ਗਿੱਲ ਸਣੇ ਪੁੱਜੇ ਕਈ ਪੰਜਾਬੀ ਕਲਾਕਾਰ ! ਪ੍ਰਗਟਾਇਆ ਦੁੱਖ

Thursday, Nov 05, 2026 - 02:32 PM (IST)

ਦਿਵਿਤ ਓਲਕ ਦੀ ਅੰਤਿਮ ਅਰਦਾਸ 'ਚ ਅਮਰਿੰਦਰ ਗਿੱਲ ਸਣੇ ਪੁੱਜੇ ਕਈ ਪੰਜਾਬੀ ਕਲਾਕਾਰ ! ਪ੍ਰਗਟਾਇਆ ਦੁੱਖ

ਐਂਟਰਟੇਨਮੈਂਟ ਡੈਸਕ- ਜਲੰਧਰ ਦੇ ਬੱਸ ਸਟੈਂਡ ਨੇੜੇ 1 ਨਵੰਬਰ ਤੜਕੇ ਵਾਪਰੇ ਭਿਆਨਕ ਹਾਦਸੇ 'ਚ ਦਿੱਗਜ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਓਲਕ ਦੇ ਪੁੱਤਰ ਦਿਵਿਤ ਓਲਕ ਦੀ ਜਾਨ ਚਲੀ ਗਈ ਸੀ। ਇਸ ਹਾਦਸੇ 'ਚ ਦਿਵਿਦ ਦੇ ਦੋਸਤ ਆਰਵ ਤਲਵਾੜ (ਪੱਪੀ ਸਵੀਟਸ ਦੇ ਮਾਲਕ ਦਾ ਪੁੱਤਰ) ਨੇ ਵੀ ਦੁਨੀਆ ਨੂੰ ਅਲਵਿਦਾ ਆਖ਼ ਦਿੱਤਾ ਸੀ। 

PunjabKesari

ਬੁੱਧਵਾਰ ਨੂੰ ਮਾਡਲ ਟਾਊਨ ਦੇ ਸ਼ਮਸ਼ਾਨਘਾਟ 'ਚ ਦਿਵਿਤ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ, ਜਿੱਥੇ ਉਸ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਅੱਜ ਬਾਥ ਕਾਸਲ ਵਿਖੇ ਦਿਵਿਤ ਦੀ ਅੰਤਿਮ ਅਰਦਾਸ ਕਰਵਾਈ ਜਾ ਰਹੀ ਹੈ, ਜਿੱਥੇ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਸਣੇ ਸੈਂਕੜੇ ਲੋਕ ਸ਼ਾਮਲ ਹੋਣ ਲਈ ਪਹੁੰਚੇ ਹਨ। 

PunjabKesari

ਦਿਵਿਤ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਪ੍ਰੀਤ ਹਰਪਾਲ, ਦੇਬੀ ਮਖ਼ਸੂਸਪੁਰੀ, ਅਮਰਿੰਦਰ ਗਿੱਲ, ਨਛੱਤਰ ਗਿੱਲ, ਇੰਦਰਜੀਤ ਨਿੱਕੂ ਕਰਮਜੀਤ ਅਨਮੋਲ, ਅਮਰ ਨੂਰੀ, ਨਵਰਾਜ ਹੰਸ, ਦੇਵ ਖਰੌੜ, ਸਚਿਨ ਅਹੂਜਾ, ਰਣਜੀਤ ਰਾਣਾ, ਸਰਬਜੀਤ ਚੀਮਾ, ਆਰ ਨੇਤ ਸਣੇ ਕਈ ਪੰਜਾਬੀ ਕਲਾਕਾਰ ਬਾਥ ਕਾਸਲ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

PunjabKesari

PunjabKesari

PunjabKesari

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News