ਬਠਿੰਡਾ ਦੇ ਰੇਲਵੇ ਆਨਲਾਈਨ ਪ੍ਰੀਖਿਆ ਕੇਂਦਰ ’ਚ ਸੁਵਿਧਾਵਾਂ ਦੀ ਘਾਟ ਕਾਰਨ ਪ੍ਰੇਸ਼ਾਨ ਹੋਏ ਵਿਦਿਆਰਥੀ

08/18/2018 3:32:20 AM

ਬਠਿੰਡਾ, (ਆਜਾਦ)- ਬੇਰੋਜ਼ਗਾਰ ਨੌਜਵਾਨ ਰੇਲਵੇ ’ਚ ਲੋਕੋ ਪਾਇਲਟ ਦੀ ਨੌਕਰੀ ਦੀ ਤਮੰਨਾ ਲੈ ਕੇ ਦੋ ਹਜ਼ਾਰ ਕਿਲੋਮੀਟਰ ਤੋਂ ਵੱਧ ਦਾ ਲੰਬਾ ਸਮਾਂ ਤੈਅ ਕਰਕੇ ਬਠਿੰਡਾ ਦੇ ਰੇਲਵੇ ਆਨਲਾਇਨ ਕੇਂਦਰ ਆਈ. ਓ. ਐੱਨ. ਡਿਜ਼ੀਟਲ ਜੋਨ ਭੁੱਚੋ ਕਲਾਂ ਪਹੁੰਚ ਰਹੇ ਹਨ ਪਰ ਇਥੇ ਮੁਲਭੂਤ ਸੁਵਿਧਾਵਾਂ ਦੀ ਘਾਟ ਕਾਰਨ ਉਨ੍ਹਾਂ ਦੀ ਮਿਹਨਤ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਇੰਨੀ ਗਰਮੀ ’ਚ ਪ੍ਰੀਖਿਆ ਅੰਦਰ ਵਿਦਿਆਰਥੀ ਦੇ ਸਰੀਰ ਤੋਂ ਪਸੀਨੇ ਨਿਕਲ ਰਹੇ ਹਨ। ਕਿਉਂਕਿ ਇਸ ਕੇਂਦਰ ’ਚ ਗਰਮੀ ’ਚ ਕੋਈ ਏ. ਸੀ. ਦਾ ਪ੍ਰਬੰਧ ਨਹੀਂ ਹੈ। ਉਥੇ ਹੀ ਵਿਦਿਆਰਥੀਆਂ ਨੂੰ ਪ੍ਰੀਖਿਆ ਦਿੰਦੇ ਸਮੇਂ ਪੀਣ ਵਾਲੇ ਪਾਣੀ ਦੀ ਤਲਬ ਲੱਗਦੀ ਹੈ ਤਾਂ ਕੇਂਦਰ ਵੱਲੋਂ ਪੀਣ ਲਈ ਪਾਣੀ ਤੱਕ ਨਹੀਂ ਮੁਹੱਈਆ ਕਰਵਾਇਆ ਜਾਂਦਾ। 
ਇਨ੍ਹਾਂ ਸਾਰੀਅਾਂ ਪ੍ਰੇਸ਼ਾਨੀਆਂ ਕਾਰਨ ਸਿੱਧਾ ਅਸਰ ਵਿਦਿਆਰਥੀਆਂ ਦੇ ਪ੍ਰੀਖਿਆ ’ਤੇ ਪੈ ਰਿਹਾ ਹੈ। ਕਈ ਸਟੂਡੈਂਟ ਨੇ ‘ਜਗ ਬਾਣੀ’ ਨਾਲ ਗੱਲ ਕਰਦਿਆਂ ਦੱਸਿਆ ਪ੍ਰੀਖਿਆ ਕੇਂਦਰ ’ਚ ਸੁਵਿਧਾ ਨਾ ਹੋਣ ਕਾਰਨ ਕਈ ਪ੍ਰਸ਼ਨਾਂ ਦਾ ਸਮੇਂ ਰਹਿੰਦੇ ਹੋਏ ਵੀ ਹੱਲ ਨਹੀਂ ਕਰ ਪਾਉਂਦੇ। ਇਸ ’ਚ ਉਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਦੇ ਅਪਾਹਜਾਂ ਤੇ ਲਡ਼ਕੇ, ਲਡ਼ਕੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
 ਰੇਲਵੇ ’ਚ ਨੌਕਰੀ ਲਈ ਪ੍ਰੀਖਿਆ ਦੇਣ ਵਾਲੇ ਨੂੰ ਸੁਵਿਧਾ ਨੂੰ ਧਿਆਨ ’ਚ ਰੱਖ ਕੇ ਆਨਲਾਇਨ ਪ੍ਰੀਖਿਆ ਆਯੋਜਿਤ ਕੀਤੀ ਜਾ ਰਹੀ ਹੈ। ਪਰ ਇਹ ਆਨਲਾਇਨ ਪ੍ਰੀਖਿਆ ਵਿਦਿਆਰਥੀਆਂ ਲਈ ਆਫਤ ਬਣ ਗਿਆ ਹੈ ਪਰ ਇਨ੍ਹਾਂ ਦੀ ਫਰਿਆਦ ਕੋਈ ਸੁਣਨ ਵਾਲਾ ਨਹੀਂ ਹੈ। ਇਸ ਸਬੰਧ ’ਚ ਰੇਲਵੇ ਦੇ ਬਠਿੰਡਾ ਕੇਂਦਰ ਸੰਚਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਕਰਮਚਾਰੀਆਂ ਵਲੋਂ ਅੰਦਰ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ।
ਜ਼ਿਕਰਯੋਗ ਹੈ ਕਿ ਬਠਿੰਡਾ ਦੇ ਆਨਲਾਇਨ ਰੇਲਵੇ ਕੇਂਦਰ ਤੇ ਸਹਾਇਕ ਲੋਕੋ ਪਾਇਲਟ ਤੇ ਟਕਨੀਸ਼ੀਅਨ ਦੇ ਅਹੁਦਿਆਂ ਲਈ 9 ਅਗਸਤ ਤੋਂ ਪ੍ਰੀਖਿਆ ਚਲ ਰਹੀ ਹੈ ਜੋ 31 ਅਗਸਤ ਤੱਕ ਚਲੇਗੀ। ਇਸਦੇ ਬਾਵਜੂਦ ਵੀ ਇਥੇ ਮੁਲਭੂਤ ਸੁਵਿਧਾਵਾਂ ਦੀ ਘਾਟ ਕਈ ਸਵਾਲ ਖਡ਼੍ਹੇ ਕਰਦਾ ਹੈ।

 ਗਾਰਡ ਕਰ ਲੈਂਦੇ ਹਨ ਮੋਬਾਇਲ ਚੋਰੀ
 ਗਾਜੀਪੁਰ ਤੋਂ ਲੋਕੋ ਪਾਇਲਟ ਦਾ ਪ੍ਰੀਖਿਆ ਦੇਣ ਆਏ ਵਿਸ਼ਾਲ ਵਰਮਾ ਨੇ ਦੱਸਿਆ ਕਿ ਕੇਂਦਰ ’ਚ ਸੁਵਿਧਾਵਾਂ ਨਾ ਹੋਣ ਕਾਰਨ ਪ੍ਰੀਖਿਆ ਦੇਣ ਵਿਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪ੍ਰੀਖਿਆ ਕੇਂਦਰ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਬੈਗ ਅਤੇ ਮੋਬਾਇਲ ਨੂੰ ਬਾਹਰ ਰੱਖਣਾ ਪੈਂਦਾ ਹੈ ਜਿਸ ਦੀ ਜਿੰਮੇਵਾਰੀ ਕਿਸੇ ਦੀ ਨਹੀਂ ਹੈ। ਬਾਹਰ ਰੱਖਣ ਤੋਂ ਬਾਅਦ ਕਈ ਵਿਦਿਆਰਥੀਆਂ ਦੇ ਤਾਂ ਮੋਬਾਇਲ ਚੋਰੀ ਹੋ ਗਏ। ਵਿਦਿਆਰਥੀਆਂ ਨੇ ਹੰਗਾਮਾ ਕੀਤਾ ਤਾਂ ਬਾਅਦ ਵਿਚ ਗਾਰਡ ਨੇ ਮੋਬਾਇਲ ਵਾਪਸ ਕੀਤਾ।
‘‘1500 ਕਿਲੋਮੀਟਰ ਤੋਂ ਇਥੇ ਲੋਕੋ ਪਾਇਲਟ ਦੀ ਪ੍ਰੀਖਿਆ ਦੇਣ ਆਇਆ ਹਾਂ ਪਰ ਇਥੇ ਕੋਈ ਵੀ ਵਿਵਸਥਾ ਨਹੀਂ ਹੈ। ਸ਼ਹਿਰ ਨਵਾਂ ਹੋਣ ਕਾਰਨ ਸੈਂਟਰ ਤੱਕ ਪਹੁੰਚਣ ’ਚ ਦੇਰੀ ਹੋ ਗਈ, ਜਿਸ ਕਾਰਨ ਕੁਝ ਖਾ ਨਹੀਂ ਸਕਿਆ ਸਿੱਧਾ ਪ੍ਰੀਖਿਆ ਕੇਂਦਰ ਪਹੁੰਚ ਗਿਆ ਪਰ ਪ੍ਰੀਖਿਆ ਦਿੰਦੇ ਸਮੇਂ ਵਾਰ-ਵਾਰ ਪੀਣ ਲਈ ਪਾਣੀ ਦੀ ਮੰਗ ਕੀਤੀ ਪਰ ਕਿਸੇ ਨੇ ਵੀ ਮੇਰੀ ਗੱਲ ਨਹੀਂ ਸੁਣੀ। ਉਥੇ ਹੀ ਪ੍ਰੀਖਿਆ ਕੇਂਦਰ ’ਚ ਗਰਮੀ ਕਾਰਨ ਬੇਹਾਲ ਹੋ ਗਿਆ ਸੀ ਜਿਸ ਕਾਰਨ ਪ੍ਰੀਖਿਆ ਦੇ ਪ੍ਰਸ਼ਨ ਪੇਪਰ ਹੱਲ ਕਰਨ ਵਿਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।”    -ਮੁਹੰਮਦ ਵਜੀਰ ਖਾਨ
 


Related News