ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ : ਬਠਿੰਡਾ ’ਚ ਅਕਾਲੀ ਦਲ ਨੇ ਮਾਰੀ ਬਾਜ਼ੀ
Thursday, Dec 18, 2025 - 04:08 AM (IST)
ਬਠਿੰਡਾ (ਵਿਜੇ ਵਰਮਾ) – 14 ਦਸੰਬਰ ਨੂੰ ਹੋਈਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਅੱਜ ਇਥੇ ਨਤੀਜੇ ਐਲਾਨੇ ਗਏ। ਜ਼ਿਲਾ ਪ੍ਰੀਸ਼ਦ ਦੀਆਂ 17 ਸੀਟਾਂ ਲਈ 63 ਉਮੀਦਵਾਰਾਂ ਤੇ ਬਲਾਕ ਸੰਮਤੀ ਦੇ 8 ਬਲਾਕਾਂ ਦੀਆਂ 137 ਸੀਟਾਂ ਲਈ 448 ਉਮੀਦਵਾਰ ਚੋਣ ਮੈਦਾਨ ਵਿਚ ਸਨ। ਇਹ ਜਾਣਕਾਰੀ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ।
ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲਾ ਪ੍ਰੀਸ਼ਦ 17 ਸੀਟਾਂ ’ਚੋਂ ‘ਆਪ’ ਨੇ 4 ਅਤੇ ਸ਼੍ਰੋਮਣੀ ਅਕਾਲੀ ਦਲ ਨੇ 13 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਬਲਾਕ ਸੰਮਤੀ ਦੀਆਂ ਕੁੱਲ 137 ਸੀਟਾਂ ਵਿਚੋਂ ‘ਆਪ’ ਦੇ 35 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 79, ਕਾਂਗਰਸ ਦੇ 16 ਅਤੇ 7 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਗੋਨਿਆਣਾ ਦੀਆਂ ਕੁੱਲ 15 ਸੀਟਾਂ ’ਚੋਂ ‘ਆਪ’ 1, ਕਾਂਗਰਸ 2, ਸ਼੍ਰੋਮਣੀ ਅਕਾਲੀ ਦਲ 11 ਅਤੇ 1 ਸੀਟ ’ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ।
ਬਲਾਕ ਫੂਲ ਦੀਆਂ ਕੁੱਲ 18 ਸੀਟਾਂ ’ਚੋਂ ‘ਆਪ’ 6, ਕਾਂਗਰਸ 3, ਸ਼੍ਰੋਮਣੀ ਅਕਾਲੀ ਦਲ 8 ਅਤੇ 1 ਸੀਟ ’ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ।
ਬਲਾਕ ਨਥਾਣਾ ਦੀਆਂ ਕੁੱਲ 16 ਸੀਟਾਂ ’ਚੋਂ ਕਾਂਗਰਸ ਨੇ 2 ਸੀਟਾਂ, ਸ਼੍ਰੋਮਣੀ ਅਕਾਲੀ ਦਲ ਨੇ 13 ਸੀਟਾਂ ਅਤੇ 1 ਸੀਟ ’ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ।
ਬਲਾਕ ਬਠਿੰਡਾ ਦੀਆਂ ਕੁੱਲ 15 ਸੀਟਾਂ ’ਚੋਂ ‘ਆਪ’ ਨੇ 2 ਅਤੇ ਸ਼੍ਰੋਮਣੀ ਅਕਾਲੀ ਦਲ ਨੇ 13 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ।
ਬਲਾਕ ਸੰਗਤ ਦੀਆਂ ਕੁੱਲ 15 ਸੀਟਾਂ ’ਚੋਂ ‘ਆਪ’ ਨੇ 3, ਕਾਂਗਰਸ ਨੇ 1, ਸ਼੍ਰੋਮਣੀ ਅਕਾਲੀ ਦਲ ਨੇ 10 ਸੀਟਾਂ ਜਿੱਤੀਆਂ ਅਤੇ 1 ਸੀਟ ’ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ।
ਬਲਾਕ ਰਾਮਪੁਰਾ ਦੀਆਂ ਕੁੱਲ 18 ਸੀਟਾਂ ’ਚੋਂ ‘ਆਪ’ ਨੇ 8, ਸ਼੍ਰੋਮਣੀ ਅਕਾਲੀ ਦਲ ਨੇ 8 ਸੀਟਾਂ ਜਿੱਤੀਆਂ ਅਤੇ 2 ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ।
ਬਲਾਕ ਮੌੜ ਦੀਆਂ ਕੁੱਲ 15 ਸੀਟਾਂ ’ਚੋਂ ‘ਆਪ’ ਨੇ 6 , ਕਾਂਗਰਸ ਨੇ 2, ਸ਼੍ਰੋਮਣੀ ਅਕਾਲੀ ਦਲ ਨੇ 6 ਸੀਟਾਂ ਜਿੱਤੀਆਂ ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤੀ।
ਇਸੇ ਤਰ੍ਹਾਂ ਬਲਾਕ ਤਲਵੰਡੀ ਸਾਬੋ ਦੀਆਂ ਕੁੱਲ 25 ਸੀਟਾਂ ’ਚੋਂ ‘ਆਪ’ ਨੇ 9, ਕਾਂਗਰਸ ਨੇ 6 ਅਤੇ ਸ਼੍ਰੋਮਣੀ ਅਕਾਲੀ ਦਲ ਨੇ 10 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ।
