ਅਕਾਲੀ ਦਲ ਨੂੰ ਚਾਹੁਣ ਲੱਗੇ ਲੋਕ, ਹੂੰਝਾ ਫੇਰ ਜਿੱਤ ਹਾਸਲ ਕਰੇਗਾ ਅਕਾਲੀ ਦਲ : ਬਲਵਿੰਦਰ ਪਟਵਾਰੀ

Sunday, Dec 07, 2025 - 06:02 PM (IST)

ਅਕਾਲੀ ਦਲ ਨੂੰ ਚਾਹੁਣ ਲੱਗੇ ਲੋਕ, ਹੂੰਝਾ ਫੇਰ ਜਿੱਤ ਹਾਸਲ ਕਰੇਗਾ ਅਕਾਲੀ ਦਲ : ਬਲਵਿੰਦਰ ਪਟਵਾਰੀ

ਮਾਨਸਾ- ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰੇਗਾ। ਪੰਜਾਬ ਅੰਦਰ ਅਕਾਲੀ ਦਲ ਦੀ ਹਵਾ ਚੱਲ ਪਈ ਹੈ। ਇਹ ਦਾਅਵਾ ਕਰਦਿਆਂ ਜੋਨ ਅੱਕਾਂਵਾਲੀ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਗੁਰਮੇਲ ਕੌਰ ਦੇ ਹੱਕ ਵਿੱਚ ਅਕਾਲੀ ਨੇਤਾ ਬਲਵਿੰਦਰ ਸਿੰਘ ਪਟਵਾਰੀ ਅਤੇ ਚੇਅਰਮੈਨ ਬੱਲਮ ਸਿੰਘ ਕਲੀਪੁਰ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦਾ ਰਾਜ ਅਤੇ ਅਕਾਲੀ ਦਲ ਦੇ ਰਾਜ ਦੀ ਤੁਲਨਾ ਕਰਨ ਲੱਗੇ ਹਨ।

ਇਹ ਵੀ ਪੜ੍ਹੋ-  ਪੰਜਾਬ 'ਚ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ

ਅਕਾਲੀ ਦਲ ਦੀ ਸਰਕਾਰ ਵੱਲੋਂ ਪੰਜਾਬ ਦਾ ਕਰਵਾਇਆ ਵਿਕਾਸ ਅੱਜ ਵੀ ਮੂੰਹੋਂ ਬੋਲਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿੰਡਾਂ ਤੇ ਸ਼ਹਿਰਾਂ ਨੂੰ ਵਿਕਾਸ ਪੱਖੋਂ ਪਛਾੜ ਕੇ ਰੱਖ ਦਿੱਤਾ ਹੈ। ਨਾ ਨਵੀਆਂ ਸੜਕਾਂ ਬਣੀਆਂ, ਨਾ ਪਿੰਡਾਂ ਨੂੰ ਕੋਈ ਸਹੂਲਤਾਂ ਮਿਲ ਸਕੀਆਂ। ਸਗੋਂ ਇਸ ਲਈ ਦਾਅਵੇ ਤੇ ਵਾਅਦੇ ਵੱਡੇ-ਵੱਡੇ ਕੀਤੇ ਗਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਉਮੀਦਵਾਰ ਇਨ੍ਹਾਂ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਵਾ ਕੇ ਅਕਾਲੀ ਦਲ ਦਾ ਝੰਡਾ ਲਹਿਰਾਉਣਗੇ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ 'ਚ ਨੌਜਵਾਨ ਦੀ ਮੌਤ, ਰੋਂਦੀ ਮਾਂ ਬੋਲੀ- 'ਮੇਰਾ ਪੁੱਤ ਕੁੱਟ-ਕੁੱਟ ਮਾਰਿਆ', ਹਾਈਵੇਅ ਕੀਤਾ ਜਾਮ

ਆਗੂਆਂ ਨੇ ਗੁਰਮੇਲ ਕੌਰ ਦੀ ਜਿੱਤ ਯਕੀਨੀ ਬਣਾਉਣ ਅਤੇ ਇਸ ਖੇਤਰ ਦੇ ਪਿੰਡਾਂ ਦਾ ਵਿਕਾਸ ਪਹਿਲ ਦੇ ਆਧਾਰ 'ਤੇ ਕਰਵਾਉਣ ਦੀ ਗੱਲ ਕਰਦਿਆਂ ਲੋਕਾਂ ਨੂੰ ਅਕਾਲੀ ਦਲ ਦਾ ਸਮਰਥਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਹਿੱਤ, ਵਿਕਾਸ ਅਤੇ ਤਰੱਕੀ ਨੂੰ ਤਰਜੀਹ ਦਿੱਤੀ। ਜਿਸ ਦੀ ਬਦੌਲਤ ਅੱਜ ਪੰਜਾਬ ਦਾ ਵਿਕਾਸ ਮੂੰਹੋਂ ਬੋਲਦਾ ਹੈ ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵਿਕਾਸ ਨੂੰ ਆਪਣਾ ਵਿਕਾਸ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਕਾਲਾਬਾਜ਼ਾਰੀ ਜ਼ੋਰਾਂ 'ਤੇ, 10 ਤੇ 20 ਰੁਪਏ ਦੇ ਨੋਟ ਗਾਇਬ ! ਮਚੀ ਹਾਹਾਕਾਰ

ਉਨ੍ਹਾਂ ਕਿਹਾ ਕਿ ਅਕਾਲੀ ਦਲ ਇਨ੍ਹਾਂ ਚੋਣਾਂ ਅੰਦਰ ਵੱਡੀ ਜਿੱਤ ਪ੍ਰਾਪਤ ਕਰੇਗਾ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਸ ਦਾ ਵੱਖਰਾ ਜਨ ਆਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ, ਜਿਸ ਨੇ ਕਦੇ ਵੀ ਨਿੱਜੀ ਹਿੱਤ ਮੂਹਰੇ ਨਹੀਂ ਰੱਖੇ ਸਗੋਂ ਪੰਜਾਬ ਨੂੰ ਆਪਣਾ ਸਮਝ ਕੇ ਤਰੱਕੀ ਦੇ ਰਾਹ ਤੋਰਿਆ। ਇਸ ਮੌਕੇ ਜਥੇਦਾਰ ਜੌਗਾ ਸਿਘ , ਜੱਗਸੀਰ ਅੱਕਾਵਾਲੀ, ਸੁਖਪਾਲ ਸਿੰਘ ਦਲੇਲ ਵਾਲਾ , ਸੰਤੌਖ ਸਿਘ ਭੀਮੜਾ, ਮਨਜੀਤ ਹਾਕਮ ਵਾਲਾ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਮੌਜੂਦ ਸਨ।

ਇਹ ਵੀ ਪੜ੍ਹੋ-  ਜੰਮੂ ਤੋਂ ਪੰਜਾਬ ਜਾ ਰਹੇ ਟਰੱਕ ਸਮੇਤ 5 ਵਾਹਨ ਜ਼ਬਤ, ਹੋਇਆ ਹੈਰਾਨੀਜਨਕ ਖੁਲਾਸਾ, ਪੜ੍ਹੋ ਪੂਰਾ ਮਾਮਲਾ


author

Shivani Bassan

Content Editor

Related News