ਪਤਨੀ ਅਤੇ ਬੇਟੇ ਦੀ ਮੌਤ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ

Wednesday, Mar 01, 2023 - 11:56 AM (IST)

ਪਤਨੀ ਅਤੇ ਬੇਟੇ ਦੀ ਮੌਤ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ

ਲੁਧਿਆਣਾ (ਰਾਜ) : ਸਮੇਂ ਦਾ ਇੰਨਾ ਵੱਡਾ ਕਹਿਰ ਵਾਪਰਿਆ ਕਿ ਇਕ ਵਿਅਕਤੀ ਦਾ ਸਾਰਾ ਪਰਿਵਾਰ ਹੀ ਉੱਜੜ ਗਿਆ। ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋਈ। ਫਿਰ ਉਸ ਦੇ ਬੇਟੇ ਦੀ ਅਤੇ ਦੋਵਾਂ ਦੇ ਗਮ ’ਚ ਵਿਅਕਤੀ ਨੇ ਖੁਦ ਹੀ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਗੁਰਪ੍ਰੀਤ ਸਿੰਘ (42) ਹੈ, ਜੋ ਜੀ. ਐੱਸ. ਬੀ. ਫਲੈਟ ਦਾ ਰਹਿਣ ਵਾਲਾ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਾ, ਜਦੋਂ ਉਸ ਦਾ ਪਿਤਾ ਉਸ ਨੂੰ ਬੁਲਾਉਣ ਲਈ ਕਮਰੇ ’ਚ ਗਿਆ। ਅੰਦਰ ਬੇਟੇ ਦੀ ਲਾਸ਼ ਲਟਕਦੀ ਦੇਖ ਕੇ ਰੌਲਾ ਪਾ ਦਿੱਤਾ। ਸੂਚਨਾ ਪੁਲਸ ਨੂੰ ਮਿਲਣ ’ਤੇ ਥਾਣਾ ਸਦਰ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ’ਚ ਰੱਖਵਾ ਦਿੱਤੀ ਹੈ।

ਇਹ ਵੀ ਪੜ੍ਹੋ : ਅਜਨਾਲਾ ਮਾਮਲੇ ’ਚ ਖੜ੍ਹੇ ਹੋਏ ਕਈ ਸਵਾਲ

ਏ. ਐੱਸ. ਆਈ. ਓਮ ਪ੍ਰਮਾਸ਼ ਮੁਤਾਬਕ ਗੁਰਪ੍ਰੀਤ ਸਿੰਘ ਨਿੱਜੀ ਕੰਪਨੀ ’ਚ ਕੰਮ ਕਰਦਾ ਹੈ। ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਪਤਨੀ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਗੁਰਪ੍ਰੀਤ ਦਾ ਜਵਾਨ ਬੇਟਾ ਵੀ ਗੁਜ਼ਰ ਗਿਆ ਸੀ। ਪਰਿਵਾਰ ’ਚ 2 ਮੌਤਾਂ ਹੋਣ ਕਾਰਨ ਗੁਰਪ੍ਰੀਤ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਿਆ ਸੀ। ਉਸ ਦੀ ਦਵਾਈ ਚੱਲ ਰਹੀ ਸੀ। ਮੰਗਲਵਾਰ ਨੂੰ ਉਸ ਨੇ ਦਵਾਈ ਲੈਣ ਲਈ ਜਾਣਾ ਸੀ। ਜਦੋਂ ਉਹ ਗੁਰਪ੍ਰੀਤ ਨੂੰ ਲੈਣ ਲਈ ਉਸ ਦੇ ਕਮਰੇ ’ਚ ਗਿਆ ਤਾਂ ਅੰਦਰ ਗੁਰਪ੍ਰੀਤ ਦੀ ਲਾਸ਼ ਲਟਕ ਰਹੀ ਸੀ।

ਇਹ ਵੀ ਪੜ੍ਹੋ : ਪ੍ਰੀਖਿਆ ਡਿਊਟੀ ਲੱਗਣ ’ਤੇ ਛੁੱਟੀ ਅਪਲਾਈ ਕਰਨ ਦੇ ਵਧੇ ਮਾਮਲੇ, DEO ਨੇ ਤੈਅ ਕੀਤੀ ਸਕੂਲ ਪ੍ਰਮੁੱਖਾਂ ਦੀ ਜ਼ਿੰਮੇਵਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News