ਫਗਵਾੜਾ 'ਚ ਮੁੜ ਗੁਟਕਾ ਸਾਹਿਬ ਦੀ ਬੇਅਦਬੀ, ਸੰਗਤਾਂ 'ਚ ਭਾਰੀ ਰੋਸ
Thursday, Mar 02, 2023 - 10:31 AM (IST)

ਫਗਵਾੜਾ (ਮੁਨੀਸ਼) : ਫਗਵਾੜਾ 'ਚ ਫਿਰ ਤੋਂ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਕ ਪਰਵਾਸੀ ਮਜ਼ਦੂਰ ਗੁਟਕਾ ਸਾਹਿਬ 'ਤੇ ਫੋਨ ਨੰਬਰ ਲਿਖ ਕੇ ਦੁਕਾਨਦਾਰ ਕੋਲ ਗਿਆ ਅਤੇ ਉਸ ਵੱਲ ਗੁਟਕਾ ਸਾਹਿਬ ਸੁੱਟ ਕੇ ਰਿਚਾਰਜ ਕਰਨ ਲਈ ਕਿਹਾ।
ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਸ਼ੱਕੀ ਤੇ ਖ਼ਰਾਬ ਪਿਛੋਕੜ ਵਾਲਿਆਂ ਦੀ ਖ਼ੈਰ ਨਹੀਂ, DGP ਨੇ ਜਾਰੀ ਕਰ ਦਿੱਤੇ ਹੁਕਮ
ਇਸ ਤੋਂ ਬਾਅਦ ਦੁਕਾਨਦਾਰ ਨੇ ਐੱਸ. ਜੀ. ਪੀ. ਸੀ. ਮੈਂਬਰਾਂ ਨੂੰ ਬੁਲਾਇਆ। ਫਿਲਹਾਲ ਪਰਵਾਸੀ ਮਜ਼ਦੂਰ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਫਗਵਾੜਾ 'ਚ ਬੇਅਦਬੀ ਦੀ ਇਹ ਚੌਥੀ ਘਟਨਾ ਹੈ, ਜਿਸ ਕਾਰਨ ਸੰਗਤਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਪਤੀ-ਪਤਨੀ ਕੋਲੋਂ 11 ਕਰੋੜ ਦੀ ਹੈਰੋਇਨ ਬਰਾਮਦ, ਪਹਿਲਾਂ ਵੀ ਦਰਜ ਨੇ ਅਪਰਾਧਿਕ ਮਾਮਲੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ