ਡੇਰਾ ਪ੍ਰੇਮੀ ਦੇ ਪਿਤਾ ਦੇ ਕਤਲ ਦੀ ਸੁੱਖਾ ਗੈਂਗ ਨੇ ਲਈ ਜ਼ਿੰਮੇਵਾਰੀ, ਫੇਸਬੁੱਕ 'ਤੇ ਦਿੱਤੀ ਚਿਤਾਵਨੀ

Saturday, Nov 21, 2020 - 09:49 AM (IST)

ਡੇਰਾ ਪ੍ਰੇਮੀ ਦੇ ਪਿਤਾ ਦੇ ਕਤਲ ਦੀ ਸੁੱਖਾ ਗੈਂਗ ਨੇ ਲਈ ਜ਼ਿੰਮੇਵਾਰੀ, ਫੇਸਬੁੱਕ 'ਤੇ ਦਿੱਤੀ ਚਿਤਾਵਨੀ

ਭਗਤਾ ਭਾਈ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ 'ਚ ਮੁਲਜ਼ਮ ਭਗਤਾ ਭਾਈ ਨਿਵਾਸੀ ਡੇਰਾ ਪ੍ਰੇਮੀ ਜਤਿੰਦਰ ਕੁਮਾਰ ਅਰੋੜਾ ਦੇ ਪਿਤਾ ਅਤੇ ਵੈਸਟਰਨ ਯੂਨੀਅਨ ਦੇ ਸੰਚਾਲਕ 53 ਸਾਲਾ ਮਨੋਹਰ ਲਾਲ ਦਾ ਬੀਤੀ ਸ਼ਾਮ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਸੁੱਖਾ ਗੈਂਗ ਗਰੁੱਪ ਨੇ ਫੇਸਬੁੱਕ 'ਤੇ ਜ਼ਿੰਮੇਵਾਰੀ ਲਈ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦਰਿੰਦਗੀ: ਫ਼ਾਜ਼ਿਲਕਾ ਤੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈ ਕੁੜੀ ਨਾਲ 6 ਵਿਅਕਤੀਆਂ ਵਲੋਂ ਗੈਂਗਰੇਪ

ਸੁੱਖਾ ਲੰਮਾ ਗੈਂਗ ਨੇ ਫੇਸਬੁੱਕ ਪੇਜ 'ਤੇ ਲਿਖਿਆ ਕਿ ''ਸਾਰੇ ਵੀਰਾ ਤੇ ਭੈਣਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਜੋ ਭਗਤੇ ਕਤਲ ਹੋਇਆਂ ਉਹ ਮੇਰੇ ਵੀਰ ਹਰਜਿੰਦਰ ਤੇ ਅਮਨੇ ਨੇ ਕਰਵਾਇਆ। ਇਸ ਦਾ ਕਾਰਨ ਇਹ ਸੀ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ, ਇਨ੍ਹਾਂ ਨੇ 12 ਅਕਤੂਬਰ 2015 ਨੂੰ ਬਰਗਾੜੀ ਦੀਆਂ ਗਲੀਆਂ 'ਚ ਸਾਡੇ ਪਿਉ ਦੇ ਅੰਗ ਸੁੱਟੇ ਸੀ। ਭਗਤੇ 'ਚ ਵੀ ਇਨ੍ਹਾਂ ਨੇ ਬੇਅਦਬੀ ਕੀਤੀ ਸੀ ਤੇ ਨਾਲੇ ਬੇਅਦਬੀ ਕਰਨ ਤੋਂ ਬਾਅਦ ਜ਼ਿੰਮੇਵਾਰੀ ਵੀ ਲਈ ਸੀ। ਅਗਲੀ ਵਾਰ ਜੋ ਬੇਅਦਬੀ ਕਰਨ ਬਾਰੇ ਸੋਚੂ ਨਾਲ ਇਹ ਵੀ ਸੋਚ ਲਵੇ ਕਿ ਅਸੀਂ ਉਸ ਦਾ ਅੰਸ਼ ਮੁਕਾਅ ਦੇਵਾਂਗੇ । ਇਸ ਲਈ ਸੁੱਖਾ ਗਿੱਲ ਲੰਮੇ ਗਰੁੱਪ ਵਲੋਂ ਇਸਦਾ ਕਤਲ ਕੀਤਾ ਗਿਆ। ਇੱਕ ਗੱਲ ਸਾਫ਼ ਕਰ ਦਈਏ ਕਿ ਅਸੀਂ ਜੋ ਵੀ ਕਰਦੇ ਆ ਆਵਦੇ ਤੌਰ 'ਤੇ ਕਰਦੇ ਹਾਂ, ਜੋ ਅਸੀਂ ਕਰਨਾ ਕਰਨਾ ਹੀ ਆ ਕਿਸੇ ਦੀ ਪਰਮਿਸ਼ਨ ਨਾਲ ਨਹੀਂ ਜੁਰਤ ਨਾਲ ਚੱਲਦੇ ਆ ਬਾਕੀ ਹਰ ਜੰਗਲ਼ ਦਾ ਇਕ ਰਾਜਾ ਹੁੰਦਾ ਤੇ ਸਾਡੇ ਜੰਗਲ਼ ਦਾ ਰਾਜਾ ਸੁੱਖਾ ਵੀਰ ਆ। ਵੀਰ ਦੇ ਇਕ ਬੋਲ 'ਤੇ ਆਏ ਹੀ ਕੌਮ ਦੇ ਦੋਖਿਆ ਦੀਆਂ ਤੇ ਸਾਡੇ ਦੁਸ਼ਮਣਾਂ ਦੀਆਂ ਲਾਸ਼ਾਂ ਡਿੱਗਦਿਆ ਰਹਿਣ ਗਈਆਂ ਤੇ ਇਕ ਗੱਲ ਹੋਰ ਜੰਗ ਸੂਰਮੇ ਜਿੱਤਦੇ ਆ ਹੌਸਲੇ ਨਹੀਂ।''
PunjabKesariਇਹ ਵੀ ਪੜ੍ਹੋ :ਹੈਵਾਨੀਅਤ ਦੀਆਂ ਹੱਦਾਂ ਪਾਰ: ਕਪੂਰਥਲਾ 'ਚ ਮਾਨਸਿਕ ਤੌਰ 'ਤੇ ਬੀਮਾਰ ਕੁੜੀ ਨਾਲ ਜਬਰ-ਜ਼ਿਨਾਹ

ਇਥੇ ਦੱਸ ਦਈਏ ਡੇਰਾ ਪ੍ਰੇਮੀ ਜਤਿੰਦਰ ਅਰੋੜਾ ਵਾਸੀ ਭਗਤਾ ਭਾਈ 'ਤੇ ਦੋਸ਼ ਲੱਗੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ 'ਚ ਉਹ ਸਿੱਧੇ ਤੌਰ 'ਤੇ ਸ਼ਾਮਲ ਸੀ। ਇਹ ਮਾਮਲਾ ਹੁਣ ਅਦਾਲਤ 'ਚ ਵਿਚਾਰਾਧੀਨ ਹੈ। ਬੀਤੀ ਸ਼ਾਮ ਜਦੋਂ ਜਤਿੰਦਰ ਅਰੋੜਾ ਦੇ ਪਿਤਾ ਮਨੋਹਰ ਲਾਲ ਅਰੋੜਾ ਭਗਤਾ ਭਾਈ ਵਿਖੇ ਆਪਣੀ ਦੁਕਾਨ 'ਤੇ ਮੌਜੂਦ ਸਨ। ਇਸੇ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਥੇ ਆਏ ਤੇ ਉਕਤ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ। ਘਟਨਾ ਦੇ ਤੁਰੰਤ ਬਾਅਦ ਥਾਣਾ ਦਿਆਲਪੁਰਾ ਪੁਲਸ ਮੌਕੇ 'ਤੇ ਪਹੁੰਚੀ ਤੇ ਜਾਂਚ ਆਰੰਭ ਦਿੱਤੀ ਗਈ। ਦੂਜੇ ਪਾਸੇ ਮਨੋਹਰ ਲਾਲ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ :  ਸਿੱਖਿਆ ਵਿਭਾਗ ਵਲੋਂ ਅਧਿਕਾਰੀਆਂ ਦੀ ਸ਼ਿਫਟਿੰਗ, ਉਪ ਜ਼ਿਲ੍ਹਾ ਸਿੱਖਿਆ ਦੇ ਅਹੁਦਿਆਂ ਦੀ ਛਾਂਟੀ ਸ਼ੁਰੂ


author

Baljeet Kaur

Content Editor

Related News