ਦੋਰਾਂਗਲਾ ’ਚ ਬੇਅਦਬੀ: ਭੰਡਾਰੇ ਦੌਰਾਨ ਨੌਜਵਾਨ ਨੇ ਭਗਵਾਨ ਸ਼ਿਵ ਤੇ ਮਾਂ ਭਗਵਤੀ ਦੀਆਂ ਮੂਰਤੀਆਂ ’ਤੇ ਰੱਖੀਆਂ ਜੁੱਤੀਆਂ

Sunday, Apr 10, 2022 - 09:54 AM (IST)

ਦੋਰਾਂਗਲਾ ’ਚ ਬੇਅਦਬੀ: ਭੰਡਾਰੇ ਦੌਰਾਨ ਨੌਜਵਾਨ ਨੇ ਭਗਵਾਨ ਸ਼ਿਵ ਤੇ ਮਾਂ ਭਗਵਤੀ ਦੀਆਂ ਮੂਰਤੀਆਂ ’ਤੇ ਰੱਖੀਆਂ ਜੁੱਤੀਆਂ

ਦੋਰਾਂਗਲਾ/ਗੁਰਦਾਸਪੁਰ (ਨੰਦਾ, ਜੀਤ ਮਠਾਰੂ) - ਦੀਨਾਨਗਰ ਖੇਤਰ ਦੇ ਸਰਹੱਦੀ ਕਸਬਾ ਦੋਰਾਂਗਲਾ ’ਚ ਉਸ ਸਮੇਂ ਤਣਾਅਪੂਰਨ ਸਥਿਤੀ ਬਣ ਗਈ, ਜਦੋਂ ਦੁਰਗਾ ਅਸ਼ਟਮੀ ’ਤੇ ਭੰਡਾਰੇ ਮੌਕੇ ਇਕ ਨੌਜਵਾਨ ਨੇ ਮਾਂ ਭਗਵਤੀ ਅਤੇ ਸ਼ਿਵ ਜੀ ਦੀਆਂ ਮੂਰਤੀਆਂ ’ਤੇ ਜੁੱਤੀਆਂ ਰੱਖ ਦਿੱਤੀਆਂ। ਇਸ ਘਟਨਾ ਨੂੰ ਦੇਖਦੇ ਹੀ ਲੋਕ ਭੜਕ ਗਏ ਅਤੇ ਉਨ੍ਹਾਂ ਪੂਰਾ ਕਸਬਾ ਬੰਦ ਕਰਕੇ ਬੱਸ ਸਟੈਂਡ ’ਤੇ ਆਵਾਜਾਈ ਠੱਪ ਕਰ ਕੇ ਧਰਨਾ ਸ਼ੁਰੂ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਅਧਿਆਪਕ ਦੀ ਸ਼ਰਮਸਾਰ ਕਰਤੂਤ: ਵਿਆਹ ਦਾ ਝਾਂਸਾ ਦੇ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਬਣਾਏ ਸਰੀਰਕ ਸਬੰਧ

ਜਾਣਕਾਰੀ ਜਾਣਕਾਰੀ ਅਨੁਸਾਰ ਦੋਰਾਂਗਲਾ ਬੱਸ ਸਟੈਂਡ ’ਤੇ ਹਰ ਸਾਲ ਦੁਰਗਾ ਅਸ਼ਟਮੀ ’ਤੇ ਕਸਬੇ ਦੇ ਲੋਕ ਭੰਡਾਰੇ ਦਾ ਆਯੋਜਨ ਕਰਦੇ ਹਨ। ਕਰੀਬ 12 ਵਜੇ ਮਾਤਾ ਦਾ ਭੰਡਾਰਾ ਜਦੋਂ ਸ਼ੁਰੂ ਹੋਇਆ ਤਾਂ ਟੋਟਾ ਮੋੜ ਤੋਂ ਪੈਦਲ ਆਇਆ ਇਕ ਨੌਜਵਾਨ ਭੰਡਾਰੇ ’ਤੇ ਪੁੱਜਾ, ਜਿਸ ਨੇ ਆਪਣੀ ਜੁੱਤੀਆਂ ਲਾਹ ਕੇ ਭਗਵਾਨ ਸ਼ਿਵ ਦੀਆਂ ਮੂਰਤੀਆਂ ’ਤੇ ਰੱਖ ਦਿੱਤੀਆਂ। ਇਹ ਦੇਖ ਕੇ ਲੋਕ ਭੜਕ ਗਏ ਅਤੇ ਲੋਕਾਂ ਨੇ ਉਕਤ ਨੌਜਵਾਨ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਥੇ ਰੱਸੀਆਂ ਨਾਲ ਬੰਨ੍ਹ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ: ਗਰਭਵਤੀ ਦੇ ਢਿੱਡ ’ਚ ਨੌਜਵਾਨਾਂ ਨੇ ਮਾਰੀਆਂ ਲੱਤਾਂ, 20 ਘੰਟੇ ਸਿਵਲ ਹਸਪਤਾਲ ’ਚ ਤੜਫਦੀ ਰਹੀ

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸ਼ਿਵ ਸੈਨਾ ਅਤੇ ਹੋਰ ਕਈ ਹਿੰਦੂ ਜਥੇਬੰਦੀਆਂ ਵੀ ਉਥੇ ਪਹੁੰਚ ਗਈਆਂ ਅਤੇ ਧਰਨੇ ਵਿਚ ਸ਼ਾਮਲ ਹੋ ਗਈਆਂ। ਡੀ. ਐੱਸ. ਪੀ. ਰਾਜਵੀਰ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਭਾਰੀ ਫੋਰਸ ਨਾਲ ਉਥੇ ਪਹੁੰਚ ਗਏ ਹਨ। ਭਗਵਾਨ ਦੀਆਂ ਮੂਰਤੀਆਂ ਦੀ ਬੇਅਦਬੀ ਕਰਨ ਵਾਲੇ ਨੌਜਵਾਨ ਦੀ ਪਛਾਣ ਕੁਲਜੀਤ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਕੱਚਾ ਨੌਸ਼ਹਿਰਾ ਥਾਣਾ ਦੋਰਾਂਗਲਾ ਵਜੋਂ ਹੋਈ ਹੈ। ਮੁਲਜ਼ਮ ਦੇ ਪਰਿਵਾਰਕ ਮੈਂਬਰ ਉਸ ਨੂੰ ਲੁਟੇਰਾ ਦੱਸ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ - ਭਿੱਖੀਵਿੰਡ ’ਚ ਵੱਡੀ ਵਾਰਦਾਤ: 50 ਰੁਪਏ ਦੀ ਖ਼ਾਤਰ ਇੱਟਾਂ ਮਾਰ-ਮਾਰ ਕੀਤਾ ਨੌਜਵਾਨ ਦਾ ਕਤਲ

ਘਟਨਾ ਸਥਾਨ ’ਤੇ ਪਹੁੰਚੀ ਪੁਲਸ ਨੇ ਬੇਅਦਬੀ ਕਰਨ ਵਾਲੇ ਮੁਲਜ਼ਮ ਨੂੰ ਲੋਕਾਂ ਤੋਂ ਛੁਡਵਾ ਕੇ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਇਸ ਦੌਰਾਨ ਬਾਬਾ ਲਖਵਿੰਦਰ ਸਿੰਘ ਖਾਲਸਾ ਦਮਦਮੀ ਟਕਸਾਲ ਨੇ ਇਸ ਘਟਨਾ ਨੂੰ ਦੁਖਦਾਈ ਦੱਸਦਿਆਂ ਕਿਹਾ ਕਿ ਉਕਤ ਨੌਜਵਾਨ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ
 
 
 


author

rajwinder kaur

Content Editor

Related News