''ਅਫਸਰਾਂ ਵੱਲੋਂ ਦਲਿਤਾਂ ਦੀ ਕੀਤੀ ਜਾਂਦੀ ਖੱਜਲ-ਖੁਆਰੀ ਬੰਦ ਕੀਤੀ ਜਾਵੇ''

05/04/2018 4:07:29 AM

ਬਰਨਾਲਾ, (ਵਿਵੇਕ ਸਿੰਧਵਾਨੀ,ਰਵੀ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਤਰਕਸ਼ੀਲ ਭਵਨ ਬਰਨਾਲਾ ਵਿਖੇ ਭਰਵੀਂ ਮੀਟਿੰਗ ਕੀਤੀ ਗਈ, ਜਿਸ ਵਿਚ ਦੋ ਦਰਜਨ ਦੇ ਕਰੀਬ ਪਿੰਡਾਂ ਤੋਂ ਦਲਿਤ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲਾ ਕਮੇਟੀ ਮੈਂਬਰ ਗੁਰਦੀਪ ਧੰਦੀਵਾਲ, ਮਹਿੰਦਰ ਧੰਦੀਵਾਲ ਨੇ ਕਿਹਾ ਕਿ ਨਜ਼ੂਲ ਜ਼ਮੀਨਾਂ ਤੋਂ ਉਚ ਜਾਤੀ ਧਨਾਢਾਂ ਦੇ ਕਬਜ਼ੇ ਹਟਾਓ, ਨਜ਼ੂਲ ਜ਼ਮੀਨਾਂ ਦੇ ਮਾਲਕਾਨਾ ਹੱਕ ਦਿਓ, ਨਜ਼ੂਲ ਸੋਸਾਇਟੀਆਂ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ, ਸੋਸਾਇਟੀਆਂ ਵਿਚ ਖੇਤੀਬਾੜੀ ਦੇ ਸੰਦ, ਖਾਦਾਂ, ਸਪਰੇਆਂ ਆਦਿ ਭੇਜੇ ਜਾਣ ਅਤੇ ਹੱਦ ਕਰਜ਼ੇ ਬਣਾਏ ਜਾਣ, ਸੋਸਾਇਟੀਆਂ ਦੇ ਮਰੇ ਹੋਏ ਮੈਂਬਰਾਂ ਦੇ ਵਾਰਸਾਂ ਨੂੰ ਮੈਂਬਰ ਬਣਾਇਆ ਜਾਵੇ, ਸੋਸਾਇਟੀਆਂ ਦੇ ਅਫਸਰਾਂ ਵੱਲੋਂ ਦਲਿਤਾਂ ਦੀ ਕੀਤੀ ਜਾਂਦੀ ਖੱਜਲ-ਖੁਆਰੀ ਬੰਦ ਕੀਤੀ ਜਾਵੇ। ਪੰਚਾਇਤੀ ਜ਼ਮੀਨਾਂ 'ਚੋਂ ਦਲਿਤਾਂ ਦਾ ਬਣਦਾ ਤੀਜਾ ਹਿੱਸਾ ਦਿੱਤਾ ਜਾਵੇ ਆਦਿ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਰਜਿਸਟਰਾਰ ਦਫਤਰ ਅੱਗੇ 7 ਮਈ ਨੂੰ ਧਰਨਾ ਦਿੱਤਾ ਜਾਵੇਗਾ। ਉਪਰੋਕਤ ਆਗੂਆਂ ਤੋਂ ਇਲਾਵਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਧੰਨਾ ਸਿੰਘ ਸੇਖਾਂ, ਕਰਨੈਲ ਸਿੰਘ ਸਹਿਜੜਾ, ਹਰਬੰਸ ਟੱਲੇਵਾਲ, ਸੁਖਪਾਲ ਸਿੰਘ ਖੁੱਡੀਕਲਾਂ, ਹਰਜਿੰਦਰ ਸਿੰਘ ਕਲਾਲਾ, ਬਖਸ਼ੀਸ਼ ਸਿੰਘ ਵਜੀਦਕੇ ਖੁਰਦ, ਦੇਵ ਸਿੰਘ ਧੌਲਾ, ਲੇਖ ਸਿੰਘ ਗਹਿਲਾ ਆਦਿ ਨੇ ਵੀ ਸ਼ਮੂਲੀਅਤ ਕੀਤੀ। ਸਮੂਹ ਕਿਰਤੀ ਦਲਿਤ ਮਜ਼ਦੂਰਾਂ ਨੇ 7 ਮਈ ਨੂੰ ਚੰਡੀਗੜ੍ਹ ਪਹੁੰਚਣ ਦੀ ਅਪੀਲ ਕੀਤੀ। 


Related News