ਝਗਡ਼ੇ ’ਚ ਵਿਅਕਤੀ ਜ਼ਖ਼ਮੀ
Friday, Aug 03, 2018 - 12:35 AM (IST)

ਬਟਾਲਾ, (ਸੈਂਡੀ)- ਬੀਤੀ ਰਾਤ ਮੂਲਿਆਂਵਾਲ ਵਿਖੇ ਹੋਏ ਝਗਡ਼ੇ ’ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ®®ਇਸ ਸਬੰਧੀ ਭੁਪਿੰਦਰ ਸਿੰਘ ਪੁੱਤਰ ਸੂਰਤੀ ਰਾਮ ਵਾਸੀ ਮੂਲਿਆਂਵਾਲ ਨੇ ਕਥਿਤ ਤੌਰ ’ਤੇ ਦੱਸਿਆ ਕਿ ਮੇਰੇ ਗੁਆਂਢ ਹੀ ਰਹਿੰਦਾ ਇਕ ਵਿਅਕਤੀ ਜੋ ਸ਼ਰਾਬ ਪੀ ਕੇ ਸਾਨੂੰ ਅਕਸਰ ਤੰਗ ਪ੍ਰੇਸ਼ਾਨ ਕਰਦਾ ਹੈ ’ਤੇ ਬੀਤੀ ਰਾਤ ਵੀ ਉਕਤ ਵਿਅਕਤੀ ਸਾਡੇ ਘਰ ਆਇਆ ਅਤੇ ਸਾਨੂੰ ਗਾਲ੍ਹੀ-ਗਲੋਚ ਕਰਨ ਲੱਗਾ ਅਤੇ ਜਦੋਂ ਅਸੀ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆਂ ਤਾਂ ਉਸ ਨੇ ਆਪਣੇ ਹੱਥ ਵਿਚ ਫਡ਼ੇ ਡੰਡੇ ਨੂੰ ਮੇਰੇ ਸਿਰ ਵਿਚ ਮਾਰ ਕੇ ਮੈਨੂੰ ਜ਼ਖ਼ਮੀ ਕਰ ਦਿੱਤਾ। ਪਰਿਵਾਰਕ ਮੈਂਬਰਾਂ ਤੁਰੰਤ ਹਸਪਤਾਲ ਦਾਖਲ ਕਰਵਾਇਆ।