ਦੋ ਧਿਰਾਂ ’ਚ ਝਗੜਾ, 4 ਜ਼ਖਮੀ
Wednesday, Jul 18, 2018 - 03:50 AM (IST)

ਕਪੂਰਥਲਾ, (ਮਲਹੋਤਰਾ)- ਕਪੂਰਥਲਾ ਦੇ ਮਾਰਕਫੈਡ ਇਲਾਕੇ ’ਚ ਦੋ ਧਿਰਾਂ ’ਚ ਹੋਏ ਝਗੜੇ ਦੌਰਾਨ ਦੋ ਅੌਰਤਾਂ ਸਮੇਤ ਚਾਰ ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ, ਜਿਨ੍ਹਾਂ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਕਪੂਰਥਲਾ ’ਚ ਜ਼ੇਰੇ ਇਲਾਜ ਤਲਵਿੰਦਰ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਮੁਹੱਲਾ ਸੰਤਪੁਰਾ ਨੇਡ਼ੇ ਝੰਡਾ ਮੱਲ ਸਕੂਲ ਨੇ ਦੱਸਿਆ ਕਿ ਘਰ ਦੇ ਬਾਹਰ ਉਨ੍ਹਾਂ ਦੇ ਗੁਆਂਢੀ ਮੇਰੇ ਲਡ਼ਕੇ ਨਾਲ ਕਿਸੇ ਗੱਲ ਨੂੰ ਲੈ ਕੇ ਕੁੱਟ-ਮਾਰ ਕਰ ਰਹੇ ਸਨ ਤੇ ਦੇਖਦੇ ਹੀ ਦੇਖਦੇ ਉਹ ਸਾਡੇ ਘਰ ਦਾਖਲ ਹੋ ਕੇ ਸਾਡੇ ਨਾਲ ਕੁੱਟ-ਮਾਰ ਕਰਨ ਲੱਗੇ, ਜਿਸ ਨਾਲ ਮੈਂ ਤੇ ਮੇਰੀ ਪਤਨੀ ਜ਼ਖਮੀ ਹੋ ਗਏ।
ਇਸੇ ਤਰ੍ਹਾਂ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਦੂਜੇ ਪੱਖ ਦੀ ਬਲਵਿੰਦਰ ਰਾਣੀ ਪਤਨੀ ਪਰਮਜੀਤ ਕੁਮਾਰ ਵਾਸੀ ਮੁਹੱਲਾ ਸੰਤਪੁਰਾ ਨੇ ਦੱਸਿਆ ਕਿ ਸਾਡੇ ਗੁਆਂਢੀਆਂ ਦਾ ਲਡ਼ਕਾ ਸਾਡੇ ਨਾਲ ਕੁੱਟ-ਮਾਰ ਕਰ ਰਿਹਾ ਸੀ, ਜਦੋਂ ਅਸੀਂ ਉਸ ਦੀ ਸ਼ਿਕਾਇਤ ਲੈ ਕੇ ਉਨ੍ਹਾਂ ਦੇ ਘਰ ਗਏ ਤਾਂ ਉਨ੍ਹਾਂ ਨੇ ਮੈਨੂੰ ਤੇ ਮੇਰੇ ਨਾਲ ਗਏ ਹਰਤਾਸ਼ ਪੁੱਤਰ ਵਿਜੇ ਚਾਵਲਾ ਨੂੰ ਕੁੱਟ-ਮਾਰ ਕੇ ਜ਼ਖਮੀ ਕਰ ਦਿੱਤਾ।