ਕੋਲਡ ਡਰਿੰਕ ਨਾਲ ਦਵਾਈ ਲੈਣ ਕਾਰਨ ਪ੍ਰਵਾਸੀ ਦੀ ਮੌਤ

08/23/2018 2:03:23 AM

ਬਨੂਡ਼, (ਗੁਰਪਾਲ)- ਬਨੂਡ਼ ਨੇਡ਼ੇ ਪੈਂਦੇ ਪਿੰਡ ਫੌਜੀ ਕਾਲੋਨੀ ਦੇ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ ਇਕ ਪ੍ਰਵਾਸੀ ਨੌਜਵਾਨ ਦੀ ਕੋਲਡ ਡਰਿੰਕ ਨਾਲ ਪੇਟ ਦਰਦ ਦੀ ਦਵਾਈ ਖਾਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ। 
ਜਾਣਕਾਰੀ ਅਨੁਸਾਰ ਬਿਹਾਰ ਦੇ ਜ਼ਿਲੇ ਨਾਲੰਦਾ ਦਾ 18 ਸਾਲਾਂ ਨੌਜਵਾਨ ਨਿਤਿਸ਼ ਕੁਮਾਰ ਜੋ ਕਿ ਨੇਡ਼ਲੇ ਪਿੰਡ ਫੌਜੀ ਕਾਲੋਨੀ ਵਿਚ ਸਥਿਤ ਇੱਟਾਂ ਦੇ ਭੱਠੇ ’ਤੇ ਇੱਟਾਂ ਪੱਥਣ ਦਾ ਕੰਮ ਕਰਦਾ ਸੀ ਕਿ ਅਚਾਨਕ ਸਵੇਰੇ ਉਸ ਦੇ ਪੇਟ ਵਿਚ ਦਰਦ ਹੋਇਆ ਤਾਂ ਉਹ ਕਿਸੇ ਡਾਕਟਰ ਕੋਲ ਦਵਾਈ ਲੈ ਆਇਆ। ਦਵਾਈ ਲੈ ਕੇ ਜਦੋਂ ਉਹ ਪਿੰਡ ਨੇਡ਼ੇ ਪੈਟਰੋਲ ਪੰਪ ਦੇ ਨੇਡ਼ੇ ਢਾਬੇ ਤੋਂ ਕੋਲਡ ਡਰਿੰਕ ਲੈ ਕੇ ਦਵਾਈ ਲਈ ਤਾਂ ਉਸ ਦੀ ਤਬੀਅਤ ਖਰਾਬ ਹੋ ਗਈ, ਉਸ ਦੇ ਸਾਥੀ ਉਸ ਨੂੰ ਚੁੱਕ ਕੇ ਬਨੂੜ ਹਸਪਤਾਲ ਲੈ ਕੇ ਆਏ। ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗਡ਼੍ਹ ਦੇ 32 ਸੈਕਟਰ ਹਸਪਤਾਲ ਵਿਚ ਰੈਫਰ ਕਰ ਦਿੱਤਾ, ਜਿਥੇ ਉਸ ਦੀ ਮੌਤ ਹੋ ਗਈ।
 ਸੰਪਰਕ ਕਰਨ ’ਤੇ ਥਾਣਾ ਮੁਖੀ ਸੁਰਿੰਦਰਪਾਲ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਉਸ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਜਦੋਂ ਉਹ ਇਥੇ ਆ ਗਏ ਤਾਂ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਸੌਂਪ ਦਿੱਤੀ ਜਾਵੇਗੀ।
 


Related News