ਇੰਡੋ-ਬੰਗਲਾਦੇਸ਼ ਅਥਲੈਟਿਕ ਮੀਟ ''ਚ ਇੰਸਪੈਕਟਰ ਗਮਦੂਰ ਨੇ ਜਿੱਤਿਆ ਗੋਲਡ ਮੈਡਲ
Friday, Feb 16, 2018 - 05:24 PM (IST)
ਬੁਢਲਾਡਾ (ਬਾਂਸਲ) : ਪਹਿਲੀ ਇੰਡੋ-ਬੰਗਲਾਦੇਸ਼ ਮਾਸਟਰ ਐਥਲੇਟਿਕ ਮੀਟ 2018 'ਚ ਮਾਨਸਾ ਜ਼ਿਲੇ ਦੇ ਪੰਜਾਬ ਪੁਲਸ ਦੇ ਇੰਸਪੈਕਟਰ ਗਮਦੂਰ ਸਿੰਘ ਨੇ ਡਬਲ ਗੋਲਡ ਮੈਡਲ (ਡਿਸਕਸ ਥਰੋ) ਪ੍ਰਾਪਤ ਕਰਨ 'ਤੇ ਖੇਡ ਪ੍ਰੇਮੀਆਂ 'ਚ ਖੁਸ਼ੀ ਦੀ ਲਹਿਰ ਛਾ ਗਈ ਤੇ ਸਮੱਰਥਕਾਂ ਨੇ ਇਸ ਪ੍ਰਾਪਤੀ 'ਤੇ ਜਸ਼ਨ ਮਨਾਇਆ ਅਤੇ ਸ. ਗਮਦੂਰ ਸਿੰਘ ਨੂੰ ਵਧਾਈ ਦਿੱਤੀ। ਇਸ ਸ਼ਾਨਦਾਰ ਜਿੱਤ 'ਤੇ ਵਧਾਈ ਦਿੰਦਿਆ ਠੇਕੇਦਾਰ ਗੁਰਪਾਲ ਸਿੰਘ ਨੇ ਕਿਹਾ ਕਿ ਗਮਦੂਰ ਸਿੰਘ ਦੇ ਗੋਲਡ ਮੈਡਲ ਪ੍ਰਾਪਤ ਕਰਨ ਨਾਲ ਜਿੱਥੇ ਜ਼ਿਲੇ ਦਾ ਨਾਮ ਰੌਸ਼ਨ ਹੋਇਆ ਹੈ, ਉਥੇ ਪੰਜਾਬ ਦੇ ਲੋਕਾਂ ਨੂੰ ਵੀ ਮਾਨ ਹੈ। ਸ਼ਿਵ ਸ਼ਕਤੀ ਸੇਵਾ ਮੰਡਲ ਦੇ ਪ੍ਰਧਾਨ ਕਰਮਜੀਤ ਸਿੰਘ ਮਾਘੀ ਨੇ ਦੱਸਿਆ ਕਿ ਪਹਿਲੀ ਇੰਡੋ ਬੰਗਲਾਦੇਸ਼ ਮਾਸਟਰ ਅਥਲੀਟ 2018 ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਅੱਜ ਸ਼ਿਵ ਸ਼ਕਤੀ ਸੇਵਾ ਮੰਡਲ ਵਿਖੇ ਗੋਲਡ ਮੈਡਲ ਪ੍ਰਾਪਤੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂ ਵੀ ਵੰਡੇ ਗਏ। ਇਸ ਮੌਕੇ ਕੌਂਸਲਰ ਵਿਵੇਕ ਜਲਾਲ, ਕੌਂਸਲਰ ਕਾਕਾ ਕੋਚ, ਕੌਂਸਲਰ ਸੁਖਵਿੰਦਰ ਕੌਰ ਸੁੱਖੀ ਜ਼ਿਲਾ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਰਾਕੇਸ਼ ਕੁਮਾਰ ਦੀਪਾ ਆਦਿ ਹਾਜ਼ਰ ਸਨ।