CM ਮਾਨ ਨੇ ਹਾਈ ਲੈਵਲ ਮੀਟਿੰਗ ''ਚ ਲਏ 4 ਵੱਡੇ ਫ਼ੈਸਲੇ, ਜਾਣੋ ਕੀ ਹੋਣਗੇ ਬਦਲਾਅ

Tuesday, Oct 22, 2024 - 07:57 AM (IST)

CM ਮਾਨ ਨੇ ਹਾਈ ਲੈਵਲ ਮੀਟਿੰਗ ''ਚ ਲਏ 4 ਵੱਡੇ ਫ਼ੈਸਲੇ, ਜਾਣੋ ਕੀ ਹੋਣਗੇ ਬਦਲਾਅ

ਚੰਡੀਗੜ੍ਹ (ਵੈੱਬ ਡੈਸਕ): ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਖਰੀਦ ਤੇ ਮੰਡੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਕਰ ਕੇ ਜਾਇਜ਼ਾ ਲਿਆ ਜਾ ਰਿਹਾ ਹੈ। ਇਸੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਮਾਮਲੇ 'ਤੇ ਹਾਈ ਲੈਵਲ ਮੀਟਿੰਗ ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 4 ਅਹਿਮ ਫ਼ੈਸਲੇ ਲਏ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਟੋਲ ਪਲਾਜ਼ੇ ਦੀ ਇਮਾਰਤ 'ਤੇ ਨਸ਼ੇੜੀਆਂ ਦਾ ਕਬਜ਼ਾ! ਤੰਗ ਹੋ ਰਹੇ ਰਾਹਗੀਰ

ਮੀਟਿੰਗ ਮਗਰੋਂ ਇਨ੍ਹਾਂ ਫ਼ੈਸਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਖੁਰਾਕ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 4 ਅਹਿਮ ਫ਼ੈਸਲੇ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ RO ਦੀ ਫ਼ੀਸ 50 ਰੁਪਏ ਪ੍ਰਤੀ ਟਨ ਤੋਂ ਘਟਾ ਕੇ 10 ਰੁਪਏ ਪ੍ਰਤੀ ਟਨ ਕਰ ਦਿੱਤੀ ਗਈ ਹੈ। ਜੇ ਕੋਈ ਮਿੱਲਰ ਇਕ ਦਿਨ RO ਲੈ ਕੇ ਅਗਲੇ ਦਿਨ ਚੁੱਕ ਲਵੇ ਤਾਂ ਉਸ ਤੋਂ 10 ਰੁਪਏ ਵੀ ਨਹੀਂ ਲਏ ਜਾਣਗੇ, ਭਾਵ ਉਹ ਮੁਫ਼ਤ RO ਚੁੱਕ ਸਕੇਗਾ। 

ਕੈਬਨਿਟ ਮੰਤਰੀ ਨੇ ਦੱਸਿਆ ਕਿ BRL (ਬਲੋ ਰਿਜੈਕਸ਼ਨ ਲਿਮਟ) ਵਾਲੇ ਸ਼ੈਲਰਾਂ, ਜਿਨ੍ਹਾਂ ਉੱਪਰ ਕਿਸੇ ਵੀ ਕਿਸਮ ਦਾ ਕੋਈ ਕੇਸ ਪੈਂਡਿੰਗ ਹੈ, ਇਨ੍ਹਾਂ ਲਈ ਵੀ ਵੱਡਾ ਫ਼ੈਸਲਾ ਕੀਤਾ ਗਿਆ ਹੈ। ਪਹਿਲਾਂ ਮਿਲਿੰਗ ਪਾਲਸੀ ਮੁਤਾਬਕ ਇਨ੍ਹਾਂ ਸ਼ੈਲਰਾਂ ਦੇ ਭਾਈਵਾਲ ਤੇ ਗਾਰੰਟਰ ਵੀ ਕੰਮ ਨਹੀਂ ਸੀ ਕਰ ਸਕਦੇ। ਪਰ ਹੁਣ ਇਹ ਫ਼ੈਸਲਾ ਲਿਆ ਗਿਆ ਹੈ ਕਿ ਇਨ੍ਹਾਂ ਸ਼ੈਲਰਾਂ ਦੇ ਭਾਈਵਾਲ ਤੇ ਗਾਰੰਟਰ ਵੀ ਕੰਮ ਕਰ ਸਕਣਗੇ, ਉਨ੍ਹਾਂ ਨੂੰ ਕੋਈ ਮਨਾਹੀ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਅਜਿਹੇ 200 ਸ਼ੈਲਰ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ? ਪੜ੍ਹੋ ਸਰਕਾਰ ਦੀ Notification

ਇਸ ਤੋਂ ਇਲਾਵਾ ਪਹਿਲਾਂ ਮਿਲਿੰਗ ਸੈਂਟਰਾਂ ਦੇ ਜ਼ਿਲ੍ਹਿਆਂ ਵਿਚ ਕਈ ਵੱਖ-ਵੱਖ ਕਲੱਸਟਰ ਬਣਾਏ ਗਏ ਸਨ। ਮਿੱਲਰ ਉਸੇ ਕਲਸਟਰ ਵਿਚ ਝੋਨਾ ਚੁੱਕ ਸਕਦੇ ਸਨ। ਪਰ ਹੁਣ ਜ਼ਿਲ੍ਹੇ ਪੱਧਰ ਦਾ ਕਲੱਸਟਰ ਬਣਾ ਦਿੱਤਾ ਗਿਆ ਹੈ। ਇਸ ਕਾਰਨ ਹੁਣ ਮਿੱਲਰ ਜ਼ਿਲ੍ਹੇ ਦੀ ਕਿਸੇ ਵੀ ਮੰਡੀ ਵਿਚੋਂ ਝੋਨਾ ਚੁੱਕ ਸਕਦਾ ਹੈ। ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਪਹਿਲਾਂ ਨਵੀਆਂ ਮਿੱਲਾਂ ਨੂੰ ਪੂਰਾ ਝੋਨਾ ਨਹੀਂ ਸੀ ਮਿਲਦਾ। ਪਰ ਹੁਣ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਨਵੀਆਂ ਮਿੱਲਾਂ ਨੂੰ ਵੀ ਪੁਰਾਣੀਆਂ ਮਿੱਲਾਂ ਦੇ ਬਰਾਬਰ ਝੋਨਾ ਮਿਲੇਗਾ। 

ਸੂਬੇ ਵਿਚ ਝੋਨੇ ਦੀ ਸੀਜ਼ਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਵਿਚ ਹੁਣ ਤਕ 24 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨਾ ਵੱਖ-ਵੱਖ ਮੰਡੀਆਂ ਵਿਚ ਪਹੁੰਚਿਆ ਹੈ। ਇਸ ਵਿਚੋਂ ਸਾਢੇ 22 ਲੱਖ  ਮੀਟ੍ਰਿਕ ਟਨ ਝੋਨਾ ਖਰੀਦਿਆ ਜਾ ਚੁੱਕਿਆ ਹੈ। 4.12 ਲੱਖ  ਮੀਟ੍ਰਿਕ ਟਨ ਦੀ ਲੀਫਟਿੰਗ ਕੀਤੀ ਜਾ ਚੁੱਕੀ ਹੈ। ਕਿਸਾਨਾਂ ਦਾ ਬਣਦੇ ਪੈਸੇ ਵਿਚੋਂ 4 ਹਜ਼ਾਰ ਕਰੋੜ ਤੋਂ ਵੱਧ ਕਲੀਅਰ ਕੀਤਾ ਜਾ ਚੁੱਕਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News