ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲੇ ਉਪਭੋਗਤਾਵਾਂ ਦੇ ਕੁਨੈਕਸ਼ਨ ਕੱਟੇ

03/17/2018 4:51:36 AM

ਕਪੂਰਥਲਾ, (ਗੁਰਵਿੰਦਰ ਕੌਰ)- ਪੀ. ਐੱਸ. ਪੀ. ਸੀ. ਐੱਲ. ਵੱਲੋਂ ਲੋਕਾਂ ਵੱਲ ਬਕਾਇਆ ਬਿਜਲੀ ਦੇ ਬਿੱਲ ਦੀ ਵਸੂਲੀ ਲਈ ਪਟਿਆਲਾ ਤੋਂ ਆਈ ਵਿਸ਼ੇਸ਼ ਟੀਮ ਨੇ ਬਿਜਲੀ ਉਪਭੋਗਤਾ ਦੇ ਬਿਜਲੀ ਕੁਨੈਕਸ਼ਨ ਕਟਦੇ ਹੋਏ ਮੀਟਰ ਉਤਾਰ ਕੇ ਡਿਪਾਰਟਮੈਂਟ 'ਚ ਜਮ੍ਹਾ ਕਰਵਾ ਦਿੱਤੇ ਗਏ ਹਨ। ਇਹ ਜਾਣਕਾਰੀ ਪ੍ਰੈੱਸ ਨੂੰ ਦਿੰਦੇ ਹੋਏ ਐਕਸੀਅਨ ਦਰਸ਼ਨ ਸਿੰਘ ਨੇ ਦੱਸਿਆ ਕਿ ਉਪਰੋਕਤ ਕਾਰਵਾਈ ਦੇ ਕਾਰਨ ਲੋਕਾਂ ਵਲੋਂ ਬਕਾਇਆ ਬਿਜਲੀ ਦੇ ਬਿੱਲ ਜਮ੍ਹਾ ਕਰਵਾਉਣ ਤੇ ਦੁਬਾਰਾ ਮੀਟਰ ਲਗਵਾਉਣ ਲਈ ਬਿਜਲੀ ਘਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤੇ ਲੋਕਾਂ ਵੱਲ ਬਕਾਇਆ ਰਹਿੰਦੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਵੀ ਤੇਜ਼ੀ ਨਾਲ ਹੋਣ ਲੱਗੀ ਹੈ। 
ਉਨ੍ਹਾਂ ਦੱਸਿਆ ਕਿ ਬਿਜਲੀ ਬੋਰਡ ਵੱਲੋਂ ਆਈਆਂ ਸਖਤ ਹਦਾਇਤਾਂ ਅਨੁਸਾਰ ਐਕਸ਼ਨ ਲੈਣੇ ਪਏ ਹਨ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦਸਿਆ ਕੁਝ ਸਰਕਾਰੀ ਸੰਸਥਾਵਾਂ ਵੱਲ ਲੱਖਾਂ ਰੁਪਏ ਦੇ ਬਿਜਲੀ ਬਿੱਲ ਦੇ ਬਕਾਏ ਖੜ੍ਹੇ ਹਨ, ਜਿਨ੍ਹਾਂ ਵਿਰੁੱਧ ਜਲਦ ਹੀ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਐੱਸ. ਡੀ. ਓ. ਅਸ਼ਵਨੀ ਸੂਦ, ਜੇ. ਈ. ਹਾਕਮ ਸਿੰਘ, ਜੇ. ਈ. ਜਤਿੰਦਰ ਸਿੰਘ, ਫੋਰਮੈਨ ਜਗਦੀਸ਼ ਸਹਿਗਲ, ਲਾਈਨਮੈਨ ਬਲਵਿੰਦਰ ਸਿੰਘ, ਸੁਪਰਵਾਈਜ਼ਰ ਬੇਅੰਤ ਸਿੰਘ, ਮੋਨੂੰ, ਜਗਤਾਰ, ਅਵਤਾਰ, ਸੰਨਦੀਪ ਸਿੰਘ, ਊਧਮਪ੍ਰੀਤ ਸਿੰਘ, ਜੋਗਿੰਦਰਪਾਲ ਲਾਈਨਮੈਨ, ਹਰਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।


Related News