ਕਾਂਗਰਸ ਅਤੇ ਭਾਜਪਾ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਫੈਸਲੇ ''ਤੇ ਜਤਾਈ ਅਸਹਿਮਤੀ

Saturday, Sep 09, 2017 - 01:53 PM (IST)

ਕਾਂਗਰਸ ਅਤੇ ਭਾਜਪਾ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਫੈਸਲੇ ''ਤੇ ਜਤਾਈ ਅਸਹਿਮਤੀ


ਅਬੋਹਰ - ਪੰਜਾਬ ਸਰਕਾਰ ਵੱਲੋਂ ਜੰਗਲੀ ਜੀਵ ਨੀਲ ਗਾਂ ਅਤੇ ਜੰਗਲੀ ਸੂਅਰ ਨੂੰ ਮਾਰਨ ਦੀ ਇਜਾਜ਼ਤ ਦੇਣ ਦੇ ਵਿਰੋਧ 'ਚ ਕਾਂਗਰਸ ਦੀ ਸੀਨੀਅਰ ਲੀਡਰ ਮੈਡਮ ਕਵੀਤਾ ਸੋਲੰਕੀ ਸੈਕਟਰੀ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ, ਵਿਸ਼ਣੂ ਭਗਵਾਨ ਡੇਲੂ ਭਾਜਪਾ ਜ਼ਿਲਾ ਪ੍ਰਧਾਨ, ਜ਼ਿਲਾ ਫਾਜ਼ਿਲਕਾ ਕਾਂਗਰਸ ਦੇ ਮਹਾਸਚਿਵ ਸੁਸ਼ੀਲ ਬੋਲਾ, ਉਪਪ੍ਰਧਾਨ ਸੁਭਾਸ਼ ਬਾਗਡੀਆ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਅਕਿੰਤ ਬਾਂਸਲ ਨੂੰ ਮੁੱਖ ਮੰਤਰੀ ਨਿਵਾਸੀ 'ਚ ਜਾ ਕੇ ਸਾਂਝੇ ਤੌਰ 'ਤੇ ਮੰਗ ਪੱਤਰ ਸੌਂਪਿਆ ਹੈ, ਜਿਸ 'ਚ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਨੀਲ ਗਾਂ ਅਤੇ ਜੰਗਲੀ ਸੂਅਰ ਨੂੰ ਮਾਰਨ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ।

ਇਸ ਮੌਕੇ ਹਾਜ਼ਰ ਆਗੂਆਂ ਨੇ ਕਿਹਾ ਕਿ ਇਹ ਮਾਮਲਾ ਸਿਆਸੀ ਨਹੀਂ, ਬਲਕਿ ਲੱਖਾਂ ਜੰਗਲੀ, ਜੀਵ ਪ੍ਰੇਮੀਆਂ ਬਿਸ਼ਮੋਈ ਸਮਾਜ ਦੀਆਂ ਭਾਵਨਾਵਾਂ ਨਾਲ ਜੁੜਿਆਂ ਹੋਇਆ ਹੈ। ਜਿਸ 'ਚ ਕਿਸੇ ਵੀ ਜੰਗਲੀ ਜੀਵ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂ ਸਕਦੀ। ਉਨ੍ਹਾਂ ਨੇ ਕਿਹਾ ਕਿ ਬਿਸ਼ਨੋਈ ਸਮਾਜ ਦਾ ਪੂਰਾ ਇਤਿਹਾਸ ਵਾਤਾਵਰਣ ਅਤੇ ਜੰਗਲੀ ਜੀਵਾਂ ਦੀ ਸੁਰੱਖਿਆਂ ਦੇ ਬਲਿਦਾਨ ਨਾਲ ਭਰਿਆ ਪਿਆ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਸਮਾਜ 'ਚ ਤਣਾਅ ਦਾ ਮਾਹੌਲ ਫੈਲਣ ਦਾ ਖਤਰਾ ਹੈ। ਇਨ੍ਹਾਂ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਲਏ ਇਸ ਫੈਸਲੇ ਨੂੰ ਜਲਦੀ ਵਾਪਸ ਲੈਣ ਦੀ ਮੰਗ ਕੀਤੀ ਹੈ।


Related News