ਦੀਨਾਨਗਰ ’ਚ ਵੱਡੀ ਵਾਰਦਾਤ: ਵਿਅਕਤੀ ਦਾ ਕਤਲ ਕਰ ਬੋਰੀ ’ਚ ਬੰਨ੍ਹੀ ਲਾਸ਼, ਇੰਝ ਖੁੱਲ੍ਹਿਆ ਭੇਤ

Friday, Jun 25, 2021 - 08:06 PM (IST)

ਦੀਨਾਨਗਰ ’ਚ ਵੱਡੀ ਵਾਰਦਾਤ: ਵਿਅਕਤੀ ਦਾ ਕਤਲ ਕਰ ਬੋਰੀ ’ਚ ਬੰਨ੍ਹੀ ਲਾਸ਼, ਇੰਝ ਖੁੱਲ੍ਹਿਆ ਭੇਤ

ਬਹਿਰਾਮਪੁਰ (ਗੋਰਾਇਆ) - ਹਲਕਾ ਦੀਨਾਨਗਰ ਅਧੀਨ ਆਉਂਦੇ ਕਸਬਾ ਬਹਿਰਾਮਪੁਰ ਵਿਖੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਨੌਜਵਾਨ ਦਾ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਕਾਤਲਾਂ ਨੇ ਨੌਜਵਾਨ ਦੀ ਲਾਸ਼ ਨੂੰ ਇਕ ਬੋਰੀ ’ਚ ਪਾ ਦਿੱਤਾ। ਇਸ ਸੰਬੰਧੀ ਬਹਿਰਾਮਪੁਰ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਸ ਵੱਲੋਂ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਗੁਰਦਾਸਪੁਰ ਸਿਵਲ ਹਸਪਤਾਲ ਭੇਜ ਦਿੱਤੀ ਗਈ ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦਾ ਕਤਲ, ਲਾਸ਼ਾਂ ਘਸੀਟ ਕੇ ਖੇਤਾਂ ’ਚ ਸੁੱਟੀਆਂ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਬਹਿਰਾਮਪੁਰ ਮਨਦੀਪ ਸੰਗੋਤਰਾ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਮੋਹਿਤ ਨੰਦਾ ਪੁੱਤਰ ਜਤਿੰਦਰ ਮੋਹਨ ਨੰਦਾ ਵਾਸੀ ਬਹਿਰਾਮਪੁਰ ਦੀ ਪਤਨੀ ਪੂਨਮ ਨੰਦਾ ਨੇ ਆਪਣੇ ਬਿਆਨ ’ਚ ਦੱਸਿਆ ਕਿ ਉਸ ਦਾ ਪਤੀ ਬੀ.ਏ.ਐੱਮ.ਐੱਸ ਡਾਕਟਰ ਵਜੋਂ ਨੇੜੇ ਬ੍ਰਹਮਚਾਰੀ ਮੰਦਰ ਵਿਖੇ ਕਲੀਨਿਕ ਚਲਾਉਂਦਾ ਸੀ। ਨਾਲ ਹੀ ਉਹ ਮਾਰਕੀਟ ਵਿੱਚ ਲੋਕਾਂ ਨੂੰ ਉਧਾਰ ਪੈਸੇ ਦੇਣ ਦਾ ਕੰਮਕਾਰ ਵੀ ਕਰਦਾ ਸੀ, ਜਿਸ ਦੀ ਰੋਜ਼ਾਨਾਂ ਲੋਕਾਂ ਕੋਲੋ ਕਿਸ਼ਤ ਇਕੱਠੀ ਕਰਦਾ ਸੀ। 

ਪੜ੍ਹੋ ਇਹ ਵੀ ਖ਼ਬਰ - ਸੋਸ਼ਲ ਮੀਡੀਆ ’ਤੇ ਕੁੜੀ ਨਾਲ ਹੋਈ ਦੋਸਤੀ ਦਾ ਖ਼ੌਫਨਾਕ ਅੰਤ, ਥਾਣੇ ’ਚ ਫਾਹਾ ਲੈ ਨੌਜਵਾਨ ਵਲੋਂ ਖ਼ੁਦਕੁਸ਼ੀ
 
ਉਸ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਾਮ 6.30 ਵਜੇ ਮੈਂ ਆਪਣੇ ਪਤੀ ਨੂੰ ਅਚਾਨਕ ਫੋਨ ਕੀਤਾ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਲੱਕੀ ਬੂਟ ਸ਼ਾਪ ਦੀ ਦੁਕਾਨ ’ਤੇ ਕਿਸ਼ਤ ਲੈਣ ਲਈ ਗਿਆ ਹਾਂ। ਰਾਤ 9 ਵਜੇ ਤੱਕ ਜਦੋਂ ਉਹ ਘਰ ਨਹੀਂ ਆਇਆ ਤਾਂ ਮੈਂ ਦੁਬਾਰਾ ਰਾਤ 9.30 ਵਜੇ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ। ਮੇਰਾ ਸਹੁਰਾ ਅਤੇ ਸੱਸ ਹੈਦਰਾਬਾਦ ਗਏ ਹੋਏ ਸਨ। ਮੈਂ ਆਪਣੇ ਚਾਚੇ ਸਹੁਰੇ ਨੂੰ ਨਾਲ ਲੈ ਕਲੀਨਿਕ ’ਤੇ ਗਈ ਤਾਂ ਕਲੀਨਿਕ ਖੁੱਲ੍ਹਿਆ ਹੋਇਆ ਸੀ ਪਰ ਮੇਰਾ ਪਤੀ ਕਲੀਨਿਕ ’ਤੇ ਨਹੀਂ ਸੀ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ

ਉਸ ਨੇ ਦੱਸਿਆ ਕਿ ਫਿਰ ਅਸੀਂ ਉਸ ਦੀ ਆਲੇ-ਦੁਆਲੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਅਚਾਨਕ ਲੱਕੀ ਬੂਟ ਹਾਉਸ ਦਾ ਮਾਲਕ ਲਖਵਿੰਦਰ ਪਾਲ ਉਰਫ ਲੱਕੀ ਅਤੇ ਅਮਨ ਵਾਸੀ ਪਸਿਆਲ ਸੜਕ ’ਤੇ ਖੜੇ ਸਨ। ਉਨ੍ਹਾਂ ਨੂੰ ਜਦੋਂ ਮੋਹਿਤ ਨੰਦਾ ਬਾਰੇ ਪੁੱਛਿਆ ਤਾਂ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਅੱਡੇ ਵਾਲੇ ਪਾਸੇ ਚੱਲੇ ਗਏ। ਉਨ੍ਹਾਂ ’ਤੇ ਸ਼ੱਕ ਹੋਣ ’ਤੇ ਅਸੀਂ ਲੱਕੀ ਬੂਟ ਸ਼ਾਪ ਵਾਲੀ ਦੁਕਾਨ ਵਿੱਚ ਆਏ ਤਾਂ ਦੁਕਾਨ ਦੀ ਲਾਈਟ ਜਗ ਰਹੀ ਸੀ ਪਰ ਸ਼ਟਰ ਥੱਲੇ ਕੀਤਾ ਹੋਇਆ ਸੀ। 

ਪੜ੍ਹੋ ਇਹ ਵੀ ਖ਼ਬਰ - ਹੈਰਾਨੀਜਨਕ : ਕੈਨੇਡਾ ਦਾ ਗਿੰਦੀ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਝਾਂਸੇ ’ਚ ਲੈ ਜੈਪਾਲ ਲਈ ਕਰਦਾ ਸੀ ਤਿਆਰ

ਉਨ੍ਹਾਂ ਦੱਸਿਆ ਕਿ ਜਦੋਂ ਮੇਰੇ ਚਾਚੇ ਸਹੁਰੇ ਨੇ ਸ਼ੱਟਰ ਚੁੱਕਿਆ ਤਾਂ ਅੰਦਰ ਕਾਫ਼ੀ ਖੂਨ ਡੁੱਲਿਆ ਹੋਇਆ ਸੀ ਅਤੇ ਮੋਹਿਤ ਨੰਦਾ ਦੀ ਲਾਸ਼ ਨੂੰ ਇਕ ਬੋਰੀ ਵਿੱਚ ਬੰਦ ਕਰਕੇ ਸੁੱਟਿਆ ਹੋਇਆ ਸੀ, ਜਿਸ ਦੇ ਸਿਰ ਅਤੇ ਹੋਰ ਸਰੀਰ ’ਤੇ ਕਾਫ਼ੀ ਸੱਟਾਂ ਦੇ ਨਿਸ਼ਾਨ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਲੱਕੀ ਬੂਟ ਸ਼ਾਪ ਦੇ ਮਾਲਕ ਲਖਵਿੰਦਰ ਪਾਲ ਉਰਫ ਲੱਕੀ ਪੁੱਤਰ ਜੋਗਿਦਰ ਪਾਲ ਵਾਸੀ ਬਹਿਰਾਮਪੁਰ ਅਤੇ ਅਮਨ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਸਿਆਲ ਵਿਰੁੱਧ ਧਾਰਾ 302 ਆਈ.ਪੀ.ਸੀ 34 ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਹੋਟਲ ਦੇ ਕਮਰੇ ’ਚੋਂ ਮਿਲੀ ਵਿਅਕਤੀ ਦੀ ਲਾਸ਼, ਪਰਿਵਾਰ ਨੇ ਦੱਸਿਆ ਖ਼ੁਦਕੁਸ਼ੀ ਦੀ ਅਸਲ ਸੱਚ


author

rajwinder kaur

Content Editor

Related News