ਸੰਨੀ ਦਿਓਲ ਨੇ ਸ਼ਹੀਦ ਮਨਿੰਦਰ ਸਿੰਘ ਦੇ ਪਰਿਵਾਰ ਨਾਲ ਵੰਡਾਇਆ ਦੁੱਖ

Wednesday, May 15, 2019 - 03:02 PM (IST)

ਸੰਨੀ ਦਿਓਲ ਨੇ ਸ਼ਹੀਦ ਮਨਿੰਦਰ ਸਿੰਘ ਦੇ ਪਰਿਵਾਰ ਨਾਲ ਵੰਡਾਇਆ ਦੁੱਖ

ਦੀਨਾਨਗਰ (ਦੀਪਕ ਕੁਮਾਰ) : ਬਾਲੀਵੁੱਡ ਤੋਂ ਰਾਜਨੀਤੀ ਵਿਚ ਆਏ ਸੰਨੀ ਦਿਓਲ ਅੱਜ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਮਨਿੰਦਰ ਸਿੰਘ ਦੇ ਘਰ ਪਹੁੰਚੇ। ਇੱਥੇ ਉਨ੍ਹਾਂ ਸ਼ਹੀਦ ਮਨਿੰਦਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਬਾਅਦ ਦੀਨਾਨਗਰ ਵਿਚ ਰੋਡ ਸ਼ੋਅ ਕਰਨਗੇ। ਇਸ ਮੌਕੇ ਪਿੰਡ ਵਾਸੀਆਂ ਨੇ ਸੰਨੀ ਦਾ ਤਹਿ ਦਿਲੋਂ ਸੁਆਗਤ ਕੀਤਾ। ਜਾਣਕਾਰੀ ਮੁਤਾਬਕ ਸੰਨੀ ਅੱਜ 98 ਪਿੰਡਾਂ ਦਾ ਦੌਰਾ ਕਰਨਗੇ। ਇਸ ਲਈ ਉਹ ਸ਼ਹੀਦ ਨੂੰ ਸਿਜਦਾ ਕਰ  ਰੋਡ ਸ਼ੋਅ ਲਈ ਰਵਾਨਾ ਹੋ ਗਏ। 

ਇੱਥੇ ਦੱਸ ਦੇਈਏ ਕਿ 14 ਫਰਵਰੀ ਨੂੰ ਪੁਲਵਾਮਾ ਵਿਚ ਹੋਏ ਹਮਲੇ ਵਿਚ ਸ਼ਹੀਦ ਹੋਏ 44 ਜਵਾਨਾਂ ਵਿਚ ਦੀਨਾਨਗਰ ਦਾ 27 ਸਾਲਾ ਮਨਿੰਦਰ ਸਿੰਘ ਵੀ ਸ਼ਾਮਲ ਸੀ।


author

Baljeet Kaur

Content Editor

Related News