13 ਸਾਲ ਦੀ ਮੁਸਕਾਨ ਨੇ ਖਿੜਾਏ ਲੋਕਾਂ ਦੇ ਚਿਹਰੇ, ਜਿੱਤਿਆ ਗੋਲਡ
Friday, Jan 18, 2019 - 12:41 PM (IST)

ਦੀਨਾਨਗਰ (ਦੀਪਕ) : ਪਿੰਡ ਅਵਾਖਾਂ ਦੀ 13 ਸਾਲਾਂ ਮੁਸਕਾਨ ਨੇ ਖੇਡਾਂ 'ਚ ਗੋਲਡ ਜਿੱਤ ਕੇ ਸਾਬਿਤ ਕਰ ਦਿੱਤਾ ਹੈ ਕਿ ਕੁੜੀਆਂ ਕਿਸੇ ਤੋਂ ਘੱਟ ਹੀਂ ਹਨ। ਜਾਣਕਾਰੀ ਮੁਤਾਬਕ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਹੋਈਆਂ ਸੂਬਾ ਪੱਧਰੀ ਖੇਡਾਂ 'ਚ ਮੁਸਕਾਨ ਨੇ ਪੰਜਾਬ ਪੱਧਰੀ ਕੁਸ਼ਤੀ ਮੁਕਾਬਲੇ 'ਚ ਗੋਲਡ ਮੈਡਲ ਜਿੱਤਿਆ ਹੈ। 36 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ 'ਚ ਗੋਲਡ ਜਿੱਤ ਕੇ ਮੁਸਕਾਨ ਨੇ ਆਪਣੇ ਪਿੰਡ, ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਮੁਸਕਾਨ ਦੀ ਜਿੱਤ ਨਾਲ ਪਰਿਵਾਰ ਤੇ ਪਿੰਡ 'ਚ ਜਸ਼ਨ ਦਾ ਮਾਹੌਲ ਹੈ ਤੇ ਉਸ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਮਾਪਿਆਂ ਤੇ ਕੋਚ ਦੇ ਸਿਰ ਬੰਨ੍ਹਿਆ ਹੈ।
ਮੁਸਕਾਨ ਇਹ ਸਾਬਿਤ ਕਰ ਵਿਖਾਇਆ ਹੈ ਕਿ ਮਿਹਨਤ ਨਾਲ ਕੋਈ ਵੀ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ ਲੋਕਾਂ ਲਈ ਉਦਾਹਰਨ ਵੀ ਹੈ ਜੋ ਧੀਆਂ ਨੂੰ ਬੋਝ ਸਮਝਦੇ ਹਨ।