ਸਾਈਕਲ ਯਾਤਰਾ ਦਾ ਦੀਨਾਨਗਰ ਪਹੁੰਚਣ ''ਤੇ ਨਿੱਘਾ ਸਵਾਗਤ
Saturday, Oct 05, 2019 - 02:38 PM (IST)

ਦੀਨਾਨਗਰ (ਦੀਪਕ) : ਦੋ ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ 'ਤੇ ਯੂ.ਪੀ. ਦੇ ਗਾਜੀਪੁਰ ਤੋਂ ਕੰਨਿਆਕੁਮਾਰੀ ਤੱਕ ਵਾਤਾਵਰਣ ਅਤੇ ਸ਼ਹੀਦਾਂ ਦੇ ਸਨਮਾਨ ਦੇ ਲਈ ਕੱਢੀ ਜਾ ਰਹੀ ਸਾਈਕਲ ਯਾਤਰਾ ਅੱਜ ਦੀਨਾਨਗਰ ਦੇ ਕਾਰਗਿਲ ਸ਼ਹੀਦ ਸਿਪਾਈ ਮੇਜਰ ਸਿੰਘ ਅਤੇ ਪੁਲਵਾਮਾ ਹਮਲੇ 'ਚ ਸ਼ਹੀਦ ਹੋਣ ਵਾਲੇ ਮਨਜਿੰਦਰ ਸਿੰਘ ਦੇ ਘਰ ਪਹੁੰਚੀ। ਇਸ ਮੌਕੇ ਸ਼ਹੀਦ ਸੈਨਿਕ ਪ੍ਰੀਸ਼ਦ ਵਲੋਂ ਉਨ੍ਹਾਂ ਦਾ ਦੀਨਾਨਗਰ ਪਹੁੰਚਣ 'ਤੇ ਨਿੱਘਾ ਸਵਾਗਤ ਗਿਆ। ਇਸ ਦੌਰਾਨ ਉਨ੍ਹਾਂ ਨੇ ਵੰਦੇਮਾਤਰਮ ਦੇ ਜੈਕਾਰੇ ਲਗਾਏ, ਸ਼ਹੀਦਾਂ ਦੇ ਘਰ ਦੀ ਮਿੱਟੀ ਨੂੰ ਨਮਨ ਕੀਤਾ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਉਪਰੰਤ ਉਥੋਂ ਰਵਾਨਾ ਹੋਏ।
ਦੱਸ ਦੇਈਏ ਕਿ 123 ਦਿਨ ਤੱਕ ਚੱਲਣ ਵਾਲੀ ਇਹ ਯਾਤਰਾ 5 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਅਤੇ 30 ਜਨਵਰੀ 2020 ਨੂੰ ਬਾਪੂ ਦੇ ਸ਼ਹਾਦਤ ਦਿਵਸ 'ਤੇ ਕੰਨਿਆਕੁਮਾਰੀ ਦੇ ਰਾਮੇਸ਼ਵਰਮ ਦੇ ਦਰਸ਼ਨਾਂ ਨਾਲ ਸਮਾਪਤ ਹੋਵੇਗੀ।