ਅਰੁਣਾ ਚੌਧਰੀ ਨੇ ਬੇਅਦਬੀ ਮਾਮਲੇ ''ਚ ਅਕਾਲੀ ਦਲ ਨੂੰ ਲਿਆ ਲੰਮੇ ਹੱਥੀਂ

04/18/2019 3:58:01 PM

ਦੀਨਾਨਗਰ (ਦੀਪਕ) : ਕੈਬਨਿਟ ਮੰਤਰੀ ਅਰੁਣਾ ਚੌਧਰੀ ਵਲੋਂ ਅੱਜ ਦੀਨਾਨਗਰ ਦੇ ਵੱਖ-ਵੱਖ ਪਿੰਡ ਦਾ ਦੌਰਾ ਕੀਤਾ ਗਿਆ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਅਕਾਲੀ ਦਲ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਬੇਅਦਬੀ ਮਾਮਲੇ 'ਚ ਬਾਦਲ ਸਾਹਿਬ ਜੋ ਮਰਜ਼ੀ ਕਹਿੰਦੇ ਰਹਿਣ ਪਰ ਲੋਕਾਂ ਨੂੰ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਅਸਲੀ ਦੋਸ਼ੀ ਕੌਣ ਹਨ। ਉਨ੍ਹਾਂ ਕਿਹਾ ਕਿ ਐੱਸ.ਆਈ.ਟੀ. ਟੀਮ ਵਲੋਂ ਜਾਂਚ ਬਹੁਤ ਵਧੀਆ ਢੰਗ ਨਾ ਕੀਤੀ ਜਾ ਰਹੀ ਹੈ, ਜਿਸ ਕਾਰਨ ਹੁਣ ਇਨ੍ਹਾਂ ਨੂੰ ਡਰ ਪੈ ਗਿਆ ਹੈ ਕਿ ਕਿੱਤੇ ਇਨ੍ਹਾਂ ਦਾ ਨਾਂ ਬਾਹਰ ਨਾ ਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਜਗਮੀਤ ਬਰਾੜ ਵਲੋਂ ਅਕਾਲੀ ਦਲ 'ਚ ਸ਼ਾਮਲ ਹੋਣ ਦੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਉਹ ਕਾਫੀ ਸਮਾਂ ਪਹਿਲਾਂ ਹੀ ਕਾਂਗਰਸ ਛੱਡ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਪਾਰਟੀਆਂ ਬਦਲ ਚੁੱਕੇ ਹਨ । ਉਨ੍ਹਾਂ ਕਿਹਾ ਕਿ ਕੁਝ ਮੌਕਾਪ੍ਰਸਤ ਲੋਕ ਹੁੰਦੇ ਹਨ, ਜੋ ਸਮਾਂ ਆਉਣ 'ਤੇ ਪਾਰਟੀ ਬਦਲ ਲੈਂਦੇ ਹਨ। 


Baljeet Kaur

Content Editor

Related News