ਦਿਲਜੀਤ ਦੇ ਟਵੀਟ ਤੋਂ ਬਾਅਦ ਭੜਕੀ ਕੰਗਨਾ ਰਣੌਤ, ਦੋਵਾਂ ਵਿਚਾਲੇ ਟਵਿਟਰ ’ਤੇ ਛਿੜੀ ਜੰਗ

Friday, Dec 04, 2020 - 12:01 AM (IST)

ਦਿਲਜੀਤ ਦੇ ਟਵੀਟ ਤੋਂ ਬਾਅਦ ਭੜਕੀ ਕੰਗਨਾ ਰਣੌਤ, ਦੋਵਾਂ ਵਿਚਾਲੇ ਟਵਿਟਰ ’ਤੇ ਛਿੜੀ ਜੰਗ

ਜਲੰਧਰ (ਬਿਊਰੋ)- ਸੋਸ਼ਲ ਮੀਡੀਆ ’ਤੇ ਕੰਗਨਾ ਰਣੌਤ ਤੇ ਪੰਜਾਬੀ ਕਲਾਕਾਰਾਂ ਦਾ ਮੁੱਦਾ ਪੂਰੀ ਤਰ੍ਹਾਂ ਨਾਲ ਭਖ ਗਿਆ ਹੈ। ਦਿਲਜੀਤ ਦੋਸਾਂਝ ਵਲੋਂ ਕੰਗਨਾ ਰਣੌਤ ਨੂੰ ਮੂੰਹ ਤੋੜ ਜਵਾਬ ਦੇਣ ਤੋਂ ਬਾਅਦ ਕੰਗਨਾ ਰਣੌਤ ਭੜਕ ਉਠੀ ਹੈ, ਜੋ ਟਵਿਟਰ ’ਤੇ ਦਿਲਜੀਤ ਦੋਸਾਂਝ ਨੂੰ ਮਾੜਾ ਬੋਲ ਰਹੀ ਹੈ। ਕੰਗਨਾ ਤੇ ਦਿਲਜੀਤ ਵਿਚਾਲੇ ਟਵਿਟਰ ’ਤੇ ਜੰਗ ਛਿੜ ਚੁੱਕੀ ਹੈ ਤੇ ਦੋਵੇਂ ਇਕ-ਦੂਜੇ ਨੂੰ ਟਵੀਟਸ ਰਾਹੀਂ ਜਵਾਬ ਦੇ ਰਹੇ ਹਨ।

ਦਿਲਜੀਤ ਨੇ ਕੰਗਨਾ ਰਣੌਤ ’ਤੇ ਭੜਕਦਿਆਂ ਕਿਹਾ ਸੀ, ‘ਸਿਤਕਾਰਯੋਗ ਮਹਿੰਦਰ ਕੌਰ ਜੀ। ਇਹ ਸੁਣ ਲੈ ਨੀਂ ਸਬੂਤਾਂ ਦੇ ਨਾਲ ਕੰਗਨਾ ਰਣੌਤ। ਬੰਦਾ ਇੰਨਾ ਵੀ ਅੰਨਾ ਨਹੀਂ ਹੋਣਾ ਚਾਹੀਦਾ। ਕੁਝ ਵੀ ਬੋਲੀ ਤੁਰੀ ਜਾਂਦੀ ਹੈ।’

PunjabKesari

ਦਿਲਜੀਤ ਦੇ ਇਹ ਬੋਲ ਕੰਗਨਾ ਨੂੰ ਚੰਗੇ ਨਹੀਂ ਲੱਗੇ ਤੇ ਉਸ ਨੇ ਦਿਲਜੀਤ ਨੂੰ ਮਾੜਾ ਬੋਲਦਿਆਂ ਲਿਖਿਆ, ‘ਉਹ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ ’ਚ ਆਪਣੀ ਸਿਟੀਜ਼ਨਸ਼ਿਪ ਲਈ ਪ੍ਰਦਰਸ਼ਨ ਕਰ ਰਹੀ ਸੀ, ਉਹੀ ਬਿਲਕਿਸ ਬਾਨੋ ਦਾਦੀ ਜੀ ਕਿਸਾਨਾਂ ਦੇ ਐੱਮ. ਐੱਸ. ਪੀ. ਲਈ ਵੀ ਪ੍ਰਦਰਸ਼ਨ ਕਰਦੀ ਦਿਖਾਈ ਦਿੱਤੀ। ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਚਲਾਇਆ ਹੈ ਤੁਸੀਂ ਲੋਕਾਂ ਨੇ? ਇਸ ਨੂੰ ਹੁਣੇ ਬੰਦ ਕਰੋ।’

PunjabKesari

ਕੰਗਨਾ ਦੇ ਇਸ ਟਵੀਟ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਉਸ ਨੂੰ ਮੁੜ ਝਾੜ ਪਾਉਂਦਿਆਂ ਦੋ ਟਵੀਟਸ ਕੀਤੇ ਹਨ। ਪਹਿਲੇ ਟਵੀਟ ’ਚ ਦਿਲਜੀਤ ਨੇ ਲਿਖਿਆ, ‘ਤੂੰ ਜਿੰਨੇ ਲੋਕਾਂ ਨਾਲ ਫ਼ਿਲਮਾਂ ਕੀਤੀਆਂ, ਕੀ ਤੂੰ ਉਨ੍ਹਾਂ ਸਾਰਿਆਂ ਦੀ ਪਾਲਤੂ ਹੈ? ਫਿਰ ਤਾਂ ਲਿਸਟ ਲੰਮੀ ਹੋ ਜਾਵੇਗੀ ਮਾਲਕਾਂ ਦੀ। ਇਹ ਬਾਲੀਵੁੱਡ ਵਾਲੇ ਨਹੀਂ ਪੰਜਾਬ ਵਾਲੇ ਨੇ। ਹਿੱਕ ’ਤੇ ਵੱਜ ਸਾਡੇ। ਝੂਠ ਬੋਲ ਕੇ ਲੋਕਾਂ ਨੂੰ ਭੜਕਾਉਣਾ ਤੇ ਹਮਦਰਦੀ ਨਾਲ ਖੇਡਣਾ ਉਹ ਤਾਂ ਤੁਹਾਨੂੰ ਚੰਗੀ ਤਰ੍ਹਾਂ ਆਉਂਦਾ ਹੈ।’

PunjabKesari

ਦੂਜੇ ਟਵੀਟ ’ਚ ਦਿਲਜੀਤ ਨੇ ਲਿਖਿਆ, ‘ਮੈਂ ਦੱਸ ਰਿਹਾ ਤੈਨੂੰ ਇਹ ਬਾਲੀਵੁੱਡ ਵਾਲੇ ਨਹੀਂ ਪੰਜਾਬ ਵਾਲੇ ਨੇ। 2 ਦੀਆਂ 4 ਨਹੀਂ, 36 ਸੁਣਾਵਾਂਗੇ। ਆ ਜਾ, ਆ ਜਾ। ਜਿਹੜਾ ਤੂੰ ਡਰਾਮਾ ਲਾਇਆ ਮੈਨੂੰ ਲੱਗਦਾ ਇਹ ਪੰਜਾਬ ਵਾਲੇ ਹੀ ਕੱਢਣਗੇ। ਹੋਰ ਕਿਸੇ ਤੋਂ ਲੋਟ ਵੀ ਨਹੀਂ ਆਉਣਾ ਤੁਸੀਂ। ਆ ਜਾ, ਆ ਜਾ।’

PunjabKesari

ਦੱਸਣਯੋਗ ਹੈ ਕਿ ਕੰਗਨਾ ਰਣੌਤ ਦੇ ਜਿਸ ਟਵੀਟ ਕਰਕੇ ਵਿਵਾਦ ਸ਼ੁਰੂ ਹੋਇਆ ਹੈ, ਕੰਗਨਾ ਉਸ ਬਿਆਨ ਤੋਂ ਵੀ ਹੁਣ ਮੁੱਕਰਦੀ ਨਜ਼ਰ ਆ ਰਹੀ ਹੈ। ਸ਼ਾਹੀਨ ਬਾਗ ਵਾਲੀ ਬਿਲਕਿਸ ਬਾਨੋ ਉਸ ਸਮੇਂ ਧਰਨੇ ’ਚ ਮੌਜੂਦ ਵੀ ਨਹੀਂ ਸੀ, ਜਦੋਂ ਕੰਗਨਾ ਰਣੌਤ ਵਲੋਂ ਉਕਤ ਟਵੀਟ ਕੀਤਾ ਗਿਆ ਸੀ।

ਨੋਟ– ਕੰਗਨਾ ਰਣੌਤ ਤੇ ਦਿਲਜੀਤ ਦੋਸਾਂਝ ਦੀ ਟਵਿਟਰ ਜੰਗ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News