ਸਪਨਾ ਚੌਧਰੀ ਖਿਲਾਫ ਟਿੱਪਣੀ ਕਰਨ ਦੇ ਮਾਮਲੇ ''ਚ ਦਿਗਵਿਜੇ ਨੇ ਮੰਗੀ ਮੁਆਫੀ
Wednesday, Aug 07, 2019 - 01:21 PM (IST)

ਚੰਡੀਗੜ੍ਹ (ਬੰਸਲ) : ਸਪਨਾ ਚੌਧਰੀ ਖਿਲਾਫ ਟਿੱਪਣੀ ਨੂੰ ਲੈ ਕੇ ਜਜਪਾ ਨੇਤਾ ਦਿਗਵਿਜੇ ਚੌਟਾਲਾ ਨੇ ਸੂਬਾ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਮੁਆਫੀ ਮੰਗ ਲਈ ਹੈ। ਸਪਨਾ ਜਦੋਂ ਭਾਜਪਾ 'ਚ ਸ਼ਾਮਲ ਹੋਈ, ਉਦੋਂ ਦਿਗਵਿਜੇ ਨੇ ਇਹ ਟਿੱਪਣੀ ਕੀਤੀ ਸੀ। ਦਿਗਵਿਜੇ ਵਕੀਲਾਂ ਦੇ ਨਾਲ ਪੰਚਕੂਲਾ ਸਥਿਤ ਮਹਿਲਾ ਕਮਿਸ਼ਨ ਦੇ ਦਫਤਰ 'ਚ ਪੇਸ਼ ਹੋਏ, ਜਿੱਥੇ ਕਮਿਸ਼ਨ ਦੀ ਪ੍ਰਧਾਨ ਸਾਹਮਣੇ ਉਨ੍ਹਾਂ ਨੇ ਆਪਣਾ ਪੱਖ ਰੱਖਿਆ। ਦਿਗਵਿਜੇ ਦੇ ਤਰਕ 'ਤੇ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਕਮਿਸ਼ਨ ਨੇ ਕੇਸ ਬੰਦ ਕਰ ਦਿੱਤਾ ਹੈ।