550ਵੇਂ ਪ੍ਰਕਾਸ਼ ਪੁਰਬ ਸਬੰਧੀ ''ਡਿਜੀਟਲ ਮਿਊਜ਼ੀਅਮ'' ਦੇ ਦਰਸ਼ਨ ਕਰਨ ਪੁੱਜੇ ਹਜ਼ਾਰਾਂ ਲੋਕ

Wednesday, Oct 09, 2019 - 02:44 PM (IST)

550ਵੇਂ ਪ੍ਰਕਾਸ਼ ਪੁਰਬ ਸਬੰਧੀ ''ਡਿਜੀਟਲ ਮਿਊਜ਼ੀਅਮ'' ਦੇ ਦਰਸ਼ਨ ਕਰਨ ਪੁੱਜੇ ਹਜ਼ਾਰਾਂ ਲੋਕ

ਮੋਹਾਲੀ (ਨਿਆਮੀਆਂ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਪੰਜਾਬ ਸਰਕਾਰ ਵਲੋਂ ਡਿਜੀਟਲ ਅਜਾਇਬ ਘਰ ਅਤੇ ਲਾਈਟ ਐਂਡ ਸਾਊਂਡ ਸ਼ੋਅ ਦੇ ਰੂਪ 'ਚ ਸ਼ੁਰੂ ਕੀਤੀਆਂ ਪਹਿਲ ਕਦਮੀਆਂ ਲੋਕਾਂ 'ਤੇ ਤੇਜ਼ੀ ਨਾਲ ਮਕਬੂਲ ਹੋ ਰਹੀਆਂ ਹਨ, ਜਿਸ ਦਾ ਸਬੂਤ ਹੈ ਬਹੁਮੰਤਵੀ ਖੇਡ ਭਵਨ ਸੈਕਟਰ-78 ' ਲੱਗ ਰਹੀ ਲੋਕਾਂ ਦੀ ਭੀੜ, ਜਿੱਥੇ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਹੁਣ ਤੱਕ 5 ਹਜ਼ਾਰ ਤੋਂ ਜ਼ਿਆਦਾ ਲੋਕ ਡਿਜੀਟਲ ਮਿਊਜ਼ੀਅਮ ਦੇ ਦਰਸ਼ਨ ਕਰ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਲਾਈਟ ਐਂਡ ਸਾਊਂਡ ਸ਼ੋਅ ਵੱਡੀ ਗਿਣਤੀ 'ਚ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸ਼ੋਅ ਸਮੁੱਚੇ ਪੰਜਾਬ 'ਚ ਕਰਾਏ ਜਾਣਗੇ।

ਇਹ ਸ਼ੋਅ ਕਰਾਉਣ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਜਾਣੂੰ ਕਰਵਾਉਣਾ ਹੈ, ਜੋ ਫਿਰਕੂ ਸਦਭਾਵਨਾ, ਸ਼ਾਂਤੀ, ਭਾਈਚਾਰਕ ਸਾਂਝ ਅਤੇ ਇਨਸਾਨੀਅਤ 'ਤੇ ਆਧਾਰਿਤ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 9 ਅਕਤੂਬਰ ਨੂੰ ਮੋਹਾਲੀ 'ਚ ਇਨ੍ਹਾਂ ਸ਼ੋਆਂ ਦਾ ਆਖਰੀ ਦਿਨ ਹੋਵੇਗਾ। ਡਿਜੀਟਲ ਮਿਊਜ਼ੀਅਮ ਦਾ ਸਮਾਂ ਸਵੇਰੇ 6.30 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਲਾਈਟ ਐਂਡ ਸਾਊਂਡ ਸ਼ੋਅ ਸ਼ਾਮ ਨੂੰ 7 ਤੋਂ 7.45 ਅਤੇ ਰਾਤ ਨੂੰ 8.30 ਤੋਂ 9.15 ਤੱਕ ਦਿਖਾਇਆ ਜਾਵੇਗਾ।


author

Babita

Content Editor

Related News