...ਤੇ ਹੁਣ ਬੰਦ ਹੋਣਗੇ ਡੀਜ਼ਲ ਆਟੋ, ਪ੍ਰਦੂਸ਼ਣ ਮੁਕਤ ਹੋਵੇਗਾ ਸ਼ਹਿਰ!

Thursday, Aug 29, 2019 - 12:40 PM (IST)

...ਤੇ ਹੁਣ ਬੰਦ ਹੋਣਗੇ ਡੀਜ਼ਲ ਆਟੋ, ਪ੍ਰਦੂਸ਼ਣ ਮੁਕਤ ਹੋਵੇਗਾ ਸ਼ਹਿਰ!

ਜਲੰਧਰ : ਸ਼ਹਿਰ 'ਚ ਹਵਾ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਨੂੰ ਘੱਟ ਕਰਨ ਲਈ ਐੱਨ. ਜੀ. ਟੀ. ਵਲੋਂ ਜਾਰੀ ਕੀਤੇ ਨਿਰਦੇਸ਼ਾਂ 'ਤੇ ਅਜੇ ਤੱਕ ਕਿਸੇ ਵੀ ਵਿਭਾਗ ਨੇ ਅਮਲ ਕਰਨਾ ਸ਼ੁਰੂ ਨਹੀਂ ਕੀਤਾ ਹੈ | ਇਹੀ ਕਾਰਨ ਹੈ ਕਿ ਸ਼ਹਿਰ 'ਚ ਲੋਕਾਂ ਨੂੰ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ | ਹਵਾ ਪ੍ਰਦੂਸ਼ਣ 'ਚ ਸਭ ਤੋਂ ਵੱਡੀ ਭੂਮਿਕਾ ਸ਼ਹਿਰ 'ਚ ਚੱਲਣ ਵਾਲੇ ਡੀਜ਼ਲ ਆਟੋ ਨਿਭਾਅ ਰਹੇ ਹਨ | ਐੱਨ. ਜੀ. ਟੀ. ਨੇ ਹੁਕਮ ਦਿੱਤਾ ਸੀ ਕਿ ਇਨ੍ਹਾਂ ਡੀਜ਼ਲ ਆਟੋਆਂ ਨੂੰ ਬੰਦ ਕਰਕੇ ਈ-ਰਿਕਸ਼ਾ ਨੂੰ ਪ੍ਰਮੋਟ ਕੀਤਾ ਜਾਵੇ | ਇਸੇ ਤਹਿਤ ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਤਹਿਤ ਇਕ ਫਰਵਰੀ ਤੋਂ ਬਾਅਦ ਡੀਜ਼ਲ ਆਟੋ ਦੀ ਰਜਿਸਟ੍ਰੇਸ਼ਨ 'ਤੇ ਰੋਕ ਹੈ |

ਇੰਨਾ ਹੀ ਨਹੀਂ, ਜਿਹੜੇ ਡੀਜ਼ਲ ਆਟੋ ਚੱਲ ਰਹੇ ਹਨ, ਉਨ੍ਹਾਂ ਦੀ ਰੈਗੂਲਰ ਜਾਂਚ ਕੀਤੀ ਜਾਵੇ ਅਤੇ ਜੋ ਮਿਆਦ ਪੂਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਪਰ ਇਹ ਸਾਰਾ ਕੰਮ ਅਜੇ ਸ਼ੁਰੂ ਨਹੀਂ ਹੋ ਸਕਿਆ ਹੈ | ਇਲੈਕਟ੍ਰਾਨਿਕਸ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਥਾਂ-ਥਾਂ ਚਾਰਜਿੰਗ ਪੁਆਇੰਟ ਮੁਹੱਈਆ ਕਰਾਉਣ ਲਈ ਵੀ ਕਿਹਾ ਗਿਆ ਸੀ ਪਰ ਇਸ ਨੂੰ ਵੀ ਅਜੇ ਤੱਕ ਸ਼ੁਰੂ ਨਹੀਂ ਕੀਤਾ ਗਿਆ | ਇਹ ਕੰਮ 31 ਦਸੰਬਰ, 2019 ਤੱਕ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ | 


author

Babita

Content Editor

Related News