ਬਰਡ ਫਲੂ ਦਾ ਖੌਫ਼, ਬੋਰੀਆਂ 'ਚ ਭਰ ਕੇ ਸੁੱਟੀਆਂ ਗਈਆਂ ਸੈਂਕੜੇ ਮਰੀਆਂ ਮੁਰਗੀਆਂ

Tuesday, Feb 09, 2021 - 12:53 PM (IST)

ਰਾਏਪੁਰਰਾਣੀ (ਰਾਮਿੰਦਰ) : ਸੋਮਵਾਰ ਨੂੰ ਖੰਗੇਸਰਾ ਤੋਂ ਕਨੋਲੀ ਜਾਣ ਵਾਲੇ ਕੱਚੇ ਰਸਤੇ ’ਤੇ ਪਿੰਡ ਵਾਸੀਆਂ ਨੂੰ ਸੈਂਕੜਿਆਂ ਦੀ ਗਿਣਤੀ 'ਚ ਮਰੀਆਂ ਹੋਈਆਂ ਮੁਰਗੀਆਂ ਦੇ ਢੇਰ ਮਿਲੇ ਹਨ। ਇਨ੍ਹਾਂ ਮੁਰਗੀਆਂ ਨੂੰ ਕੁੱਤੇ ਅਤੇ ਪੰਛੀ ਚੁੱਕ ਕੇ ਖਾ ਰਹੇ ਸਨ ਅਤੇ ਜਗ੍ਹਾ-ਜਗ੍ਹਾ ਲੈ ਕੇ ਘੁੰਮ ਰਹੇ ਸਨ। ਭਾਰੀ ਗਿਣਤੀ 'ਚ ਮਰੀਆਂ ਹੋਈਆਂ ਮੁਰਗੀਆਂ ਮਿਲਣ ਤੋਂ ਬਾਅਦ ਪਿੰਡ ਵਾਸੀਆਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਾਰੇ ਪੋਲਟਰੀ ਫਾਰਮਾਂ ਦੀ ਦੁਬਾਰਾ ਜਾਂਚ ਕੀਤੀ ਜਾਵੇ ਅਤੇ ਮਰੀਆਂ ਹੋਈਆਂ ਮੁਰਗੀਆਂ ਨੂੰ ਖੁੱਲ੍ਹੇ 'ਚ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ।
ਹਨ੍ਹੇਰੇ ਦਾ ਫਾਇਦਾ ਲੈ ਰਹੇ
ਯਾਦ ਰਹੇ ਕਿ ਖੇਤਰ 'ਚ ਬਰਡ ਫਲੂ ਦੀ ਪੁਸ਼ਟੀ ਤੋਂ ਬਾਅਦ ਪ੍ਰਸ਼ਾਸਨ ਨੇ ਸਖ਼ਤੀ ਵਰਤਦਿਆਂ ਕਈ ਪੋਲਟਰੀ ਫਾਰਮਾਂ 'ਚ ਮੁਰਗੀਆਂ ਨੂੰ ਮਾਰ ਕੇ ਦਫ਼ਨਾ ਦਿੱਤਾ ਹੈ ਅਤੇ ਉਨ੍ਹਾਂ ਸਾਰੇ ਪੋਲਟਰੀ ਫਾਰਮਾਂ 'ਚ ਸਾਫ਼-ਸਫ਼ਾਈ ਦਾ ਕੰਮ ਲਗਭਗ ਹੋ ਚੁੱਕਿਆ ਹੈ। ਕਈ ਪੋਲਟਰੀ ਫਾਰਮਾਂ 'ਚ ਮੁਰਗੀਆਂ ਦੇ ਮਰਨ ਦਾ ਸਿਲਸਿਲਾ ਅਜੇ ਜਾਰੀ ਹੈ, ਜਿਸ ਤੋਂ ਬਾਅਦ ਰਾਤ ਦੇ ਸਮੇਂ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਅਣਪਛਾਤੇ ਲੋਕਾਂ ਵੱਲੋਂ ਨੇੜੇ-ਤੇੜੇ ਦੇ ਸੁੰਨਸਾਨ ਅਤੇ ਕੱਚੇ ਰਸਤਿਆਂ 'ਚ ਟੋਇਆ ਦੇਖ ਕੇ ਉਨ੍ਹਾਂ 'ਚ ਮੁਰਗੀਆਂ ਨੂੰ ਸੁੱਟਿਆ ਜਾ ਰਿਹਾ ਹੈ।


Babita

Content Editor

Related News