ਮਹੰਤਾਂ ਦੀ ਟੋਲੀ ’ਚ ਢੋਲਕੀ ਵਜਾਉਣ ਵਾਲੇ ਨਾਲ ਕੀਤੀ ਸੀ ਹੈਵਾਨੀਅਤ, 15 ਸਾਲ ਬਾਅਦ ਭਗੌੜਾ ਕਾਬੂ

04/09/2021 11:56:59 AM

ਮੋਗਾ (ਬਿਊਰੋ): ਜ਼ਿਲ੍ਹਾ ਪੁਲਸ ਵਲੋਂ ਮਾਮਲਿਆਂ ’ਚ ਨਾਮਜ਼ਦ ਭਗੋੜੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਸ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ ਜਦੋਂ ਪਿਛਲੇ 15 ਸਾਲ ਤੋਂ ਥਾਣਾ ਕੋਟ ਈਸੇ ਵਿਖੇ ਇਕ ਮਾਮਲੇ ’ਚ ਨਾਮਜ਼ਦ ਮਹੰਤ ਦੇ ਡਰਾਇਵਰ ਨੂੰ ਪੁਲਸ ਨੇ ਬੜੀ ਮਿਹਨਤ ਅਤੇ ਮਸ਼ਕਤ ’ਤੇ ਕਾਬੂ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਬਲਖੰਡੀ ਪੁਲਸ ਦੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਭਗੋੜਾ ਜੰਗ ਸਿੰਘ ਪੁੱਤਰ ਨੈਤ ਸਿੰਘ ਵਾਸੀ ਕਸਬਾ ਮਮਦੋਟ ਜ਼ਿਲ੍ਹਾ ਫ਼ਿਰੋਜ਼ਪੁਰ ਜੋਕਿ ਮਮਦੋਟ ਦੇ ਹੀ ਮਹੰਤ ਪ੍ਰਵੀਨ ਦਾ ਡਰਾਇਵਰ ਸੀ ਅਤੇ ਇਨ੍ਹਾਂ ਦੀ ਟੋਲੀ ’ਚ ਥਾਣਾ ਕੋਟ ਈਸੇ ਖਾਂ ਦੇ ਇਕ ਪਿੰਡ ਦਾ ਵਿਅਕਤੀ ਸਤਪਾਲ ਜੋ ਕਿ ਪ੍ਰਵੀਨ ਮਹੰਤ ਦੀ ਟੋਲੀ ’ਚ ਪਿਛਲੇ ਲੰਬੇ ਸਮੇਂ ਤੋਂ ਢੋਲਕੀ ਵਜਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ।

ਇਹ ਵੀ ਪੜ੍ਹੋ:  ਫਿਰੋਜ਼ਪੁਰ ਦੇ ਪਿੰਡ ਨੋਰੰਗ ਕੇ ਦਾ ਕਾਂਗਰਸੀ ਸਰਪੰਚ ਹੈਰੋਇਨ ਸਮੇਤ ਕਾਬੂ

ਉਨ੍ਹਾਂ ਦੱਸਿਆ ਕਿ ਸਾਲ 2005 ’ਚ ਮਹੰਤ ਪ੍ਰਵੀਨ ਦੀ ਨੀਅਤ ਖ਼ਰਾਬ ਹੋਣ ’ਤੇ ਉਸ ਨੇ ਆਪਣੇ ਡਰਾਇਵਰ ਜੰਗ ਸਿੰਘ ਪੁੱਤਰ ਨੈਤ ਸਿੰਘ ਵਾਸੀ ਮਮਦੋਟ ਸਮੇਤ ਇਕ ਡਾਕਟਰ ਨਾਲ ਸਾਜ਼ਿਸ਼ ਦੇ ਤਹਿਤ ਸਤਪਾਲ ਸਿੰਘ ਨੂੰ ਉਸ ਦੇ ਪਿੰਡ ਆ ਕੇ ਉਸ ਨੂੰ ਘਰੇ ਲੈ ਗਏ ਤੇ ਉਸ ਨੂੰ ਆਪਣੇ ਨਾਲ ਟੋਲੀ ’ਚ ਮਹੰਤ ਬਣਾਉਣ ਦੇ ਇਰਾਦੇ ਨਾਲ ਡਾਕਟਰ ਰੂਪ ਲਾਲ ਨਾਲ ਮਿਲ ਕੇ ਉਸ ਦਾ ਲਿੰਗ ਕੱਟ ਕੇ ਉਸ ਨੂੰ ਬੇਹੋਸ਼ੀ ਦੀ ਹਾਲਤ ’ਚ ਉਸ ਦੇ ਪਿੰਡ ਦੇ ਛੱਪੜ ਦੇ ਕਿਨਾਰੇ ਸੁੱਟ ਕੇ ਫ਼ਰਾਰ ਹੋ ਗਏ ਸਨ। ਜਿਸ ਤੋਂ ਬਾਅਦ ਪੁਲਸ ਪੀੜਤ ਵਿਅਕਤੀ ਦੇ ਪਤਨੀ ਦੇ ਬਿਆਨ ’ਤੇ ਮਹੰਤ ਪ੍ਰਵੀਨ.ਡਾ ਰੂਪਲਾਲ, ਡਰਾਇਵਰ ਜੰਗ ਸਿੰਘ ਦੇ ਖ਼ਿਲਾਫ਼ ਥਾਣਾ ਕੋਟ ਈਸੇ ਖਾਂ ਵਿਖੇ 27 ਸਤੰਬਰ 2005 ’ਚ ਅਧੀਨ ਧਾਰਾ 376,355, 326, 120 ਬੀ ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਨਾਮਜ਼ਦ ਡਰਾਇਵਰ ਜੰਗ ਸਿੰਘ ਪੁੱਤਰ ਨੇਤ ਸਿੰਘ ਵਾਸੀ ਮਮਦੋਟ ਫ਼ਰਾਰ ਚੱਲ ਰਿਹਾ ਸੀ। ਜਿਸ ਨੂੰ ਅਦਾਲਤ ਵਲੋਂ ਭਗੋੜਾ ਕਰਾਰ ਦੇ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਸ ਨੂੰ ਬੜੀ ਮਿਹਨਤ ਅਤੇ ਮਸ਼ਕੱਤ ਤੋਂ ਬਾਅਦ ਕਾਬੂ ਕਰ ਲਿਆ ਹੈ।

ਇਹ ਵੀ ਪੜ੍ਹੋ: ਮੋਗਾ 'ਚ ਪਾਸਪੋਰਟ ਬਣਾ ਕੇ ਗੈਂਗਸਟਰ ਨੇ ਮਾਰੀ ਵਿਦੇਸ਼ ਉਡਾਰੀ, ਹੁਣ ਥਾਣੇਦਾਰ ਤੇ ਹੌਲਦਾਰ ਬਰਖ਼ਾਸਤ


Shyna

Content Editor

Related News